International

4 ਸਟੀਲ ਕੰਪਨੀਆਂ ਦੇ ਉਤਪਾਦਨ ’ਚ ਵਾਧਾ

    11 January 2021

ਦੇਸ਼ ਦੀਆਂ ਟਾਪ 4 ਸਟੀਲ ਕੰਪਨੀਆਂ ਦਾ ਸੰਯੁਕਤ ਰੂਪ ਨਾਲ ਉਤਪਾਦਨ ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ ’ਚ ਸਾਲਾਨਾ ਆਧਾਰ ’ਤੇ 6 ਫੀਸਦੀ ਵਧ ਕੇ 1.495 ਕਰੋਡ਼ ਟਨ ਰਿਹਾ। ਇਸ ਤੋਂ ਪਿੱਛਲੇ ਵਿੱਤੀ ਸਾਲ 2019-20 ਦੀ ਇਸ ਤਿਮਾਹੀ ’ਚ ਜੇ. ਐੱਸ. ਪੀ. ਐੱਲ., ਜੇ. ਐੱਸ. ਡਬਲਯੂ. ਐੱਨਰਜੀ, ਸੇਲ ਅਤੇ ਟਾਟਾ ਸਟੀਲ ਇੰਡੀਆ ਦਾ ਕੁਲ ਇਸਪਾਤ ਉਤਪਾਦਨ 1.409 ਕਰੋਡ਼ ਟਨ ਸੀ।ਕੰਪਨੀਆਂ ਵੱਲੋਂ ਉਪਲੱਬਧ ਕਰਵਾਏ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਤਿਮਾਹੀ ’ਚ ਜੇ. ਐੱਸ. ਡਬਲਯੂ. ਸਟੀਲ ਨੂੰ ਛੱਡ ਕੇ ਕੁਲ ਵਿਕਰੀ 2.25 ਫੀਸਦੀ ਵਧ ਕੇ 1.088 ਕਰੋਡ਼ ਟਨ ਰਹੀ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ 1.064 ਕਰੋਡ਼ ਟਨ ਸੀ। ਇਨ੍ਹਾਂ 4 ਕੰਪਨੀਆਂ ’ਚ ਟਾਟਾ ਸਟੀਲ ਇੰਡੀਆ ਦਾ ਉਤਪਾਦਨ ਸਭ ਤੋਂ ਜ਼ਿਆਦਾ ਰਿਹਾ। ਉਸ ਦਾ ਦੇਸ਼ ’ਚ ਕੁਲ ਉਤਪਾਦਨ ਸਮੀਖਿਆ ਤਿਮਾਹੀ ’ਚ 3 ਫੀਸਦੀ ਵਧ ਕੇ 46 ਲੱਖ ਟਨ ਰਿਹਾ। ਇਸ ਤੋਂ ਪਿੱਛਲੇ ਵਿੱਤੀ ਸਾਲ 2019-20 ਦੀ ਇਸੇ ਤਿਮਾਹੀ ’ਚ ਕੰਪਨੀ ਦਾ ਉਤਪਾਦਨ 44.7 ਲੱਖ ਟਨ ਸੀ। ਟਾਟਾ ਸਟੀਲ ਦੀ ਭਾਰਤੀ ਸੰਚਾਲਨ ਵੱਲੋਂ ਕੁਲ ਵਿਕਰੀ ਸਮੀਖਿਆ ਅਧੀਨ ਤਿਮਾਹੀ ’ਚ 4 ਫੀਸਦੀ ਘੱਟ ਕੇ 46.6 ਲੱਖ ਟਨ ਰਹੀ, ਜੋ ਇਕ ਸਾਲ ਪਹਿਲਾਂ 48.5 ਲੱਖ ਟਨ ਸੀ।ਜਨਤਕ ਖੇਤਰ ਦੀ ਭਾਰਤ ਇਸਪਾਤ ਅਥਾਰਟੀ ਲਿ. (ਸੇਲ) ਦਾ ਉਤਪਾਦਨ 9 ਫੀਸਦੀ ਵਧ ਕੇ 43.7 ਲੱਖ ਟਨ ਰਿਹਾ। ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਇਹ 40 ਲੱਖ ਟਨ ਸੀ। ਕੰਪਨੀ ਦੀ ਕੁਲ ਵਿਕਰੀ ਸਮੀਖਿਆ ਅਧੀਨ ਤਿਮਾਹੀ ’ਚ 43.2 ਲੱਖ ਟਨ ਰਹੀ, ਜੋ ਪਿਛਲੇ ਵਿੱਤੀ ਸਾਲ 2019-20 ਦੀ ਅਕਤੂਬਰ-ਦਸੰਬਰ ਤਿਮਾਹੀ ’ਚ 40.9 ਲੱਖ ਟਨ ਦੇ ਮੁਕਾਬਲੇ ਕਰੀਬ 6 ਫੀਸਦੀ ਜ਼ਿਆਦਾ ਹੈ । ਜੇ. ਐੱਸ. ਡਬਲਯੂ. ਸਟੀਲ ਦਾ ਉਤਪਾਦਨ ਸਮੀਖਿਆ ਅਧੀਨ ਮਿਆਦ ’ਚ 2 ਫੀਸਦੀ ਵਧ ਕੇ 40.8 ਲੱਖ ਟਨ ਰਿਹਾ, ਜੋ ਇਕ ਸਾਲ ਪਹਿਲਾਂ 2019-20 ਦੀ ਇਸੇ ਤਿਮਾਹੀ ’ਚ 40.2 ਲੱਖ ਟਨ ਸੀ। ਕੰਪਨੀ ਨੇ ਵਿਕਰੀ ਦਾ ਅੰਕੜਾ ਨਹੀਂ ਦਿੱਤਾ।ਜਿੰਦਲ ਸਟੀਲ ਐਂਡ ਪਾਵਰ ਲਿ. (ਜੇ. ਐੱਸ. ਪੀ. ਐੱਲ.) ਦਾ ਉਤਪਾਦਨ 18 ਫੀਸਦੀ ਵਧ ਕੇ 19 ਲੱਖ ਟਨ ਰਿਹਾ, ਜੋ ਇਕ ਸਾਲ ਪਹਿਲਾਂ 2019-20 ਦੀ ਇਸੇ ਤੀਜੀ ਤਿਮਾਹੀ ’ਚ 16 ਲੱਖ ਟਨ ਸੀ। ਕੰਪਨੀ ਦੀ ਵਿਕਰੀ ਸਮੀਖਿਆ ਅਧੀਨ ਤਿਮਾਹੀ ’ਚ 12 ਫੀਸਦੀ ਵਧ ਕੇ 19 ਲੱਖ ਟਨ ਰਹੀ। ਜੇ. ਐੱਸ. ਪੀ. ਐੱਲ., ਜੇ. ਐੱਸ. ਡਬਲਯੂ. ਸਟੀਲ, ਸੇਲ ਅਤੇ ਟਾਟਾ ਸਟੀਲ ਦਾ ਸੰਯੁਕਤ ਰੂਪ ਨਾਲ ਦੇਸ਼ ’ਚ ਸਾਲਾਨਾ ਕੁਲ ਇਸਪਾਤ ਉਤਪਾਦਨ ’ਚ ਕਰੀਬ 45 ਫੀਸਦੀ ਦਾ ਯੋਗਦਾਨ ਹੈ।
Related Posts

0 Comments

    Be the one to post the comment

Leave a Comment