International

ਤੇਲ ਦੀਆਂ ਵੱਧਦੀਆਂ ਕੀਮਤਾਂ ਦੇ ਵਿਰੋਧ 'ਚ ਯੂਥ ਕਾਂਗਰਸ ਗੜ੍ਹਸ਼ੰਕਰ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

    13 July 2020

ਅੱਜ ਯੂਥ ਕਾਂਗਰਸ ਗੜ੍ਹਸ਼ੰਕਰ ਵਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਇੰਚਾਰਜ ਬੰਟੀ ਸੈਲਕੇ ਮੁਕੇਸ਼ ਕੁਮਾਰ, ਦਮਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ 'ਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਘੋੜੇ ਰੇਹੜੀਆਂ 'ਤੇ ਚੜ੍ਹ ਕੇ ਗੜ੍ਹਸ਼ੰਕਰ ਚੰਡੀਗੜ੍ਹ ਚੌਂਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਵਾਪਸ ਨਾ ਲਈਆਂ ਤਾਂ ਯੂਥ ਕਾਂਗਰਸ ਹੋਰ ਤਿੱਖਾ ਸੰਘਰਸ਼ ਕਰੇਗੀ। ਇਸ ਮੌਕੇ ਕਮਲ ਕਟਾਰੀਆ ਪ੍ਰਧਾਨ ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ, ਰਣਜੀਤ ਸਿੰਘ, ਵਿਕਾਸ ਅਗਨੀਹੋਤਰੀ, ਬਲਵਿੰਦਰ ਸਿੰਘ, ਮਨਜੋਤ ਕੌਰ, ਮਨਪ੍ਰੀਤ ਮਨੀ, ਸੰਨੀ ਲੰਬ, ਮਨੋਹਰ ਲਾਲ, ਅਵਤਾਰ ਬੈਂਸ, ਜੈ ਚੰਦ ਮੀਲੂ, ਗੁਰਦੀਪ ਬੱਬੂ, ਹਰਪ੍ਰੀਤ ਖੱਕ, ਰਾਜਨ, ਅਸ਼ਵਨੀ ਕੁਮਾਰ, ਕੁਲਦੀਪ ਕੁਮਾਰ, ਅਮਰੀਕ ਸਿੰਘ ਤੇ ਜੱਸਪਾਲ ਸਿੰਘ ਸਮੇਤ ਵੱਡੀ ਗਿਣਤੀ 'ਚ ਨੌਜਵਾਨਾਂ ਹਾਜ਼ਰ ਸਨ। 

Related Posts

0 Comments

    Be the one to post the comment

Leave a Comment