International

ਪਾਕਿ ਤਾਨਾਸ਼ਾਹ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੇ ਜੱਜ ਦੀ ਕੋਰੋਨਾ ਨਾਲ ਮੌਤ

    21 November 2020

ਪਾਕਿਸਤਾਨ ਦੇ ਸਾਬਕਾ ਫ਼ੌਜੀ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ ਨੂੰ ਰਾਜਧ੍ਰੋਹ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਸੁਣਾਉਣ ਵਾਲੇ ਪੇਸ਼ਾਵਰ ਹਾਈ ਕੋਰਟ ਦੇ ਚੀਫ ਜਸਟਿਸ ਵਕਾਰ ਸੇਠ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ।ਅਧਿਕਾਰੀਆਂ ਨੇ ਦੱਸਿਆ ਕਿ ਇਸਲਾਮਾਬਾਦ ਦੇ ਇਕ ਨਿੱਜੀ ਹਸਪਤਾਲ ਵਿਚ ਜਸਟਿਸ ਸੇਠ ਨੇ ਆਖਰੀ ਸਾਹ ਲਿਆ। ਉਹ 59 ਸਾਲ ਦੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਤੇ ਧੀ ਹਨ। 

ਜਸਟਿਸ ਸੇਠ ਪਾਕਸਿਤਾਨ ਦੇ ਖੈਬਰ ਪਖਤੂਨਵਾ ਸੂਬੇ ਦੇ ਦਿਖਾਨ ਜ਼ਿਲ੍ਹੇ ਦੇ ਰਹਿਣ ਵਾਲੇ ਸਨ। 22 ਅਕਤੂਬਰ ਨੂੰ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਮਗਰੋਂ ਉਨ੍ਹਾਂ ਨੂੰ ਪੇਸ਼ਾਵਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਦੇ ਬਾਅਦ ਉਨ੍ਹਾਂ ਨੂੰ ਕੁਲਸੁਮ ਇੰਟਰਨੈਸ਼ਨਲ ਹਸਪਤਾਲ ਇਸਲਾਮਾਬਾਦ ਵਿਚ ਦਾਖ਼ਲ ਕਰਵਾਇਆ ਗਿਆ। ਇੱਥੋਂ ਦੇ ਵੀ ਡਾਕਟਰ ਉਨ੍ਹਾਂ ਦੀ ਜਾਨ ਨਾ ਬਚਾ ਸਕੇ ਅਤੇ ਜਸਟਿਸ ਸੇਠ ਦੀ ਮੌਤ ਹੋ ਗਈ।ਜੂਨ 2018 ਵਿਚ ਸੇਠ ਪੇਸ਼ਾਵਰ ਹਾਈਕੋਰਟ ਦੇ ਚੀਫ਼ ਜਸਟਿਸ ਬਣੇ ਸਨ। ਦਸੰਬਰ 2019 ਵਿਚ ਜਸਟਿਸ ਸੇਠ ਨੇ ਪਰਵੇਜ਼ ਮੁਸ਼ੱਰਫ ਨੂੰ 3 ਨਵੰਬਰ, 2007 ਨੂੰ ਐਮਰਜੈਂਸੀ ਲਾਉਣ ਲਈ ਮੌਤ ਦੀ ਸਜ਼ਾ ਸੁਣਾਈ ਸੀ। ਪੇਸ਼ਾਵਰ ਉੱਚ ਅਦਾਲਤ ਦੇ ਮੁੱਖ ਜੱਜ ਵਕਾਰ ਅਹਿਮਦ ਸੇਠ ਵਲੋਂ ਲਿਖੇ ਗਏ 167 ਪੰਨਿਆਂ ਦੇ ਫੈਸਲੇ ਵਿਚ ਕਿਹਾ ਸੀ ਕਿ ਜੇਕਰ ਫਾਂਸੀ ਦੇਣ ਤੋਂ ਪਹਿਲਾਂ ਮੁਸ਼ੱਰਫ ਦੀ ਮੌਤ ਹੋ ਜਾਂਦੀ ਹੈ ਤੇਂ ਉਸ ਦੀ ਲਾਸ਼ ਨੂੰ ਇਸਲਾਮਾਬਾਦ ਦੇ ਸੈਂਟਰਲ ਸਕੁਆਇਰ 'ਤੇ ਖਿੱਚ ਕੇ ਲਿਆਂਦਾ ਜਾਵੇ ਤੇ ਤਿੰਨ ਦਿਨ ਤੱਕ ਲਟਕਾਇਆ ਜਾਵੇ। 

Related Posts

0 Comments

    Be the one to post the comment

Leave a Comment