ਜ਼ਿਲ੍ਹਾ ਗੁਰਦਾਸਪੁਰ ਦੀ ਲੱਗਦੀ ਭਾਰਤ-ਪਾਕਿ ਸਰਹੱਦ 'ਤੇ ਡੇਰਾ ਬਾਬਾ ਨਾਨਕ ਦੇ ਕੋਲ ਸਵੇਰੇ ਲਗਭਗ 6 ਵਜੇ ਦੇ ਕਰੀਬ ਬੀ.ਐੱਸ.ਐੱਫ.ਦੀ 89 ਬਟਾਲੀਅਨ ਦੀ ਬੀ. ਓ. ਪੀ. ਮੇਤਲਾ 'ਤੇ ਤਾਇਨਾਤ ਜਵਾਨਾਂ ਨੇ ਪਾਕਿਸਤਾਨ ਵਲੋਂ ਆ ਰਹੇ ਡ੍ਰੋਨ ਦੀ ਆਵਾਜ਼ ਸੁਣੀ, ਜਿਨ੍ਹਾਂ ਦੇ ਫਾਇਰਿੰਗ ਕਰਨ 'ਤੇ ਡ੍ਰੋਨ ਵਾਪਸ ਪਾਕਿ ਚਲਾ ਗਿਆ। ਡੀ.ਆਈ.ਜੀ.ਰਾਜੇਸ ਸ਼ਰਮਾ ਅਨੁਸਾਰ ਅੱਜ ਨੌਵੀ ਵਾਰ ਡ੍ਰੋਨ ਨੇ ਭਾਰਤ-ਪਾਕਿ ਸਰਹੱਦ ਦੇ ਰਸਤੇ ਭਾਰਤ ਵੱਲ ਦਾਖ਼ਲ ਹੋਣ ਦੀ ਕੌਸ਼ਿਸ਼ ਕੀਤੀ ਹੈ ਪਰ ਜਵਾਨਾਂ ਨੇ ਫਾਇਰਿੰਗ ਕਰ ਕੇ ਇਸ ਨੂੰ ਅਸਫ਼ਲ ਕਰ ਦਿੱਤਾ।ਅੱਜ ਵੀ ਬੀ. ਐੱਸ.ਐੱਫ.ਦੇ ਜਵਾਨਾਂ ਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਰਚ ਮੁਹਿੰਮ ਚਲਾਈ। ਇਸ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ।ਜ਼ਿਕਰਯੋਗ ਹੈ ਕਿ ਪਾਕਿ ਵਲੋਂ 30 ਦਿਨ 'ਚ ਨੌਵੀਂ ਵਾਰ ਡ੍ਰੋਨ ਨੇ ਭਾਰਤੀ ਇਲਾਕੇ 'ਚ ਵੜਨ ਦੀ ਕੌਸ਼ਿਸ਼ ਕੀਤੀ ਹੈ। ਇਸ ਤੋਂ ਇਸ ਤੋਂ ਪਹਿਲੇ 2 ਅਕਤੂਬਰ ਨੂੰ ਆਬਾਦ ਬੀ. ਓ. ਪੀ., 3 ਅਕਤੂਬਰ ਨੂੰ ਡੇਰਾ ਬਾਬਾ ਨਾਨਕ, 10 ਅਕਤੂਬਰ ਨੂੰ ਆਬਾਦ ਬੀ. ਓ. ਪੀ. ਚੰਦੂ ਵਡਾਲਾ ਅਤੇ ਸਾਂਧਾਵਾਲੀ 'ਚ ਰਾਤ ਸਮੇਂ ਅਤੇ 23 ਅਕਤੂਬਰ ਨੂੰ ਬੀ. ਓ. ਪੀ. ਮੇਤਲਾ ਕੋਲ ਸਵੇਰੇ ਲਗਭਗ ਪੌਣੇ 6 ਵਜੇ ਡ੍ਰੋਨ ਨੇ ਭਾਰਤੀ ਸੀਮਾ 'ਚ ਵੜਨ ਦੀ ਕੌਸ਼ਿਸ ਕੀਤੀ ਸੀ, ਜਦਕਿ ਜਾਗੋਵਾਲ ਟਾਂਡਾ ਦੇ ਕੋਲ ਵੀ 2 ਵਾਰ ਡ੍ਰੋਨ ਵੇਖਿਆ ਗਿਆ।
0 Comments
Be the one to post the comment
Leave a Comment