International

ਚੀਨ ਨੇ ਹਾਂਗਕਾਂਗ ਦੇ ਲੋਕਾਂ ਨੂੰ ਸ਼ਰਨ ਦੇਣ ਸਬੰਧੀ ਕੈਨੇਡਾ ਨੂੰ ਦਿੱਤੀ ਚਿਤਾਵਨੀ

    17 October 2020

ਕੈਨੇਡਾ ਵਿਚ ਚੀਨ ਦੇ ਰਾਜਦੂਤ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਵੀਰਵਾਰ ਨੂੰ ਚਿਤਾਵਨੀ ਦਿੱਤੀ। ਚਿਤਾਵਨੀ ਵਿਚ ਦੂਤ ਨੇ ਕਿਹਾ ਕਿ ਉਹ ਹਾਂਗਕਾਂਗ ਵਿਚ ਲਾਗੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਕਾਰਨ ਉੱਥੋ ਭੱਜ ਕੇ ਇੱਥੇ ਆਉਣ ਵਾਲਿਆਂ ਨੂੰ ਸ਼ਰਨ ਨਾ ਦੇਵੇ। ਚੀਨ ਵੱਲੋਂ ਹਾਂਗਕਾਂਗ ਵਿਚ ਲਾਗੂ ਕੀਤੇ ਗਏ ਇਸ ਕਾਨੂੰਨ ਦੀ ਕਾਫ਼ੀ ਆਲੋਚਨਾ ਹੋਈ ਹੈ। ਰਾਜਦੂਤ ਕੋਂਗ ਪਿਊ ਨੇ ਹਾਂਗਕਾਂਗ ਵਿਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਹਿੰਸਕ ਅਪਰਾਧੀ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਜੇਕਰ ਕੈਨੇਡਾ ਉਹਨਾਂ ਨੂੰ ਸ਼ਰਨ ਦਿੰਦਾ ਹੈ ਤਾਂ ਇਸ ਨੂੰ ਚੀਨ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਦੇ ਰੂਪ ਵਿਚ ਦੇਖਿਆ ਜਾਵੇਗਾ। ਪਿਛਲੇ ਸਾਲ ਹਾਂਗਕਾਂਗ ਅਤੇ ਚੀਨ ਦੀਆਂ ਸਰਕਾਰਾਂ ਦੇ ਖਿਲਾਫ਼ ਸ਼ਹਿਰ ਵਿਚ ਪ੍ਰਦਰਸ਼ਨ ਤੇਜ਼ ਹੋ ਗਏ ਸਨ। ਸਰਕਾਰਾਂ ਦੇ ਖਿਲਾਫ਼ ਲੋਕਾਂ ਦੀਆਂ ਭਾਵਨਾਵਾਂ ਅਤੇ ਗੁੱਸੇ ਨੂੰ ਦਬਾਉਣ ਲਈ ਚੀਨ ਨੇ ਹਾਂਗਕਾਂਗ ਵਿਚ ਇਕ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰ ਦਿੱਤਾ, ਜੋ 30 ਜੂਨ ਤੋਂ ਪ੍ਰਭਾਵੀ ਹੈ। ਇਸ ਕਾਨੂੰਨ ਵਿਚ ਵੱਖਵਾਦੀ, ਵਿਨਾਸ਼ਕਾਰੀ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਪਾਬੰਦੀਸ਼ੁਦਾ ਕਰਨ ਦੇ ਨਾਲ ਹੀ ਸ਼ਹਿਰ ਦੇ ਅੰਦਰੂਨੀ ਮਾਮਲੇ ਵਿਚ ਵਿਦੇਸ਼ੀ ਤਾਕਤਾਂ ਦੇ ਨਾਲ ਗਠਜੋੜ 'ਤੇ ਵੀ ਰੋਕ  ਲਗਾਈ ਗਈ ਹੈ। ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਨੇ ਚੀਨ 'ਤੇ ਸ਼ਹਿਰ ਦੀ ਸੁਤੰਤਰਤਾ ਵਿਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਹੈ। ਕੋਂਗ ਨੇ ਕਿਹਾ,''ਜੇਕਰ ਕੈਨੇਡਾ ਅਸਲ ਵਿਚ ਹਾਂਗਕਾਂਗ ਦੀ ਖੁਸ਼ਹਾਲੀ ਤੇ ਸਥਿਰਤਾ ਅਤੇ ਹਾਂਗਕਾਂਗ ਵਿਚ ਕੈਨੇਡਾ ਦਾ ਪਾਸਪੋਰਟ ਰੱਖਣ ਵਾਲੇ 300,000 ਲੋਕਾਂ ਅਤੇ ਹਾਂਗਕਾਂਗ ਐੱਸ.ਏ.ਆਰ. ਵਿਚ ਵੱਡੀ ਗਿਣਤੀ ਵਿਚ ਕੰਮ ਕਰ ਰਹੀਆਂ ਕੈਨੇਡਾ ਦੀਆਂ ਕੰਪਨੀਆਂ ਦੇ ਕਲਿਆਣ ਅਤੇ ਸੁਰੱਖਿਆ ਦੇ ਬਾਰੇ ਵਿਚ ਸੋਚਦਾ ਹੈ ਤਾਂ ਤੁਹਾਨੂੰ ਹਿੰਸਾ ਨਾਲ ਲੜਨ ਵਾਲੀਆਂ ਕੋਸ਼ਿਆਂ ਵਿਚ ਸਹਿਯੋਗ ਕਰਨਾ ਹੋਵੇਗਾ।'' ਦੂਜੇ ਪਾਸੇ ਅਲਾਇੰਸ ਕੈਨੇਡਾ ਹਾਂਗਕਾਂਗ ਦੀ ਕਾਰਜਕਾਰੀ ਨਿਦੇਸ਼ਕ ਚੇਰੀ ਵਾਂਗ ਨੇ ਦੱਸਿਆ ਕਿ ਕੋਂਗ ਦੀ ਟਿੱਪਣੀ ਕੈਨੇਡੀਅਨ ਲੋਕਾਂ ਨੂੰ ਸਿੱਧੇ ਤੌਰ 'ਤੇ ਦਿੱਤੀ ਗਈ ਧਮਕੀ ਹੈ।


Related Posts

0 Comments

    Be the one to post the comment

Leave a Comment