BREAKING NEWS
india news

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਸਕੀ ਨਾਲ ਭਾਰਤੀ ਪ੍ਰਧਾਨਮੰਤਰੀ ਮੋਦੀ ਕਰਨਗੇ ਫੋਨ ਤੇ ਗੱਲਬਾਤ

by apna punjab media    07-Mar-2022

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 12ਵਾਂ ਦਿਨ ਲਗਾਤਾਰ ਜਾਰੀ ਹੈ। ਰੂਸ ਨੇ ਯੂਕਰੇਨ ਤੇ ਸਭ ਤੋਂ ਪਹਿਲਾ 24 ਫਰਵਰੀ ਨੂੰ ਹਮਲਾ ਸ਼ੁਰੂ  ਕੀਤਾ ਸੀ।ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਫਰਵਰੀ ਨੂੰ ਪਹਿਲੀ ਵਾਰ ਜ਼ੈਲੇਂਸਕੀ ਨਾਲ ਫੋਨ ’ਤੇ ਗੱਲਬਾਤ ਕੀਤੀ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਰੂਸ ਵਿਰੋਧ ਵੋਟਿੰਗ ਤੋਂ ਦੂਰੀ ਬਣਾ ਲਈ ਸੀ। ਜਿਸ ਕਾਰਨ ਜ਼ੇਲੇੱਸਕੀ ਨੇ pm ਮੋਦੀ ਨੂੰ ਕਿਹਾ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਯੂਕਰੇਨ ਦਾ ਸਮਰਥਨ ਕਰਨਾ ਚਾਹੀਦਾ ਹੈ। ਭਾਰਤ ਇੱਕ ਪੱਖ ਦਾ ਸਮਰਥਨ ਕਰਨ ਤੋਂ ਬਚ ਰਿਹਾ ਹੈ।ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ਾਤੀ ਦੀ ਅਪੀਲ ਕੀਤੀ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਹਾਮਣੇ ਆਈ ਹੈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇੱਸਕੀ ਨਾਲ ਫੋਨ ֦ਤੇ ਗੱਲਬਾਤ ਕਰਨਗੇ। ਰੂਸ ਵਲੋਂ ਯੂਕਰੇਨ ਤੇ ਲਗਾਤਾਰ ਬੰਬਾਰੀ, ਗੋਲਾਬਾਰੀ ਅਤੇ ਬੰਬ ਧਮਾਕੇ ਕੀਤੇ ਜਾ ਰਹੇ ਹਨ। ਜਿਸ ਨਾਲ ਯੂਕਰੇਨ ਵਿੱਚ ਤਬਾਹੀ ਦਾ ਮੰਜ਼ਰ ਵਿਛਿਆ ਹੋਇਆ ਹੈ।  ਗਲੋਬਲੀ ਦਬਾਅ ਅਤੇ ਸਖ਼ਤ ਪਾਬੰਦੀਆਂ ਦੇ ਬਾਵਜੂਦ ਵੀ ਰੂਸ ਦੇ ਹਮਲੇ ਹੋਰ ਵੀ ਤੇਜ਼ ਹੋ ਰਹੇ ਹਨ। ਉਹ ਲਗਾਤਾਰ ਯੂਕਰੇਨ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਰੂਸ ਨੇ ਯੂਕਰੇਨ ਸ਼ਹਿਰ ਦੇ ਵਿਨਿਤਸੀਆ ਏਅਰਪੋਟ ਤੇ ਮਿਸਾਈਲ ਸੁੱਟ ਕੇ ਵਿਨਿਤਸੀਆਂ  ਏਅਰਪੋਟ ਤਬਾਹ ਕਰ ਦਿੱਤਾ। ਰੂਸ ਵਲੋਂ ਕੀਤੇ ਜਾ ਰਹੇ ਲਗਾਤਾਰ ਹਮਲੇ ਨਾਲ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਜਿਸ ਕਾਰਨ ਦੁਨੀਆ ਭਰ ਦੇ ਦੇਸ਼ਾਂ ਨੂੰ ਯੂਕਰੇਨ ਵਿਚੋਂ ਲੋਕਾਂ ਨੂੰ ਕੱਢਣ ਲਈ ਵੱਡੀਆਂ ਮੁਸ਼ਕਲਾਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ।

Related Posts