International

ਸੁੱਚਾ ਸਿੰਘ ਲੰਗਾਹ ਨੂੰ ਸਹਿਯੋਗ ਕਰਨ ਵਾਲੇ ਮੁਲਾਜ਼ਮਾਂ ਨੂੰ SGPC ਵਲੋਂ ਵੱਡਾ ਝਟਕਾ

    21 August 2020

ਪੰਥ 'ਚੋਂ ਕੱਢੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ 3 ਅਗਸਤ ਨੂੰ ਗੁਰਦਾਸ ਨੰਗਲ ਦੇ ਗੁਰਦੁਆਰਾ ਸ੍ਰੀ ਬਾਬਾ ਬੰਦਾ ਬਹਾਦਰ 'ਚ ਅੰਮ੍ਰਿਤਪਾਨ ਕਰਵਾਉਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਰੁਖ ਅਖਤਿਆਰ ਕੀਤਾ ਹੈ, ਉਥੇ ਸੁੱਚਾ ਸਿੰਘ ਲੰਗਾਹ ਨੂੰ ਸਹਿਯੋਗ ਕਰਨ ਵਾਲੇ ਕੁਝ ਕਮੇਟੀ ਦੇ ਅਹੁਦੇਦਾਰਾਂ ਨੂੰ ਜੁਰਮਾਨੇ ਅਤੇ ਉਨ੍ਹਾਂ ਨੂੰ ਸਜ਼ਾ ਦੇ ਰੂਪ 'ਚ ਤਬਾਦਲੇ ਕੀਤੇ ਹਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਵਲੋਂ ਆਪਣੇ ਪੱਤਰ ਨੰਬਰ 2636 ਮਿਤੀ-9-2020 ਅਨੁਸਾਰ ਭਾਈ ਬਲਬੀਰ ਸਿੰਘ ਪ੍ਰਚਾਰਕ ਅਤੇ ਭਾਈ ਜਗਰੂਪ ਸਿੰਘ ਪ੍ਰਚਾਰਕ ਕਮੇਟੀ ਨੂੰ ਸਿੱਖ ਮਿਸ਼ਨ ਹਰਿਆਣਾ ਭੇਜਿਆ ਗਿਆ ਹੈ। ਇਸ ਤਰ੍ਹਾਂ ਭਾਈ ਗੁਰਨਾਮ ਸਿੰਘ ਪ੍ਰਚਾਰਕ ਅਤੇ ਹੈੱਡ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਨੂੰ ਹੈੱਡਕੁਆਰਟਰ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਭੇਜਿਆ ਗਿਆ ਹੈ। ਇਸ ਤਰ੍ਹਾਂ ਰਣਜੀਤ ਸਿੰਘ ਮੈਨੇਜਰ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਨੂੰ 2000 ਰੁਪਏ ਜੁਰਮਾਨਾ ਅਤੇ ਗੁਰਦੁਆਰਾ ਥਾਨੇਸਰ ਤਬਦੀਲ ਕੀਤਾ ਗਿਆ, ਜਦਕਿ ਜਗਦੀਸ਼ ਸਿੰਘ ਮੈਨੇਜਰ ਗੁਰਦੁਆਰਾ ਬਾਠ ਸਾਹਿਬ ਨੂੰ 2000 ਰੁਪਏ ਜੁਰਮਾਨਾ ਅਤੇ ਉਪ ਪ੍ਰਧਾਨ ਬਣਾ ਕੇ ਗੁਰਦੁਆਰਾ ਤੇਗ ਬਹਾਦੁਰ ਥਮਤਾਨ ਜੀਂਦ ਭੇਜਿਆ ਗਿਆ ਹੈ।


Related Posts

0 Comments

    Be the one to post the comment

Leave a Comment