BREAKING NEWS
india news

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸੰਤ ਬਾਬਾ ਪਿਆਰਾ ਸਿੰਘ ਜੀ ਦਾ ਜਨਮ ਦਿਹਾੜ੍ਹਾ ਧੂਮਧਾਮ ਨਾਲ ਮਨਾਇਆ

by DARSHAN SINGH BONDLI    10-Jan-2022
latest news

Photo Credit:Darshan Singh Bondli

 ਇੱਥੋਂ ਨਜਦੀਕੀ ਪਿੰਡ ਸ਼ਤਾਬਗੜ੍ਹ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ  ਅਤੇ ਸੰਤ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਿਆਂ ਦੇ ਜਨਮ ਦਿਹਾੜ੍ਹੇ ਦੀ ਖੁਸ਼ੀ ਵਿੱਚ ਸਮੂਹ ਨਗਰ ਨਿਵਾਸੀਆਂ ਵੱਲੋਂ ਗੁਰਦੁਆਰਾ ਸੰਤ ਕੁਟੀਆ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਲਾਭ ਸਿੰਘ ਸਤਾਬਗੜ੍ਹ ਵਾਲਿਆਂ ਨੇ ਦੱਸਿਆ ਕਿ ਸ੍ਰੀ ਅਖੰਡ ਪਾਠ ਦੀ ਸੇਵਾ ਬੂਟਾ ਸਿੰਘ ਸਪੇਨ ਦੀ ਲੜਕੀ ਸੋਨੂੰ ਵੱਲੋਂ ਕਰਵਾਈ ਗਈ ।  ਗੁਰਦੁਆਰਾ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਭਾਈ ਲਾਭ ਸਿੰਘ ਸ਼ਤਾਬਗੜ੍ਹ ਵਾਲਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਦੀ ਗਾਥਾ ਸੁਣਾ ਕੇ ਸੰਗਤ ਦੀਆਂ ਅੱਖਾਂ ਵਿੱਚ ਅੱਥਰੂ ਲਿਆ ਦਿੱਤੇ। ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਛੀਵਾੜਾ ਸਾਹਿਬ ਦੇ ਜੰਗਲਾਂ ਤੱਕ ਪੁੱਜਣ ਅਤੇ ਇੱਥੋਂ ਮੁਗਲਾਂ ਕੋਲੋਂ ਉੱਚ ਦੇ ਪੀਰ ਬਣਕੇ ਨਿਕਲਣ ਦੀ ਗਾਥਾ ਸੰਗਤਾਂ ਨੂੰ ਸੁਣਾਈ। ਇਸ ਤੋਂ ਇਲਾਵਾ ਸੰਤ ਬਾਬਾ ਪਿਆਰਾ ਸਿੰਘ ਜੀ ਦੇ ਆਦਰਸ਼ ਜੀਵਨ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ।  ਅਰਦਾਸ ਉਪਰੰਤ ਆਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰਾਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਬੀਬੀ ਸਰਬਜੀਤ ਕੌਰ ਛੋਕਰ ਕੈਨੇਡਾ, ਵਿੱਕੀ ਅਸਟ੍ਰੇਲੀਆ, ਅਮਨਿੰਦਰ ਸਿੰਘ ਅਸਟ੍ਰੇਲੀਆ, ਅਵਤਾਰ ਸਿੰਘ ਪੋਹਲੋ ਮਾਜਰਾ, ਕੇਸਰ ਸਿੰਘ, ਬਹਾਦਰ ਸਿੰਘ ਸੁਹਾਵੀ, ਹਰਬੰਸ ਸਿੰਘ ਧਨੌਲਾ, ਬਲਜਿੰਦਰ ਸਿੰਘ ਫਤਹਿਗੜ੍ਹ ਸਾਹਿਬ, ਭੁੱਲਰਜੀਤ ਸਿੰਘ ਬਘੌਰ, ਜਗਤਾਰ ਸਿੰਘ ਕਕਰਾਲਾ, ਨੰਬਰਦਾਰ ਗੁਰਪ੍ਰੀਤ ਸਿੰਘ ਰਾਜੇਵਾਲ ਰੋਹਣੋ, ਥਾਣੇਦਾਰ ਸੁਦਾਗਰ ਸਿੰਘ ਮਾਨੂੰਪੁਰ, ਦਰਸ਼ਨ ਸਿੰਘ ਸਮਾਜਸੇਵੀ ਬੌਂਦਲੀ ਵਾਲੇ, ਕੇਸਰ ਸਿੰਘ ਮੁਹਾਲੀ, ਭੁਪਿੰਦਰ ਸਿੰਘ ਫਤਹਿਗੜ੍ਹ ਸਾਹਿਬ, ਬਾਬਾ ਗੁਰਮੁੱਖ ਸਿੰਘ ਧਨੌਲਾ, ਸ਼ੈਰੀ ਖੰਨਾ, ਪਲਵਿੰਦਰ ਸਿੰਘ ਲੁਧਿਆਣਾ, ਗੁਰਵਿੰਦਰ ਸਿੰਘ ਪਟਿਆਲਾ, ਸੇਵਾ ਸਿੰਘ, ਗੁਰਦੇਵ ਸਿੰਘ ਇਟਲੀ, ਕੁਲਦੀਪ ਮਾਣਕ ਆਦਿ ਤੋਂ ਇਲਾਵਾ ਸਮੂਹ ਨਗਰ ਨਿਵਾਸੀਆਂ ਨੇ ਆਪਣਾ ਯੋਗਦਾਨ ਪਾਇਆ। ਇਸ ਮੌਕੇ ਲੰਗਰ ਦੀ ਸੇਵਾ ਮਨਦੀਪ ਸਿੰਘ ਕੈਨੇਡਾ ਵੱਲੋਂ ਨਿਭਾਈ ਗਈ। 

Related Posts