International

ਸੁਖਦੇਵ ਢੀਂਡਸਾ ਦਾ ਵੱਡਾ ਦੋਸ਼, 'ਸੁਖਬੀਰ ਨੇ ਖੇਰੂੰ-ਖੇਰੂੰ ਕੀਤਾ ਅਕਾਲੀ ਦਲ'

    11 July 2020

 ਪੰਜਾਬ 'ਚ ਦਿਨੋਂ-ਦਿਨ ਨਵੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਅੰਦਰ ਮੀਟਿੰਗਾਂ ਕਰਕੇ ਆਪਣੀ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਹੀ ਸ਼ਨੀਵਾਰ ਨੂੰ ਸੁਖਦੇਵ ਸਿੰਘ ਢੀਂਡਸਾ ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਕੈਪਟਨ ਅਤੇ ਸੁਖਬੀਰ ਬਾਦਲ 'ਤੇ ਸ਼ਬਦੀ ਵਾਰ ਕੀਤੇ ਅਤੇ ਵੱਡੇ ਦੋਸ਼ ਲਾਏ। ਸੁਖਦੇਵ ਸਿੰਘ ਢੀਂਡਸਾ ਨੂੰ ਉਦੋਂ ਵੱਡਾ ਬਲ ਮਿਲਿਆ, ਜਦੋਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਜ਼ਿਲ੍ਹੇ ਦੇ ਜਨਰਲ ਸਕੱਤਰ ਰਹਿ ਚੁੱਕੇ ਗੁਰਬਚਨ ਸਿੰਘ ਨਾਨੋਕੀ ਨੇ ਆਪਣੇ ਸਾਥੀਆਂ ਸਮੇਤ ਢੀਂਡਸਾ ਦੀ ਪਾਰਟੀ ਦਾ ਪੱਲਾ ਫੜ੍ਹ ਲਿਆ।ਇਸ ਮੌਕੇ ਉਨ੍ਹਾਂ ਦੇ ਨਾਲ ਭਾਰੀ ਗਿਣਤੀ 'ਚ ਹਮਾਇਤੀ ਵੀ ਮੌਜੂਦ ਸਨ। ਸੁਖਦੇਵ ਸਿੰਘ ਢੀਡਸਾਂ ਨੇ ਕਿਹਾ ਕਿ ਪੰਜਾਬ 'ਚ ਉਨ੍ਹਾਂ ਨੂੰ ਬਹੁਤ ਵੱਡਾ ਬਲ ਮਿਲ ਰਿਹਾ ਹੈ। ਢੀਂਡਸਾ ਨੇ ਕਿਹਾ ਕਿ ਕੋਰੋਨਾ ਕਰਕੇ ਉਹ 50 ਬੰਦਿਆਂ ਤੋਂ ਵੱਧ ਇਕੱਠ ਨਹੀਂ ਕਰ ਰਹੇ ਅਤੇ ਪੰਜਾਬ 'ਚੋਂ ਉਨ੍ਹਾਂ ਨੂੰ ਬਹੁਤ ਫੋਨ ਆ ਰਹੇ ਹਨ, ਜਿਸ ਦੌਰਾਨ ਪਾਰਟੀ ਦਿਨੋਂ-ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਢੀਂਡਸਾ ਨੇ ਕਿਹਾ ਕਿ ਜੰਮੂ ਦਾ ਸ਼੍ਰੋਮਣੀ ਅਕਾਲੀ ਦਲ ਯੂਨਿਟ ਸਾਡੇ ਵੱਲ ਆ ਰਿਹਾ ਹੈ। ਇਸ ਮੌਕੇ ਢੀਂਡਸਾ ਨੇ ਸੁਖਬੀਰ ਬਾਦਲ 'ਤੇ ਵਰ੍ਹਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਪਾਰਟੀ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ ਅਤੇ ਜੋ ਸਿਧਾਂਤ ਅਕਾਲੀ ਦਲ 'ਚ ਬਣੇ ਸਨ, ਉਨ੍ਹਾਂ 'ਤੇ ਉਹ ਨਹੀਂ ਚੱਲਿਆ।

ਢੀਂਡਸਾ ਨੇ ਕਿਹਾ ਕਿ ਗੁਰੂ ਗ੍ਰੰਥ ਸਿੰਘ ਦੀਆਂ ਬੇਅਦਬੀਆਂ ਅਕਾਲੀ ਦਲ ਦੇ ਰਾਜ 'ਚ ਹੋਈਆਂ ਪਰ ਕਾਰਵਾਈ ਕੋਈ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਨੇ ਅਕਾਲੀ ਦਲ ਦਾ ਪੱਲਾ ਛੱਡਿਆ ਹੈ। ਸੁਖਦੇਵ ਢੀਂਡਸਾ ਨੇ ਕਾਂਗਰਸ ਦੀ ਬੀ-ਟੀਮ ਦਾ ਜਵਾਬ ਦਿੰਦੇ ਕਿਹਾ ਕਿ ਉਹ ਕਾਂਗਰਸ ਦੇ ਖਿਲਾਫ ਹਨ ਅਤੇ ਜੇਕਰ ਉਹ ਕਾਂਗਰਸ ਦੀ ਬੀ-ਟੀਮ ਹੁੰਦੇ ਤਾਂ ਕਾਂਗਰਸ ਖਿਲਾਫ ਨਹੀਂ ਬੋਲਦੇ। ਪ੍ਰਕਾਸ਼ ਸਿੰਘ ਬਾਦਲ ਬਾਰੇ ਸੁਖਦੇਵ ਢੀਂਡਸਾ ਨੇ ਕਿਹਾ ਕਿ ਬਾਦਲ ਸਾਹਿਬ ਕੋਲ ਹੁਣ ਬੋਲਣ ਨੂੰ ਕੁਝ ਨਹੀਂ ਹੈ ਅਤੇ ਉਹ ਤਾਂ ਨਹੀਂ ਬੋਲ ਰਹੇ ਕਿਉਂਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ 'ਤੇ ਕੋਈ ਕੰਟਰੋਲ ਨਹੀਂ ਰਿਹਾ।

Related Posts

0 Comments

    Be the one to post the comment

Leave a Comment