International

ਜਵੇਰੇਵ ਨੂੰ ਹਰਾ ਕੇ ਜੋਕੋਵਿਚ ATP ਫਾਈਨਲਸ ਦੇ ਆਖਰੀ-4 'ਚ

    21 November 2020

 ਨੋਵਾਕ ਜੋਕੋਵਿਚ ਨੇ ਸਿੱਧੇ ਸੈੱਟਾਂ 'ਚ ਸ਼ੁੱਕਰਵਾਲ ਨੂੰ ਅਲੈਗਜ਼ਾਂਦਰ ਜਵੇਰੇਵ ਨੂੰ ਹਰਾ ਕੇ ਫਾਈਨਲਸ ਟੈਨਿਸ ਟੂਰਨਾਮੈਂਟ ਦੇ ਆਖਰੀ-4 'ਚ ਜਗ੍ਹਾ ਬਣਾਈ। ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਓ2 ਅਰੇਨਾ 'ਚ ਜਵੇਰੇਵ 'ਤੇ 6-3, 7-6 ਦੀ ਜਿੱਤ ਦੇ ਨਾਲ ਜਰਮਨੀ ਦੇ ਖਿਡਾਰੀ ਨੂੰ ਬਾਹਰ ਦਾ ਰਸਤਾ ਦਿਖਾਇਆ। ਜੋਕੋਵਿਚ ਜਦੋ ਸ਼ਨੀਵਾਰ ਨੂੰ ਡੋਮੀਨਿਕ ਥੀਮ ਨਾਲ ਭਿੜੇਗਾ। ਦੁਨੀਆ ਦੇ ਨੰਬਰ ਇਕ ਖਿਡਾਰੀ ਦੀਆਂ ਨਜ਼ਰਾਂ ਹੁਣ ਰਿਕਾਰਡ ਦੀ ਬਰਾਬਰੀ ਕਰਨ ਵਾਲੇ 6ਵੇਂ ਖਿਤਾਬ ਜਿੱਤਣ 'ਤੇ ਟਿਕੀਆਂ ਹਨ। ਜੋਕੋਵਿਚ ਜੇਕਰ ਖਿਤਾਬ ਜਿੱਤਦੇ ਹਨ ਤਾਂ 2015 ਤੋਂ ਬਾਅਦ ਇਹ ਉਸਦਾ ਪਹਿਲਾ ਖਿਤਾਬ ਹੋਵੇਗਾ।

Related Posts

0 Comments

    Be the one to post the comment

Leave a Comment