BREAKING NEWS
india news

ਸੰਤ ਬਾਬਾ ਪੂਰਨ ਦਾਸ ਦੀ 56ਵੀਂ ਬਰਸੀ ਮੌਕੇ ਕਰਵਾਇਆ ਵਿਸ਼ਾਲ ਕੁਸ਼ਤੀ ਦੰਗਲ

by DARSHAN SINGH BONDLI     11-May-2022
latest news

Photo Credit:DARSHAN SINGH BONDLI

ਛਿੰਝ ਮੇਲੇ ’ਚ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਨੇ ਕਮਲਜੀਤ ਵੇਰਕਾ ਨੂੰ ਚਿੱਤ ਕਰਕੇ ਜਿੱਤੀ
ਖਮਾਣੋਂ  11 ਮਈ : (ਦਰਸ਼ਨ ਸਿੰਘ ਬੌਂਦਲੀ  .) ਗੁਰਦੁਆਰਾ ਗੁਫਾਸਰ ਸਾਹਿਬ ਰੋੜੇਵਾਲ ਵਿਖੇ  ਗੱਦੀ ਨਸ਼ੀਨ ਬਾਬਾ ਗੁਰਚਰਨ ਦਾਸ ਦੀ ਰਹਿਨੁਮਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਪੂਰਨ ਦਾਸ ਜੀ ਦੀ 56ਵੀਂ ਬਰਸੀ ਨੂੰ ਸਮਰਪਿਤ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਕੰਗ, ਬਿੱਲੂ ਪਹਿਲਵਾਨ ਚਾਸਵਾਲ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 150 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ। ਇਸ ਛਿੰਝ ਦੀ ਕੁਮੈਂਟਰੀ ਨਾਜਰ ਸਿੰਘ ਨੇ ਅਤੇ ਮੰਚ ਤੋਂ ਜੱਸੀ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ। 
ਇਸ ਛਿੰਝ ਵਿੱਚ ਝੰਡੀ ਦੀ ਕੁਸ਼ਤੀ ਕਲਮਜੀਤ ਡੂਮਛੇੜੀ ਅਤੇ ਕਮਲਜੀਤ ਵੇਰਕਾ ਵਿਚਕਾਰ ਹੋਈ। ਦੋਨਾਂ ਪਹਿਲਵਾਨਾਂ ਦਰਮਿਆਨ ਮੁਕਾਬਲਾ ਬਹੁਤ ਹੀ ਸਖਤ ਰੌਅ ਵਿੱਚ ਸ਼ੁਰੂ ਹੋਇਆ, ਅਖੀਰ ਕਮਲਜੀਤ ਡੂਮਛੇੜੀ ਨੇ ਕਮਲਜੀਤ ਵੇਰਕਾ ਦੀ ਪਿੱਠ ਧਰਤੀ ਨਾਲ ਲਗਾ ਕੇ ਝੰਡੀ ਦੀ ਕੁਸਤੀ ਦੇ ਕਬਜਾ ਕਰ ਲਿਆ। 
ਇਸ ਤੋਂ ਇਸ ਕੁਸਤੀ ਦੰਗ ਵਿੱਚ ਰਮਨ ਜਗਰਾਓਂ ਨੇ ਬਲਰਾਜ ਡੂਮਛੇੜੀ ਨੂੰ, ਜੀਤ ਢਿੱਲਵਾਂ ਨੇ ਕਾਲਾ ਨਾਭਾ ਨੂੂੰ, ਮਾਨ ਘੱਗਰ ਸਰਾਏ ਨੇ ਰਣਜੀਤ ਰਾਈਏਵਾਲ ਨੂੰ ਕ੍ਰਮਵਾਰ ਹਰਾਇਆ ਅਤੇ ਇਸ ਤੋਂ ਇਲਾਵਾ ਹੋਰ ਵੀ ਨਾਮੀ ਪਹਿਲਵਾਨਾਂ ਵਿੱਚ ਸਖਤ ਮੁਕਾਬਲੇ ਹੋਏ। 
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਬਾਬਾ ਗੁਰਚਰਨ ਦਾਸ ਗੱਦੀ ਨਸ਼ੀਨ, ਰਣਬੀਰ ਸਿੰਘ ਖੱਟੜਾ ਆਈ. ਪੀ. ਐਸ., ਸਤਵੀਰ ਸਿੰਘ ਖੱਟੜਾ ਅਕਾਲੀ ਆਗੂ, ਲਖਵੀਰ ਸਿੰਘ ਲੌਟ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਗਿਆਨੀ ਹਰਭਜਨ ਸਿੰਘ, ਠੇਕੇਦਾਰ ਜਤਿੰਦਰ ਸਿੰਘ ਸੋਮਲ ਖੇੜੀ, ਜਸਵਿੰਦਰ ਸਿੰਘ ਯੂ. ਐਸ. ਏ., ਬਾਦਲ ਮੋਹਾਲੀ, ਸਾਹਿਬ ਸਿੰਘ ਵੜੈਚ, ਏਕਮਜੋਤ ਸਿੰਘ ਕੰਗ, ਠੇਕੇਦਾਰ ਜਤਿੰਦਰ ਸਿੰਘ ਸੋਮਲ, ਹਰਭਜਨ ਸਿੰਘ, ਪੱਪੂ ਐਮ. ਸੀ. ਗੋਬਿੰਦਗੜ੍ਹ, ਕਮਲਜੀਤ ਸਿੰਘ, ਕੁਲਵੰਤ ਸਿੰਘ ਕਾਂਤੀ, ਬਰਦਾਨ ਸਿੰਘ ਭੰਗੂ, ਰਜਿੰਦਰ ਸਿੰਘ ਮਿੰਟੂ ਜੋੜੇ ਮਾਜਰਾ, ਲਖਵਿੰਦਰ ਸਿੰਘ ਲੁਬਾਣਾ, ਜਤਿੰਦਰ ਸਿੰਘ ਸੋੋਮਲ, ਅਮਰਜੀਤ ਸਿੰਘ ਡੀ. ਐਸ. ਪੀ., ਬਾਬਾ ਹਰਚੰਦ ਸਿੰਘ ਚਾਸਵਾਲ, ਸੁਖਵਿੰਦਰ ਸਿੰਘ ਨੰਬਰਦਾਰ, ਹਰਭਜਨ ਸਿੰਘ ਐਸ. ਸੀ., ਦਲਜੀਤ ਸਿੰਘ ਨੰਬਰਦਾਰ ਬਾਰਨ ਆਦਿ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 
ਇਸ ਕੁਸ਼ਤੀ ਦੰਗਲ ਨੂੰ ਨੇਪਰੇ ਚਾੜ੍ਹਨ ਲਈ ਬਲਵਿੰਦਰ ਸਿੰਘ ਕੰਗ, ਜਗਤਾਰ ਸਿੰਘ ਰੂੜੇਵਾਲ , ਸੁਖਵਿੰਦਰ ਸਿੰਘ ਨੰਬਰਦਾਰ,  ਗੁਰਦਿਆਲ ਸਿੰਘ ਨੰਬਰਦਾਰ, ਜਗਤਾਰ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਪੰਚ, ਬਿੱਲੂ ਪਹਿਲਵਾਨ, ਅਮਰੀਕ ਸਿੰਘ, ਤਰਸੇਮ ਸਿੰਘ ਕਸਿਆਣਾ, ਗੁਰਮੀਤ ਸਿੰਘ ਪੰਚ, ਸੁਰਜੀਤ ਸਿੰਘ, ਅਮਰੀਕ ਸਿੰਘ, ਗੁਰਦਿਆਲ ਸਿੰਘ ਨੰਬਰਦਾਰ, ਗੁਰਬਾਜ ਸਿੰਘ, ਕੁਲਦੀਪ ਸਿੰਘ ਕਾਠਮੱਠੀ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਤਾਰੀ, ਸਤਵਿੰਦਰ ਸਿੰਘ ਸੋੋਮਲਹੇੜੀ, ਬਰਮਾ ਸਿੰਘ, ਗੁਰਮੁੱਖ ਸਿੰਘ ਠੇਕੇਦਾਰ, ਜਸਵੀਰ ਸਿੰਘ ਆਦਿ ਤੋਂ ਇਲਾਵਾ ਨਗਰ ਨਿਵਾਸੀਆਂ ਨੇ ਦਿਨ ਰਾਤ ਇੱਕ ਕਰਕੇ ਇਸ ਛਿੰਝ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ।         ਫੋਟੋ ਈਮੇਲ ਤੋਂ 
ਫੋਟੋ ਕੈਪਸ਼ਨ : ਰੋੜੇਵਾਲ ਦੇ ਕੁਸ਼ਤੀ ਦੰਗਲ ਵਿੱਚ ਪਹਿਲਵਾਨਾਂ ਦੀ ਹੱਥ ਜੋੜੀ ਕਰਵਾਉਂਦੇ ਹੋਏ  ਮੁੱਖ ਮਹਿਮਾਨ ਰਣਬੀਰ ਸਿੰਘ ਖੱਟੜਾ , ਸਤਵੀਰ ਸਿੰਘ ਖੱਟੜਾ ਤੇ ਪ੍ਰਬੰਧਕ। 

Related Posts