International

ਸਾਉਣੀ ਫ਼ਸਲਾਂ ਦੀ ਪੈਦਾਵਰ ਇਸ ਵਾਰ ਤੋੜੇਗੀ ਰਿਕਾਰਡ : ਖੇਤੀਬਾੜੀ ਮੰਤਰੀ

    16 October 2020

ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਖੇਤੀ ਖੇਤਰ 'ਤੇ ਬਹੁਤਾ ਪ੍ਰਭਾਵਿਤ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ 2020-21 ਦੇ ਸਾਉਣੀ ਮੌਸਮ 'ਚ 1,445.2 ਲੱਖ ਟਨ ਅਨਾਜ ਦਾ ਉਤਪਾਦਨ ਹੋਣ ਦਾ ਅਨੁਮਾਨ ਹੈ। ਪਿਛਲੇ 2019-20 ਦੇ ਸਾਉਣੀ ਮੌਸਮ ਦੌਰਾਨ ਅਨਾਜ ਉਤਪਾਦਨ 1,433.8 ਲੱਖ ਟਨ ਰਿਹਾ ਸੀ। ਮੌਜੂਦਾ ਸਮੇਂ ਦੇਸ਼ 'ਚ ਸਾਉਣੀ ਫਸਲਾਂ ਦੀ ਕਟਾਈ ਚੱਲ ਰਹੀ ਹੈ।ਝੋਨਾ ਮੁੱਖ ਸਾਉਣੀ ਫ਼ਸਲ ਹੈ। ਤੋਮਰ ਨੇ ਉਦਯੋਗ ਸੰਗਠਨ ਸੀ. ਆਈ. ਆਈ. ਵੱਲੋਂ ਆਯੋਜਿਤ ਇਕ ਡਿਜੀਟਲ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ, ''ਅਨਾਜ ਉਤਪਾਦਨ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਹੋਵੇਗਾ। ਸ਼ੁਰੂਆਤੀ ਅਨੁਮਾਨਾਂ ਮੁਤਾਬਕ, 2020-21 ਸਾਉਣੀ ਮੌਸਮ 'ਚ ਅਨਾਜ ਉਤਪਾਦਨ 1,445.2 ਲੱਖ ਟਨ ਹੋਣ ਦਾ ਅੰਦਾਜ਼ਾ ਹੈ।''ਉਨ੍ਹਾਂ ਕਿਹਾ ਕਿ ਗੰਨੇ ਅਤੇ ਕਪਾਹ ਵਰਗੀਆਂ ਨਕਦੀ ਫ਼ਸਲਾਂ ਦਾ ਉਤਪਾਦਨ ਵੀ ਚੰਗਾ ਹੋਣ ਦੀ ਉਮੀਦ ਹੈ। ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ ਇਸ ਸਾਲ ਸਾਉਣੀ ਫ਼ਸਲਾਂ ਦੇ ਰਕਬੇ 'ਚ ਰਿਕਾਰਡ 4.51 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ 1,121.75 ਲੱਖ ਹੈਕਟੇਅਰ ਹੋ ਗਿਆ ਹੈ।ਤੋਮਰ ਨੇ ਕਿਹਾ ਕਿ ਖੇਤੀ ਭਾਰਤੀ ਅਰਥਵਿਵਸਥਾ ਦਾ ਆਧਾਰ ਹੈ। ਵਿੱਤੀ ਵਰ੍ਹੇ 2020-212 ਦੀ ਪਹਿਲੀ ਤਿਮਾਹੀ ਦੌਰਾਨ ਵੀ ਇਹ ਖੇਤਰ 3.4 ਫੀਸਦੀ ਵਧਿਆ ਹੈ। ਨਵੇਂ ਖੇਤੀ ਕਾਨੂੰਨਾਂ 'ਤੇ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸੁਧਾਰਾਂ ਬਾਰੇ 'ਚ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੁਹਰਾਇਆ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਖਰੀਦ ਦੇ ਨਾਲ-ਨਾਲ ਮੰਡੀਆ ਦੇਸ਼ ਭਰ 'ਚ ਕੰਮ ਕਰਦੀਆਂ ਰਹਿਣਗੀਆਂ।


Related Posts

0 Comments

    Be the one to post the comment

Leave a Comment