International

ਸੈਂਕੜੇ ਕਿਸਾਨਾਂ ਵੱਲੋਂ ਅੱਜ ਕੇਂਦਰ ਸਰਕਾਰ ਨੂੰ ਭੇਜਿਆ ਚੇਤਾਵਨੀ ਪੱਤਰ

    12 August 2020

ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਪਹਿਲਾਂ ਇੰਨੀ ਚੰਗੀ ਨਹੀਂ ਉਪਰੋਂ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਮੰਡੀਕਰਨ ਦੇ ਫੈਸਲੇ ਬਿਜਲੀ ਸੋਧ ਐਕਟ ਨੇ ਕਿਸਾਨਾਂ ਖੇਤੀ ਧੰਦੇ ਤੋਂ ਦੂਰ ਕਰਨ ਵਰਗੇ ਫੈਸਲਿਆਂ ਖਿਲਾਫ ਅੱਜ ਸੈਂਕੜੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਹਲੂਣਾ ਦੇਣ ਲਈ ਮੋਟਰਸਾਈਕਲ ਤੇ ਵਿਸ਼ਾਲ ਕਾਫਲੇ ਰਾਹੀਂ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਰਾਹੀਂ ਇੱਕ ਚੇਤਾਵਨੀ ਪੱਤਰ ਕੇਂਦਰ ਸਰਕਾਰ ਨੂੰ ਭੇਜਿਆ
ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਪਹਿਲਾਂ ਇੱਕ ਅੰਦੋਲਨ ਅੰਗਰੇਜ਼ਾਂ ਖਿਲਾਫ ਚੱਲਿਆ ਕਿ ਭਾਰਤ ਛੱਡੋ ਹੁਣ ਕੇਂਦਰ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਮਕਸਦ ਨਾਲ ਗ਼ਲਤ ਨੀਤੀਆਂ ਤਿਆਰ ਕਰਕੇ ਕਿਸਾਨਾਂ ਕੋਲੋ ਖੇਤੀ ਦੇ ਅਧਿਕਾਰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਸ ਲਈ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਚੇਤਾਵਨੀ ਪੱਤਰ ਦਿੱਤੇ ਜਾ ਰਹੇ ਹਨ

ਇਸ ਮੌਕੇ ਪੱਟੀ ਦੇ ਵਿਧਾਇਕ ਵਲੋਂ ਮੰਗ ਪੱਤਰ ਲੈਣ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਕਿਸਾਨਾਂ ਦੀ ਮੰਗ ਵਾਜਿਬ ਹੈ ਇਸ ਕਰਕੇ ਮੰਗ ਪੱਤਰ ਜਲਦੀ ਪੱਟੀ ਦੇ ਵਿਧਾਇਕ ਰਾਹੀਂ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਜਾਵੇਗਾਤਰਨਤਾਰਨ ਤੋਂ ਰਿੰਪਲ ਗੌਲਣ ਦੀ ਵਿਸ਼ੇਸ਼ ਰਿਪੋਰਟ 

Related Posts

0 Comments

    Be the one to post the comment

Leave a Comment