International

ਲੱਖਾਂ ਕਿਸਾਨਾਂ ਦੇ 'ਮੌਤ ਦੇ ਵਾਰੰਟ' 'ਤੇ ਅੱਜ ਆਖਰੀ ਦਸਤਖ਼ਤ ਹੋ ਗਏ : ਮਾਨ

    28 September 2020

ਸਰਕਾਰ ਵੱਲੋਂ ਸੰਸਦ 'ਚ ਪਾਸ ਕੀਤੇ ਖੇਤੀ ਬਿੱਲਾਂ 'ਤੇ ਐਤਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਦਸਤਖ਼ਤ ਹੋਣ ਤੋਂ ਬਾਅਦ ਭਗਵੰਤ ਮਾਨ ਨੇ ਇਸ ਨੂੰ ਕਿਸਾਨਾਂ ਦੇ 'ਮੌਤ ਦੇ ਵਾਰੰਟ' ਕਰਾਰ ਦਿੱਤਾ ਹੈ।ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ, ''ਲੱਖਾਂ ਕਿਸਾਨਾਂ ਦੇ 'ਮੌਤ ਦੇ ਵਾਰੰਟ' 'ਤੇ ਅੱਜ ਆਖਰੀ ਦਸਤਖ਼ਤ ਹੋ ਗਏ, ਵੱਡੇ ਪੂੰਜੀਪਤੀਆਂ ਨੂੰ ਇਕ ਹੋਰ ਤੋਹਫਾ। ਮੌਡਰਨ ਈਸਟ ਇੰਡੀਆ ਕੰਪਨੀਆਂ ਹੁਣ ਕਾਨੂੰਨ ਜ਼ਰੀਏ ਵਾਪਸੀ ਕਰਨਗੀਆਂ।''ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਖੇਤੀ ਬਿੱਲਾਂ ਦੇ ਮੁੱਦੇ 'ਤੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਤੋਂ ਵੱਖ ਹੋਣ ਦਾ ਫੈਸਲਾ ਅਕਾਲੀ ਨੇਤਾਵਾਂ ਦਾ ਇਕ ਹੋਰ ਡਰਾਮਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂ 'ਚ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਨਾ ਹੀ ਅਕਾਲੀ ਆਗੂਆਂ ਨੇ ਇਸ ਦਾ ਵਿਰੋਧ ਕੀਤਾ, ਜਦੋਂ ਬਿੱਲ ਸੰਸਦ 'ਚ ਪਹੁੰਚ ਗਏ ਅਤੇ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਕਰ ਦਿੱਤਾ ਤਾਂ ਉਨ੍ਹਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮਾਨ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਨੂੰ ਪਾਸ ਕਰਾਉਣ ਲਈ ਦੋਵੇਂ ਕਾਂਗਰਸ ਅਤੇ ਅਕਾਲੀ ਆਗੂ ਬਰਾਬਰ ਦੇ ਜ਼ਿੰਮੇਵਾਰ ਹਨ।ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦਾ ਸਮਰਥਨ ਕਰਨ ਵਾਲੇ ਸਾਰੇ ਨੇਤਾਵਾਂ ਦੇ ਪਿੰਡ 'ਚ ਵੜ੍ਹਨ 'ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਐੱਨ. ਡੀ. ਏ. ਛੱਡਣ ਲਈ ਮਜਬੂਰ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਕੋਵਿਡ-19 ਨਾਲੋਂ ਖੇਤੀ ਬਿੱਲਾਂ ਤੋਂ ਵਧੇਰੇ ਚਿੰਤਤ ਹਨ ਅਤੇ ਇਹੀ ਕਾਰਨ ਹੈ ਕਿ ਕੋਵਿਡ ਦੇ ਫੈਲਣ ਦੇ ਬਾਵਜੂਦ ਮੁਜ਼ਾਹਰਿਆਂ ਦੌਰਾਨ ਵੱਡੀ ਗਿਣਤੀ 'ਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।Related Posts

0 Comments

    Be the one to post the comment

Leave a Comment