International

ਯੂਪੀ: ਇੱਕ ਦਿਨ ਲਈ ਕੁੜੀਆਂ ਨੇ ਸਾਂਭੀ ਨੋਇਡਾ ਦੇ 21 ਥਾਣਿਆਂ ਦੀ ਕਮਾਨ

    21 November 2020

ਅੰਤਰਰਾਸ਼ਟਰੀ ਬਾਲ ਦਿਵਸ ਮੌਕੇ ਨੋਇਡਾ ਦੇ ਸਾਰੇ 21 ਥਾਣਿਆਂ 'ਚ ਸ਼ੁੱਕਰਵਾਰ ਨੂੰ 15-17 ਸਾਲ ਦੀ ਉਮਰ ਦੀਆਂ ਕੁੜੀਆਂ ਨੂੰ ਇੱਕ ਦਿਨ ਦੀ ਥਾਣੇਦਾਰ ਬਣਾਇਆ ਗਿਆ। ਯੂਨੀਸੇਫ ਅਤੇ ਪੁਲਸ ਵਿਭਾਗ ਉੱਤਰ ਪ੍ਰਦੇਸ਼ ਦੇ ਸਾਂਝੀ ਅਗਵਾਈ ਹੇਠ ਉੱਤਰ ਪ੍ਰਦੇਸ਼ ਸਰਕਾਰ ਦੇ ਅਭਿਲਾਸ਼ੀ ਪ੍ਰੋਗਰਾਮ ‘ਮਿਸ਼ਨ ਸ਼ਕਤੀ’ ਨੂੰ ਨਾਲ ਜੋੜਦੇ ਹੋਏ ਸਕੂਲੀ ਵਿਦਿਆਰਥਣਾਂ ਨੂੰ ਇੱਕ ਦਿਨ ਦੀ ਥਾਣੇਦਾਰ ਬਣਾਇਆ ਗਿਆ।ਇੱਕ ਦਿਨ ਦੀ ਥਾਣੇਦਾਰ ਬਣੀਆਂ ਵਿਦਿਆਰਥਣਾਂ ਨੇ ਚੌਰਾਹਿਆਂ 'ਤੇ ਜਾ ਕੇ ਵਾਹਨਾਂ ਦੀ ਜਾਂਚ ਕਰਵਾਈ ਅਤੇ ਬਿਨਾਂ ਮਾਸਕ ਪਹਿਨਣ ਵਾਲੇ ਲੋਕਾਂ ਦਾ ਚਲਾਨ ਵੀ ਕਰਵਾਇਆ। ਗੌਤਮ ਬੁੱਧ ਨਗਰ ਦੇ ਪੁਲਸ ਕਮਿਸ਼ਨਰ ਆਲੋਕ ਸਿੰਘ ਨੇ ਦੱਸਿਆ ਕਿ ਜਨਪਦ ਦੇ ਸਾਰੇ ਥਾਣਿਆਂ 'ਚ ਸਕੂਲੀ ਵਿਦਿਆਰਥਣਾਂ ਨੂੰ ਪ੍ਰਤੀਕ ਰੂਪ 'ਚ ਇੱਕ ਦਿਨ ਦੀ ਥਾਣੇਦਾਰ ਬਣਾਇਆ ਗਿਆ।ਦਰਅਸਲ ਯੂਨੀਸੇਫ ਅਤੇ ਪੁਲਸ ਵਿਭਾਗ ਦਾ “ਮਿਸ਼ਨ ਸ਼ਕਤੀ’ ਪ੍ਰੋਗਰਾਮ ਕੁੜੀਆਂ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਟੀਚੇ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ 'ਚ ਕੁੜੀਆਂ ਨੂੰ ਕਈ ਤਰ੍ਹਾਂ ਦੀਆਂ ਗਤੀਵਿਧੀਆਂ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਤਾਂ ਕਿ ਉਹ ਸ਼ਕਤੀਸ਼ਾਲੀ ਅਤੇ ਜਾਗਰੂਕ ਹੋ ਸਕਣ। ਇਹ ਪਹਿਲ ਵੀ ਉਸੇ ਦਾ ਇੱਕ ਹਿੱਸਾ ਸੀ।


Related Posts

0 Comments

    Be the one to post the comment

Leave a Comment