International

ਧਰਤੀ ਦੇ ਚੱਕਰ ਬਰਾਬਰ ਤੁਰਿਆ ਪੰਜਾਬੀ, ਗਿਨੀਜ਼ ਬੁੱਕ 'ਚ ਨਾਂ ਦਰਜ ਕਰਨ ਦੀ ਮੰਗ

    17 October 2020

ਪੰਜਾਬ ਵਿਚ ਜੰਮੇ ਅਤੇ ਪਿਛਲੇ 40 ਤੋਂ ਵਧੇਰੇ ਸਾਲਾਂ ਤੋਂ ਆਇਰਲੈਂਡ ਵਿਚ ਰਹਿ ਰਹੇ 70 ਸਾਲਾ ਪੰਜਾਬੀ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਹ 1500 ਦਿਨਾਂ ਵਿਚ ਧਰਤੀ ਦੇ ਚੱਕਰ ਦੇ ਬਰਾਬਰ 40,075 ਕਿਲੋਮੀਟਰ ਦੀ ਯਾਤਰਾ ਪੂਰੀ ਕਰ ਚੁੱਕੇ ਹਨ ਤੇ ਗਿਨੀਜ਼ ਰਿਕਾਰਡ ਬੁੱਕ ਵਿਚ ਉਨ੍ਹਾਂ ਦਾ ਨਾਂ ਦਰਜ ਹੋਣਾ ਚਾਹੀਦਾ ਹੈ।  ਉਨ੍ਹਾਂ ਮੁਤਾਬਕ 'ਅਰਥ ਵਾਕ' ਭਾਵ ਧਰਤੀ ਦੀ ਸੈਰ ਵਾਲੀ ਯਾਤਰਾ ਉਨ੍ਹਾਂ ਨੇ ਆਪਣੇ ਸ਼ਹਿਰ ਲਿਮਰਿਕ ਤੋਂ ਬਾਹਰ ਗਏ ਬਿਨਾਂ ਹੀ ਪੂਰੀ ਕੀਤੀ ਹੈ।  ਵਿਨੋਦ ਬਜਾਜ ਨੇ ਅਗਸਤ 2016 ਵਿਚ ਭਾਰ ਘੱਟ ਕਰਨ ਤੇ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਇਰਾਦੇ ਨਾਲ ਇਹ ਯਾਤਰਾ ਸ਼ੁਰੂ ਕੀਤੀ ਸੀ।ਜਿਵੇਂ-ਜਿਵੇਂ ਉਨ੍ਹਾਂ ਦਾ ਭਾਰ ਘੱਟ ਹੁੰਦਾ ਗਿਆ, ਉਵੇਂ ਹੀ ਉਨ੍ਹਾਂ ਦੀ ਤੁਰਨ ਪ੍ਰਤੀ ਰੁਚੀ ਵੱਧਦੀ ਗਈ। ਇਸ ਲਈ ਉਨ੍ਹਾਂ ਨੇ ਕਈ ਰਾਹ ਅਪਣਾਏ ਅਤੇ ਜਦੋਂ ਵੀ ਮੌਸਮ ਸਬੰਧੀ ਸਮੱਸਿਆਵਾਂ ਆਉਂਦੀਆਂ ਤਾਂ ਉਹ ਮਾਲ ਵਿਚ ਇਸ ਯਾਤਰਾ ਦੀ ਪੂਰਤੀ ਕਰ ਲੈਂਦੇ ਸਨ। ਬਜਾਜ ਨੇ ਕਿਹਾ ਕਿ ਸ਼ੁਰੂਆਤੀ ਤਿੰਨ ਮਹੀਨਿਆਂ ਤੱਕ ਰੋਜ਼ਾਨਾ ਚੱਲਣ ਨਾਲ ਉਨ੍ਹਾਂ ਦੀ 700 ਕੈਲਰੀ ਘੱਟ ਹੋਈ ਤੇ ਉਨ੍ਹਾਂ ਦਾ ਭਾਰ 8 ਕਿਲੋ ਘਟਿਆ। ਅਗਲੇ 6 ਮਹੀਨਿਆਂ ਵਿਚ ਉਨ੍ਹਾਂ 12 ਕਿਲੋ ਭਾਰ ਘੱਟ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਾਰ ਘੱਟ ਹੋਇਆ ਪਰ ਉਨ੍ਹਾਂ ਨੇ ਖਾਣ-ਪੀਣ ਵਿਚ ਕੋਈ ਬਦਲਾਅ ਨਹੀਂ ਕੀਤਾ। ਰਿਟਾਇਰਡ ਇੰਜੀਨੀਅਰ ਤੇ ਬਿਜ਼ਨਸ ਕੰਸਲਟੈਂਟ ਬਜਾਜ ਚੇਨੱਈ ਵਿਚ ਪਲੇ। ਉਹ 1975 ਵਿਚ ਪੜ੍ਹਾਈ ਲਈ ਗਲਾਸਗੋ ਆ ਗਏ ਤੇ 43 ਸਾਲ ਪਹਿਲਾਂ ਆਇਰਲੈਂਡ ਚਲੇ ਗਏ। 

ਫਿਲਹਾਲ ਉਹ ਆਪਣੇ ਪਰਿਵਾਰ ਨਾਲ ਲਿਮਰਿਕ ਦੇ ਉਪਨਗਰ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਸਾਲ ਦੇ ਅਖੀਰ ਵਿਚ ਉਨ੍ਹਾਂ ਨੇ 7600 ਕਿਲੋਮੀਟਰ ਦੀ ਯਾਤਰਾ ਕੀਤੀ ਤੇ ਪਤਾ ਲੱਗਾ ਹੈ ਕਿ ਮੈਂ ਚੰਦਰਮਾ ਦੇ ਚੱਕਰ ਤੋਂ ਵੱਧ ਤੁਰ ਚੁੱਕਾ ਸੀ। ਉਨ੍ਹਾਂ ਕਿਹਾ ਕਿ ਪਹਿਲੇ ਸਾਲ ਦੇ ਅਖੀਰ ਵਿਚ ਉਹ ਇੰਨਾ ਤੁਰੇ ਜਿੰਨਾ ਭਾਰਤ ਤੋਂ ਆਇਰਲੈਂਡ ਤਕ ਦੀ ਦੂਰੀ ਹੈ। ਇਸ ਸਾਲ 21 ਸਤੰਬਰ ਤੱਕ ਉਹ ਆਪਣੀ ਧਰਤੀ ਦੀ ਸੈਰ ਪੂਰੀ ਕਰ ਚੁੱਕੇ ਹਨ। ਫਿਲਹਾਲ ਇਹ ਮੁਲਾਂਕਣ ਚੱਲ ਰਿਹਾ ਹੈ ਕਿ ਕੀ 1496 ਦਿਨਾਂ ਅਤੇ 54,633,135 ਕਦਮ ਮਿਲ ਕੇ ਧਰਤੀ ਦੇ ਚੱਕਰ ਬਰਾਬਰ ਯਾਤਰਾ ਪੂਰੀ ਕਰਦੇ ਹਨ ਜਾਂ ਨਹੀਂ।  


Related Posts

0 Comments

    Be the one to post the comment

Leave a Comment