International

ਮਹਿੰਗਾ ਹੋ ਸਕਦਾ ਹੈ ਹਵਾਈ ਸਫ਼ਰ, ਈਂਧਣ ਦੀਆਂ ਵਧੀਆਂ ਕੀਮਤਾਂ

    16 October 2020

ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ੁੱਕਰਵਾਰ ਤੋਂ ਜਹਾਜ਼ਾਂ ਦੇ ਈਂਧਣ ਦੀ ਕੀਮਤ ਵਿਚ ਵਾਧਾ ਕਰ ਦਿੱਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਜਹਾਜ਼ਾਂ ਦੇ ਤੇਲ ਦੀ ਕੀਮਤ 1,665 ਰੁਪਏ ਭਾਵ 4.14 ਪ੍ਰਤੀਸ਼ਤ ਦੇ ਵਾਧੇ ਨਾਲ 41,876.78 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਕੋਲਕਾਤਾ ਵਿਚ ਵੀ ਜਹਾਜ਼ਾਂ ਦੇ ਤੇਲ ਦੀ ਕੀਮਤ 1,666.95 ਰੁਪਏ ਵਧ ਕੇ 46,347.92 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ। ਇਸ ਦੀ ਕੀਮਤ ਮੁੰਬਈ ਵਿਚ 1,2342.88 ਰੁਪਏ ਅਤੇ ਚੇਨਈ ਵਿਚ 1,695.44 ਰੁਪਏ ਵਧੀ ਹੈ। ਅੱਜ ਤੋਂ ਦੋਵਾਂ ਸ਼ਹਿਰਾਂ ਵਿਚ ਇਕ ਕਿਲੋਲੀਟਰ ਦੇ ਜਹਾਜ਼ ਦੀ ਤੇਲ ਦੀ ਕੀਮਤ ਕ੍ਰਮਵਾਰ 40,382.69 ਰੁਪਏ ਅਤੇ 42,615.61 ਰੁਪਏ ਰੱਖੀ ਗਈ ਹੈ। ਹਵਾਈ ਜਹਾਜ਼ ਦੇ ਈਂਧਣ ਦੀਆਂ ਕੀਮਤਾਂ ਦੀ ਹਰ ਪੰਦਰਵਾੜੇ 'ਤੇ ਨਜ਼ਰਸਾਨੀ ਕੀਤੀ ਜਾਂਦੀ ਹੈ ਅਤੇ ਨਵੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਅਤੇ 16 ਤਰੀਕ ਤੋਂ ਲਾਗੂ ਹੁੰਦੀਆਂ ਹਨ।

Related Posts

0 Comments

    Be the one to post the comment

Leave a Comment