ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਅੱਜ ਮੰਗਲਵਾਰ ਨੂੰ ਘਰੇਲੂ ਸਟਾਕ ਮਾਰਕੀਟ ’ਚ ਗਿਰਾਵਟ ਦਰਜ ਕੀਤੀ ਗਈ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 101.75 ਅੰਕ ਭਾਵ 0.21 ਪ੍ਰਤੀਸ਼ਤ ਦੀ ਗਿਰਾਵਟ ਨਾਲ 49,167.57 ਦੇ ਪੱਧਰ ’ਤੇ ਖੁੱਲਿ੍ਹਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 26.80 ਅੰਕ ਭਾਵ 0.19% ਦੀ ਗਿਰਾਵਟ ਦੇ ਨਾਲ 14,458 ਦੇ ਪੱਧਰ ’ਤੇ ਖੁੱਲਿ੍ਹਆ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਬਾਜ਼ਾਰ ਇਕ ਨਵੀਂ ਸਿਖਰ ’ਤੇ ਪਹੁੰਚ ਗਿਆ ਸੀ।ਅੱਜ 629 ਸ਼ੇਅਰਾਂ ’ਚ ਤੇਜ਼ੀ ਆਈ ਅਤੇ 663 ਸਟਾਕ ਗਿਰਾਵਟ ਵਿਚ ਰਹੇ। ਇਸ ਦੇ ਨਾਲ ਹੀ 58 ਸ਼ੇਅਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਨਿਵੇਸ਼ਕ ਕੇਂਦਰੀ ਬਜਟ ਤੋਂ ਪਹਿਲਾਂ ਦੇ ਨਿਵੇਸ਼ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਜ਼ਿਆਦਾਤਰ ਮਾਰਕੀਟ ਵਿਸ਼ਲੇਸ਼ਕਾਂ ਦੇ ਅਨੁਸਾਰ, ਇਸ ਵਾਰ ਦਾ ਬਜਟ ਕੋਰੋਨਾ ਦੇ ਕਾਰਨ ਉਮੀਦ ਅਨੁਸਾਰ ਨਹੀਂ ਹੋਵੇਗਾ। ਇਸ ਕਾਰਨ ਬਾਜ਼ਾਰ ਵਿਚ ਲਗਾਤਾਰ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਹਫਤੇ ਸੈਂਸੈਕਸ 913.53 ਅੰਕ ਭਾਵ 1.90 ਪ੍ਰਤੀਸ਼ਤ ਦੇ ਵਾਧੇ ’ਚ ਰਿਹਾ ਅਤੇ ਨਿਫਟੀ ਵਿਚ 328.75 ਅੰਕ ਭਾਵ 2.34 ਪ੍ਰਤੀਸ਼ਤ ਦੀ ਤੇਜ਼ੀ ਦੇਖਣ ਨੂੰ ਮਿਲੀ।
9 ਨਵੰਬਰ ਤੋਂ ਹੁਣ ਤੱਕ ਸੈਂਸੈਕਸ ਦੋ ਮਹੀਨਿਆਂ ਵਿਚ 16.5 ਅੰਕ ਚੜ੍ਹ ਗਿਆ ਹੈ। ਇਸ ਸਮੇਂ ਦੌਰਾਨ ਇਹ 7000 ਅੰਕਾਂ ਦੀ ਤੇਜ਼ੀ ਆਈ। ਓ.ਐੱਨ.ਜੀ.ਸੀ., ਬਜਾਜ ਫਿਨਸਰ ਅਤੇ ਐਲ ਐਂਡ ਟੀ ਵਿਚ 40 ਫੀਸਦ ਦਾ ਵਾਧਾ ਦਰਜ ਕੀਤਾ ਗਿਆ।
0 Comments
Be the one to post the comment
Leave a Comment