International

ਪ੍ਰਤਾਪਗੜ੍ਹ 'ਚ ਬਰਾਤ ਨਾਲ ਵਾਪਰਿਆ ਹਾਦਸਾ, ਬੱਚਿਆਂ ਸਣੇ 14 ਲੋਕਾਂ ਦੀ ਮੌਤ

    20 November 2020

 ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਕੁੰਡਾ ਇਲਾਕੇ ਵਿਚ ਬਰਾਤੀਆਂ ਨਾਲ ਭਰੀ ਬਲੈਰੋ ਤੇ ਟਰੱਕ ਵਿਚਕਾਰ ਵੀਰਵਾਰ ਰਾਤ ਨੂੰ ਟੱਕਰ ਹੋ ਗਈ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 7 ਬੱਚੇ ਵੀ ਸ਼ਾਮਲ ਸਨ। ਇਹ ਸਾਰੇ ਨਵਾਬਗੰਜ ਥਾਣਾ ਖੇਤਰ ਤੋਂ ਬਰਾਤ ਨਾਲ ਵਾਪਸ ਆ ਰਹੇ ਸਨ। ਕੁੰਡਾ ਕੋਤਵਾਲ ਨੇ ਬਲੈਰੋ ਵਿਚ ਸਵਾਰ 14 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਦੱਸਿਆ ਕਿ ਵੀਰਵਾਰ ਨੂੰ ਕੁੰਡਾ ਥਾਣਾ ਖੇਤਰ ਦੇ ਚੌਸਾ ਜਿਰਗਾਪੁਰ ਪਿੰਡ ਦੇ ਸੰਤਰਾਮ ਯਾਦਵ ਦੇ ਪੁੱਤ ਦੀ ਬਰਾਤ ਨਵਾਬਗੰਜ ਥਾਣਾ ਖੇਤਰ ਦੇ ਸ਼ੇਖਵਾਪੁਰ ਗਈ ਸੀ। ਦੇਰ ਰਾਤ ਕੁਝ ਬਰਾਤੀ ਬਲੈਰੋ ਰਾਹੀਂ ਪਰਤ ਰਹੇ ਸਨ।

ਰਾਤ ਤਕਰੀਬਨ ਇਕ ਵਜੇ ਦੇਸ਼ਰਾਜ ਇੰਦਾਰ ਕੋਲ ਖੜ੍ਹੇ ਟਰੱਕ ਵਿਚ ਬਰਾਤੀਆਂ ਦੀ ਗੱਡੀ ਪਿੱਛਿਓਂ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਬਲੈਰੋ ਦੇ ਪਰਖੱਚੇ ਉੱਡ ਗਏ। ਟੱਕਰ ਦੀ ਆਵਾਜ਼ ਸੁਣ ਕੇ ਨੇੜਲੇ ਘਰਾਂ ਦੇ ਲੋਕਾਂ ਨੇ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਘਟਨਾ ਵਾਲੇ ਸਥਾਨ 'ਤੇ ਪੁੱਜੀ। ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਵੀ ਮੌਤ ਹੋ ਗਈ। ਲਾਸ਼ਾਂ ਨੂੰ ਟਰੱਕ ਰਾਹੀਂ ਲੱਦ ਕੇ ਲੈ ਜਾਇਆ ਗਿਆ। ਇਸ ਦਰਦਨਾਕ ਮੰਜ਼ਰ ਨੂੰ ਦੇਖ ਕੇ ਹਰੇਕ ਦੀ ਰੂਹ ਕੰਬ ਗਈ। 

Related Posts

0 Comments

    Be the one to post the comment

Leave a Comment