International

ਪਿੰਡ ਬਾਦਲ ਵਿਖੇ ਲਗਾਏ ਪੱਕੇ ਮੋਰਚੇ 'ਚ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਹੋਈ ਮੌਤ

    19 September 2020

15 ਸਤੰਬਰ ਤੋਂ ਖੇਤੀ ਆਰਡੀਨੈਂਸ ਵਿਰੁੱਧ ਪੱਕਾ ਮੋਰਚੇ ਲਾ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਸਾਹਮਣੇ ਡਟੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ 'ਚੋਂ ਇਕ ਕਿਸਾਨ ਵਲੋਂ ਅੱਜ ਸਵੇਰੇ ਸਲਫਾਸ ਨਿਗਲ ਲਈ ਗਈ ਸੀ, ਜਿਸ ਦੀ ਮੈਕਸ ਬਠਿੰਡਾ ਵਿਖੇ ਦੇਰ ਸ਼ਾਮ ਮੌਤ ਹੋ ਗਈ। ਮ੍ਰਿਤਕ 55 ਸਾਲਾ ਪ੍ਰੀਤਮ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰੰਡ ਅੱਕਾਂਵਾਲੀ ਦਾ ਰਹਿਣ ਵਾਲਾ ਸੀ। ਉਸਨੇ ਅੱਜ ਮੋਰਚੇ 'ਚ ਸਾਥੀ ਕਿਸਾਨਾਂ ਨੂੰ ਦੱਸਿਆ ਕਿ ਉਸ ਨੇ ਸਲਫ਼ਾਸ ਦੀ ਗੋਲੀ ਨਿਗਲ ਲਈ ਹੈ। ਜਿਸ 'ਤੇ ਕਿਸਾਨ ਮੋਰਚੇ 'ਚ ਮੌਜੂਦ ਕਿਸਾਨਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਾਦਲ ਪਹੁੰਚਾਇਆ, ਜਿਥੇ ਹਾਲਤ 'ਚ ਸੁਧਾਰ ਨਾ ਹੋਣ 'ਤੇ ਉਸ ਨੂੰ ਬਠਿੰਡਾ ਰੈਫਰ ਕੀਤਾ ਗਿਆ ਸੀ, ਜਿਥੇ ਉਸ ਦੀ ਦੇਰ ਸ਼ਾਮ ਮੌਤ ਹੋ ਗਈ। ਦੱਸਣਯੋਗ ਹੈ ਕਿ ਕਿਸਾਨ ਆਰਡੀਨੈਂਸਾਂ ਵਿਰੁੱਧ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨ ਇਸ ਮੋਰਚੇ 'ਚ ਸ਼ਾਮਲ ਹਨ।

Related Posts

0 Comments

    Be the one to post the comment

Leave a Comment