International

ਦਾਦੂਵਾਲ ਹਰਿਆਣਾ ਸਿੱਖ ਗੁ. ਪ੍ਰਬੰਧਕ ਕਮੇਟੀ ‌ਦੇ ਸਰਬਸੰਮਤੀ ਨਾਲ ਬਣੇ ਕਾਰਜਕਾਰੀ ਪ੍ਰਧਾਨ

    15 July 2020

 ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਹਰਿਆਣਾ ਸਰਕਾਰ ਵੱਲੋਂ ਵਿਧਾਨ ਸਭਾ 'ਚ ਬਿੱਲ ਪਾਸ ਕਰਕੇ ਹੋਂਦ 'ਚ ਲਿਆਂਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ 13 ਜੁਲਾਈ ਨੂੰ ਕਮੇਟੀ ਦੇ ਮੁੱਖ ਦਫ਼ਤਰ ਗੁ. ਸਾਹਿਬ ਪਾਤਿਸ਼ਾਹੀ ਪਹਿਲੀ ਅਤੇ ਛੇਵੀਂ ਚੀਕਾ ਵਿਖੇ ਕੀਤੀ ਗਈ, ਜਿਸ 'ਚ ਹਰਿਆਣਾ ਕਮੇਟੀ ਦੇ ਜਨਰਲ ਹਾਊਸ ਦੇ 23 ਮੈਂਬਰ ਹਾਜ਼ਰ ਸਨ। ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਪਿਛਲੇ ਸਮੇਂ ਸਿਹਤ ਠੀਕ ਨਾ ਹੋਣ ਕਾਰਣ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਸੂਤਰਾਂ ਅਨੁਸਾਰ ਅੱਜ ਦੇ ਜਨਰਲ ਹਾਊਸ ਨੇ ਸਾਰੀ ਕਾਰਜਕਾਰਨੀ ਦਾ ਪ੍ਰਧਾਨ ਸਮੇਤ ਅਸਤੀਫ਼ਾ ਪ੍ਰਵਾਨ ਕੀਤਾ ਤੇ ਜਥੇ. ਬਲਜੀਤ ਸਿੰਘ ਦਾਦੂਵਾਲ ਨੂੰ ਸਰਬਸੰਮਤੀ ਨਾਲ ਗੁ. ਪ੍ਰਬੰਧਕ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ।ਜਥੇ. ਦਾਦੂਵਾਲ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਜਿਸ 'ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਿਛਲੇ ਸਾਲ ਦਾ ਬਜਟ ਪੇਸ਼ ਕੀਤਾ ਗਿਆ। ਬਜਟ ਤੇ ਸਾਰੇ ਮੈਂਬਰਾਂ ਨੇ ਆਪੋ-ਆਪਣੇ ਵਿਚਾਰ ਦਿੱਤੇ ਤੇ ਸਾਰੇ ਬਜਟ ਨੂੰ ਪ੍ਰੀ-ਆਡਿਟ ਕਰਵਾਉਣ ਲਈ ਜ਼ੋਰ ਦਿੱਤਾ, ਜਿਸ ਨੂੰ ਸਾਰੇ ਜਨਰਲ ਹਾਊਸ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਦੇ ਨਾਲ ਹੀ ਜਥੇ. ਦਾਦੂਵਾਲ ਨੇ ਕਮੇਟੀ ਦੀ ਸਮੁੱਚੀ ਕਾਰਜਕਰਨੀ ਦੀ ਚੋਣ ਲਈ 13 ਅਗਸਤ ਦਾ ਸਮਾਂ ਦਿੱਤਾ, ਜਿਸ ਦੌਰਾਨ 7 ਅਗਸਤ ਤੱਕ ਸਾਰੇ ਮੈਂਬਰ ਆਪਣਾ ਨਾਮੀਨੇਸ਼ਨ ਫਾਰਮ ਭਰ ਸਕਦੇ ਹਨ ਅਤੇ 9 ਅਗਸਤ ਤੱਕ ਨਾਂ ਵਾਪਸ ਲਏ ਜਾ ਸਕਦੇ ਹਨ। ਜਥੇ. ਦਾਦੂਵਾਲ ਵੱਲੋਂ ਇਹ ਸਾਰੀ ਕਾਰਜਕਾਰਨੀ ਦੀ ਚੋਣ ਕਰਵਾਉਣ ਲਈ ਕਮੇਟੀ ਦੇ ਸੈਕਟਰੀ ਦਰਸ਼ਨ ਸਿੰਘ ਬੁਰਾੜੀ ਨੂੰ ਨਿਯੁਕਤ ਕੀਤਾ ਗਿਆ। ਇਸ ਦੌਰਾਨ ਹੀ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਤੇ ਸਾਬਕਾ ਚੈਅਰਮੈਨ ਪੰਜਾਬ ਰਾਜ ਖਾਦੀ ਬੋਰਡ , ਅਕਾਲੀ ਆਗੂ ਸਰਬਜੀਤ ਸਿੰਘ ਜੰਮੂ ਤੇ ਬਲਵਿੰਦਰ ਸਿੰਘ ਖੋਜਕੀਪੁਰ ਨੇ ਜਥੇ. ਦਾਦੂਵਾਲ ‌ ਨੂੰ ਹਰਿਆਣਾ ਗੁ. ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ‌੍ਰਧਾਨ ਬਣਾਉਣ ਦੇ ਫੈਸਲੇ ਦਾ ਭਾਰੀ ਸਵਾਗਤ ਕਰਦਿਆਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰਾਂ ਦਾ‌ ਤਹਿ-ਦਿਲੋਂ ਧੰਨਵਾਦ ਕੀਤਾ ਹੈ।


Related Posts

0 Comments

    Be the one to post the comment

Leave a Comment