ਪਾਕਿਸਤਾਨ ਸੈਨਾ ਦੇ ਮੀਡੀਆਂ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਡੀਜੀ ਮੇਜਰ ਜਨਰਲ ਬਾਬਰ ਨੇ ਭਾਰਤ ਵੱਲੋਂ ਪਾਕਿਸਤਾਨ ਤੇ ਮਿਜ਼ਾਈਲ ਦਾਗਣ ਦਾ ਇਲਜਾਮ ਲਗਾਇਆ ਸੀ। ਪਰ ਉਥੇ ਹੀ ਭਾਰਤੀ ਰੱਖਿਆ ਮੰਤਰਾਲੇ ਨੇ ਮੰਨ ਲਿਆ ਹੈ ਕਿ 9 ਮਾਰਚ ਨੂੰ ਭਾਰਤ ਦੀ ਇੱਕ ਮਿਜ਼ਾਈਲ ਪਾਕਿਸਤਾਨ ਦੇ ਇਲਾਕੇ ਵਿਚ 124 ਕਿਲੋਮੀਟਰ ਅੰਦਰ ਡਿੱਗ ਗਈ ਸੀ। ਭਾਰਤ ਦੀ ਡਿਫੈਂਸ ਮਨਿਸਟਰੀ ਨੇ ਸ਼ੁੱਕਰਵਾਰ ਸ਼ਾਮ ਨੂੰ ਜਾਰੀ ਬਿਆਨ ਵਿਚ ਕਿਹਾ ਸੀ ਕਿ ਇਹ ਘਟਨਾ ‘ਐਕਸੀਡੈਂਟਲ ਫਾਇਰਿੰਗ’ ਕਾਰਨ ਅਤੇ ਰੁਟੀਨ ਮੇਨਟੇਂਸ ਦੌਰਾਨ ਤਕਨੀਕੀ ਖਰਾਬੀ ਕਾਰਨ ਹੋਈ। ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਹਾਈਲੈਵਲ ਕੋਰਟ ਆਫ ਇਨਕੁਆਰੀ ਦੇ ਆਰਡਰ ਜਾਰੀ ਕਰ ਦਿੱਤੇ ਹਨ। ਡੀਜੀ ISPR ਨੇ ਕਿਹਾ ਕਿ 9 ਮਾਰਚ ਨੂੰ ਸ਼ਾਮ 6.43 ‘ਤੇ ਬੇਹੱਦ ਤੇਜ਼ ਰਫਾਤਰ ਨਾਲ ਇੱਕ ਮਿਜ਼ਾਈਲ ਭਾਰਤ ਵੱਲੋਂ ਪਾਕਿਸਤਾਨ ਵੱਲ ਦਾਗੀ ਗਈ। ਸਾਡੇ ਏਅਰ ਡਿਫੈਂਸ ਸਿਸਟਮ ਨੇ ਰਾਡਾਰ ‘ਤੇ ਇਸ ਨੂੰ ਦੇਖ ਲਿਆ। ਪਰ ਇਹ ਤੇਜ਼ੀ ਨਾਲ ਮਿਆਂ ਚੰਨੀ ਇਲਾਕੇ ਵਿਚ ਡਿੱਗੀ। ਬਾਰਡਰ ਤੋਂ ਪਾਕਿਸਤਾਨ ਪਹੁੰਚਣ ‘ਚ ਇਸ ਨੂੰ 3 ਮਿੰਟ ਲੱਗੇ। ਬਾਰਡਰ ਤੋਂ ਕੁੱਲ 124 ਕਿਲੋਮੀਟਰ ਦੂਰੀ ਤੈਅ ਕੀਤੀ ਗਈ। 6.50 ‘ਤੇ ਇਹ ਕ੍ਰੈਸ਼ ਹੋਈ। ਕੁਝ ਘਰਾਂ ਤੇ ਪ੍ਰਾਪਰਟੀਜ਼ ਨੂੰ ਨੁਕਸਾਨ ਹੋਇਆ। ਇਹ ਮਿਜ਼ਾਈਲ ਭਾਰਤ ਦੇ ਸਿਰਸਾ ਤੋਂ ਦਾਗੀ ਗਈ ਸੀ।ਬਾਬਰ ਨੇ ਕਿਹਾ ਸਾਡੀ ਟੀਮ ਨੇ ਇਸ ਮਿਜ਼ਾਈਲ ਦੇ ਫਲਾਈਟ ਰੂਟ ਦਾ ਪਤਾ ਲਗਾ ਲਿਆ ਹੈ। ਇਹ ਬੇਹੱਦ ਖਤਰਨਾਕ ਕਦਮ ਹੈ ਕਿਉਂਕਿ ਜਿਸ ਸਮੇਂ ਇਹ ਮਿਜ਼ਾਈਲ ਫਾਇਰ ਕੀਤੀ ਗਈ ਉਸ ਸਮੇਂ ਭਾਰਤ ਤੇ ਪਾਕਿਸਤਾਨ ਦੇ ਏਅਰਸਪੇਸ ਵਿਚ ਕਈ ਫਲਾਈਟਾਂ ਆਪ੍ਰੇਸ਼ਨਲ ਸੀ ਤੇ ਕੋਈ ਵੱਡਾ ਹਾਦਸਾ ਹੋ ਸਕਦਾ ਸੀ।