International

ਇਜ਼ਰਾਇਲ ਦੇ PM ਦੀ ਧਮਕੀ- 'ਹਵਾਈ ਹਮਲੇ ਲਈ ਤਿਆਰ ਰਹੇ ਈਰਾਨ'

    20 November 2020

ਇਜ਼ਰਾਇਲ ਨੇ ਈਰਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਹੋਰ ਹਮਲੇ ਬਰਦਾਸ਼ਤ ਨਹੀਂ ਕਰੇਗਾ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਧਮਕੀ ਦਿੱਤੀ ਕਿ ਜੇਕਰ ਈਰਾਨ ਵਲੋਂ ਹੋਰ ਹਮਲੇ ਕੀਤੇ ਗਏ ਤਾਂ ਉਹ ਵੀ ਹੋਰ ਹਵਾਈ ਹਮਲੇ ਕਰਨ ਲਈ ਤਿਆਰ ਹੈ।ਪੀ. ਐੱਮ. ਦੇ ਦਫ਼ਤਰ ਤੋਂ ਬਿਆਨ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਹਵਾਈ ਫ਼ੌਜ ਨੇ ਸੀਰੀਆ ’ਚ ਈਰਾਨੀ ਫ਼ੌਜ ਦੇ ਮਹੱਤਵਪੂਰਨ ਟਿਕਾਣਿਆਂ ਅਤੇ ਸੀਰੀਆਈ ਫ਼ੌਜੀ ਟਿਕਾਣਿਆਂ ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਵਲੋਂ ਸਾਲਾਂ ਤੋਂ ਚਲਾਈ ਜਾ ਰਹੀ ਨੀਤੀ ਦਾ ਹੀ ਹਿੱਸਾ ਹੈ।ਖ਼ਬਰਾਂ ਮੁਤਾਬਕ ਨੇਤਨਯਾਹੂ ਨੇ ਕਿਹਾ ਕਿ ਜੋ ਕੋਈ ਵੀ ਹਮਲਾ ਕਰਦਾ ਹੈ ਜਾਂ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਉਸ ਦਾ ਨਤੀਜਾ ਭੁਗਤਣਾ ਪਵੇਗਾ। 

ਬ੍ਰਿਟੇਨ ਆਧਾਰਿਤ ਆਬਜ਼ਾਵੇਟਰੀ ਮੁਤਾਬਕ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਚ ਬੁੱਧਵਾਰ ਨੂੰ ਫ਼ੌਜੀ ਸਥਾਨਾਂ 'ਤੇ ਹਵਾਈ ਹਮਲਿਆਂ ਵਿਚ ਘੱਟ ਤੋਂ ਘੱਟ 10 ਸੀਰੀਆਈ ਫ਼ੌਜੀ ਅਤੇ ਸਰਕਾਰ ਸਮਰਥਕ ਲੜਾਕੇ ਮਾਰੇ ਗਏ ਸਨ। ਹਾਲ ਦੇ ਸਾਲਾਂ ਵਿਚ, ਇਜ਼ਰਾਇਲ ਨੇ ਸੀਰੀਆ ਵਿਚ ਈਰਾਨ ਨਾਲ ਜੁੜੇ ਟਿਕਾਣਿਆਂ ਖ਼ਿਲਾਫ਼ ਸੈਂਕੜੇ ਹਵਾਈ ਹਮਲੇ ਕੀਤੇ ਹਨ। 


Related Posts

0 Comments

    Be the one to post the comment

Leave a Comment