BREAKING NEWS
india news

160 KM ਦੀ ਰਫਤਾਰ ਨਾਲ ਦੋ ਟਰੇਨਾਂ ਵਿਚ ਹੋਵੇਗਾ ਸਪੀਡ ਮੁਕਾਬਲਾ, ਇਕ ‘ਚ ਮੌਜੂਦ ਹੋਣਗੇ ਰੇਲ ਮੰਤਰੀ ਤੇ ਦੂਜੀ ’ਚ ਚੇਅਰਮੈਨ।

by apna punjab media    04-Mar-2022

ਭਾਰਤੀ ਰੇਲਵੇ ਲਗਾਤਾਰ ਆਪਣੀਆਂ ਸੇਵਾਵਾਂ ਅਤੇ ਤਕਨਾਲੋਜੀ ਦੇ ਵਿਕਾਸ ਦੇ ਵਾਧੇ ਕਰਨ ਵਿੱਚ ਲੱਗੇ ਹੋਏ ਹਨ। ਰੇਲ ਮੰਤਰਾਲੇ ਨੇ ਕਈ ਸਾਲਾਂ ਦੀ ਖੋਜ ਤੋਂ ਬਾਅਦ ਇਸ ਤਕਨੀਕ ਨੂੰ ਵਿਕਸਿਤ ਕੀਤਾ ਹੈ।ਦਸਿਆ ਜਾ ਰਿਹਾ ਹੈ ਕਿ  ਭਾਰਤੀ ਰੇਲਵੇ ਦੁਆਰਾ ਵਿਕਸਿਤ ਕੀਤਾ ਇਹ ‘ਕਵਚ’ ਪ੍ਰੀਖਣ ਤਕਨੀਕ ਨੂੰ ਦੁਨੀਆ ਦਾ ਸਭ ਤੋਂ ਸਸਤਾ ਆਟੋਮੈਟਿਕ ਟਰੇਨ ਟੱਕਰ ਸੁਰੱਖਿਆ ਪ੍ਰਣਾਲੀ ਮੰਨਿਆ ਜਾਂਦਾ ਹੈ। ਇਹ ਤਕਨੀਕ ਰੇਲਵੇ ਨੂੰ ‘ਜ਼ੀਰੋ ਐਕਸੀਡੈਂਟ’ ਦੇ ਟੀਚੇ ਨੂੰ ਹਾਸਲ ਕਰਨ ‘ਚ ਮਦਦ ਕਰੇਗੀ। ਜਾਣਕਾਰੀ ਅਨੁਸਾਰ ਅੱਜ ਦਾ ਦਿਨ ਭਾਰਤੀ ਰੇਲਵੇ ਲਈ ਬਹੁਤ ਹੀ ਇਤਿਹਾਸਕ ਹੋਣ ਵਾਲਾ ਹੈ।ਕਿਉਂਕਿ ਅੱਜ ਸਵਦੇਸ਼ੀ ਟਰੇਨ ਟੱਕਰ ਸੁਰੱਖਿਆ ਤਕਨੀਕ ‘ਕਵਚ’ ਪ੍ਰੀਖਣ ਕਰੇਗਾ। ਜਿਸ ਵਿੱਚ ਅੱਜ ਰੇਲਵੇ ਦੀਆਂ ਦੋ ਟਰੇਨਾਂ ਪੂਰੀ ਸਪੀਡ ਵਿਚ ਮੁਕਾਬਲਾ ਕਰਨਗੀਆਂ।ਇਸ ਦੌਰਾਨ ਇਕ ਰੇਲ ਵਿੱਚ ਮੰਤਰੀ ਅਸ਼ਵਿਨੀ ਵੈਸ਼ਨਵ ਖੁਦ ਮੌਜੂਦ ਰਹਿਣਗੇ ਅਤੇ ਦੂਜੀ ਰੇਲ ’ਚ ਬੋਰਡ ਦੇ ਚੇਅਰਮੈਨ। ਇਹ ਪ੍ਰੀਖਣ  ਸਿਕੰਦਰਾਬਾਦ ਵਿੱਚ ਹੋਵੇਗਾ। ਇਸ ਵਿਚ  ਦੋ ਟਰੇਨਾਂ ਪੂਰੀ ਰਫਤਾਰ ਨਾਲ ਉਲਟ ਦਿਸ਼ਾ ਤੋਂ ਇਕ ਦੂਜੇ ਵੱਲ ਵਧਦੀਆਂ ਹੋਈਆਂ ਆਉਣਗੀਆਂ। ਪਰ ‘ਬਸਤਰ’ ਕਾਰਨ ਇਹ ਦੋਵੇਂ ਟਰੇਨਾਂ ਆਪਸ ਵਿੱਚ ਨਹੀਂ ਟੱਕਰਾਉਣਗੀਆਂ। ਰੇਲਵੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਰੇਲਵੇ ਮੰਤਰੀ ਅਸ਼ਵਿਨੀ ਵੈਸ਼ਨਵ ਸਨਥਨਗਰ-ਸ਼ੰਕਰਪੱਲੀ ਰੂਟ ‘ਤੇ ਸਿਸਟਮ ਦੇ ਟਰਾਇਲ ਰਨ ਦਾ ਹਿੱਸਾ ਬਣਨ ਲਈ ਸਿਕੰਦਰਾਬਾਦ ਪਹੁੰਚਣਗੇ।ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ  ਜਿਵੇਂ ਹੀ ਰੇਡਗੱਡੀਆਂ ਵੱਲੋਂ ਰੈੱਡ ਸਿੰਗਨਲ ਪਾਰ ਕੀਤਾ ਜਾਵੇਗਾ ਤੁਰੰਤ ਹੀ ਦੋਵੇਂ ਟਰੇਨਾਂ ਦੀ ਆਪ ਹੀ ਬ੍ਰੇਕ ਲੱਗ ਜਾਵੇਗੀ ਅਤੇ ਇਸ ਦੇ ਨਾਲ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਜੋ ਵੀ ਟਰੇਨਾਂ ਹੋਣਗੀਆਂ ਉਹ ਸਾਰੀਆਂ ਟਰੇਨਾਂ ਰੁਕ ਜਾਣਗੀਆਂ। ਇਸ ਤੋਂ ਇਲਾਵਾ ਇਹ ਟਰੇਨਾਂ ਦੀ ਸਰੁੱਖਿਆ ਵੀ ਕਰਨਗੀਆਂ।

Related Posts