ਰੂਸ-ਯੂਕਰੇਨ ਯੁੱਧ ਦੇ ਦੌਰਾਨ, ਬਹੁਤ ਸਾਰੇ ਭਾਰਤੀ ਨਾਗਿਰਕ ਯੂਕਰੇਨ ਵਿੱਚ ਫਸ ਗਏ ਹਨ ਜਿੱਥੇ ਕਿ ਰੂਸ ਵਲੋਂ ਯੂਕਰੇਨ ਤੇ ਲਗਾਤਾਰ ਬੰਬਾਰੀ , ਗੋਲਾਬਾਰੀ ਕੀਤੀ ਜਾ ਰਹੀ ਜਿਸ ਕਾਰਨ ਉੱਥੋਂ ਦੀ ਸਥਿਤੀ ਬਹੁਤ ਹੀ ਤਣਾਅਪੂਰਨ ਬਣੀ ਹੋਈ ਹੈ। ਰੂਸ-ਯੂਕਰੇਨ ਜੰਗ ਵਿਚਾਲੇ ਉਥੇ ਫਸੇ ਭਾਰਤੀ ਨਾਗਰਿਕਾਂ ਦੇ ਮਾਮਲੇ ਨੂੰ ਲੈ ਕੇ ਕਸ਼ਮੀਰ ਦੇ ਇਕ ਵਕੀਲ ਵਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ ਦੀ ਸਰਹੱਦ ਵਿਚ 213 ਭਾਰਤੀ ਫਸੇ ਹੋਏ ਹਨ ਅਤੇ ਇਨ੍ਹਾਂ ਵਿਚ ਜ਼ਿਆਦਾਤਰ ਲੜਕੀਆਂ ਹਨ ਜੋ 6 ਦਿਨਾਂ ਤੱਕ ਮਾਇਨਸ ਡਿਗਰੀ ਤਾਪਮਾਨ ਵਿਚ ਫਸੇ ਹੋਏ ਹਨ। ਜਿਸ 'ਤੇ ਸੁਣਵਾਈ ਕਰਦੇ ਹੋਏ CJI ਐਨਵੀ ਰਮੰਨਾ ਨੇ ਅੱਜ ਵੀਰਵਾਰ ਨੂੰ ਕਿਹਾ ਕਿ ਕੀ ਅਸੀਂ ਪੁਤਿਨ ਨੂੰ ਯੁੱਧ ਰੋਕਣ ਦਾ ਨਿਰਦੇਸ਼ ਦੇ ਸਕਦੇ ਹਾਂ। ਹਾਲਾਂਕਿ ਅਦਾਲਤ ਨੇ ਕਿਹਾ ਹੈ ਕਿ ਸਾਨੂੰ ਉਥੇ ਫਸੇ ਵਿਦਿਆਰਥੀਆਂ ਨਾਲ ਹਮਦਰਦੀ ਹੈ।ਉਨ੍ਹਾਂ ਕਿਹਾ ਕਿ ਅਸੀਂ ਅਟਾਰਨੀ ਜਨਰਲ ਨੂੰ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਕਹਾਂਗੇ।