ਮਾਸਕੋ ਖੇਤਰ ਵਿਚ ਰੂਸੀ ਫ਼ੌਜ ਦੀ ਬੱਸ ਤੇ ਇਕ ਟਰੱਕ ਦੀ ਟੱਕਰ ਹੋ ਜਾਣ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 42 ਲੋਕ ਜ਼ਖ਼ਮੀ ਹੋ ਗਏ। ਰੂਸ ਸੁਰੱਖਿਆ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ। ਨੋਵੋਰਿਝਸਕੋਏ ਹਾਈਵੇਅ 'ਤੇ ਵਾਪਰੇ ਹਾਦਸੇ ਵਿਚ ਪਹਿਲਾਂ 6 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੀ ਪਰ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਫ਼ੌਜ ਦੇ ਕਾਫ਼ਲੇ ਨਾਲ ਟੱਕਰ ਵਿਚ 42 ਕਰਮਚਾਰੀ ਜ਼ਖ਼ਮੀ ਹੋਏ ਅਤੇ 4 ਕਰਮਚਾਰੀਆਂ ਦੀ ਮੌਤ ਹੋਈ ਹੈ।
ਮੰਤਰਾਲੇ ਨੇ ਕਿਹਾ ਕਿ ਇਕ ਟਰੱਕ ਡਰਾਈਵਰ ਆਪਣੀ ਗੱਡੀ ਤੋਂ ਕੰਟਰੋਲ ਗੁਆ ਬੈਠਾ ਅਤੇ ਰਾਜਧਾਨੀ ਦੇ ਉੱਤਰ-ਪੱਛਮ ਵਿਚ ਇਕ ਹਾਈਵੇਅ 'ਤੇ ਮਿਲਟਰੀ ਬੱਸਾਂ ਦੇ ਕਾਫ਼ਲੇ 'ਤੇ ਚੜ੍ਹ ਗਿਆ। ਦੋ ਪੀੜਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਹੋਰਾਂ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।ਅਧਿਕਾਰੀਆਂ ਨੇ ਦੱਸਿਆ ਕਿ ਗੰਭੀਰ ਹਾਲਤ ਵਾਲੇ ਲੋਕਾਂ ਨੂੰ ਹੈਲੀਕਾਪਟਰਾਂ ਰਾਹੀਂ ਹਸਪਤਾਲ ਲਿਜਾਇਆ ਗਿਆ। ਰੂਸ ਦੀਆਂ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਇਕ ਵਾਹਨ ਵਿਚ ਖ਼ਰਾਬੀ ਹੋਣ ਤੋਂ ਬਾਅਦ ਬੱਸਾਂ ਦਾ ਕਾਫ਼ਲਾ ਰੁਕ ਗਿਆ ਸੀ ਅਤੇ ਇਕ ਟਰੱਕ ਆ ਕੇ ਬੱਸ ਨਾਲ ਟਕਰਾਅ ਗਿਆ। ਫਿਲਹਾਲ ਇਸ ਸਬੰਧੀ ਹੋਰ ਜਾਂਚ ਹੋ ਰਹੀ ਹੈ।
0 Comments
Be the one to post the comment
Leave a Comment