International

ICC ਨੇ ਬਦਲਿਆ ਨਿਯਮ, ਭਾਰਤੀ ਟੀਮ ਨੂੰ ਹੋਇਆ ਨੁਕਸਾਨ

    20 November 2020

ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਆਈ. ਸੀ. ਸੀ. ਨੇ ਫੈਸਲਾ ਕੀਤਾ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣ ਵਾਲੀ ਟੀਮਾਂ ਦਾ ਫੈਸਲਾ ਅੰਕਾਂ ਦੇ ਪ੍ਰਤੀਸ਼ਤ ਦੇ ਆਧਾਰ 'ਤੇ ਲਿਆ ਜਾਵੇਗਾ। ਉਸਦੇ ਇਸ ਫੈਸਲੇ ਨਾਲ ਜਿੱਥੇ ਭਾਰਤੀ ਟੀਮ ਨੂੰ ਨੁਕਸਾਨ ਪਹੁੰਚਿਆ ਹੈ ਤਾਂ ਆਸਟਰੇਲੀਆਈ ਟੀਮ ਟਾਪ ਰੈਂਕਿੰਗ 'ਤੇ ਪਹੁੰਚ ਗਈ ਹੈ।ਆਈ. ਸੀ. ਸੀ. ਵਲੋਂ ਜਾਰੀ ਨਵੀਂ ਰੈਂਕਿੰਗ 'ਚ ਭਾਰਤੀ ਟੀਮ ਦੂਜੇ ਸਥਾਨ 'ਤੇ ਹੈ, ਕਿਉਂਕਿ ਆਸਟਰੇਲੀਆ ਦਾ ਅੰਕ ਪ੍ਰਤੀਸ਼ਤ 82.2 ਹੈ ਜੋ ਭਾਰਤ ਦੇ 75 ਤੋਂ ਜ਼ਿਆਦਾ ਹੈ। ਦਰਅਸਲ ਆਈ. ਸੀ. ਸੀ. ਨੇ ਟੀਮਾਂ ਦੇ ਮੈਚਾਂ 'ਚ ਮਿਲੀ ਜਿੱਤ ਦੇ ਅੰਕਾਂ ਦੀ ਔਸਤ ਕੱਢੀ ਹੈ। ਜੋ ਸੀਰੀਜ਼ ਮਹਾਮਾਰੀ ਦੇ ਦੌਰਾਨ ਨਹੀਂ ਹੋ ਸਕੀ ਹੈ ਉਸ ਨੂੰ ਡਰਾਅ ਮਨ ਲਿਆ ਹੈ। ਆਈ. ਸੀ. ਸੀ. ਦੇ ਇਸ ਨਿਯਮ ਨਾਲ ਆਸਟਰੇਲੀਆ ਨੂੰ ਫਾਇਦਾ ਹੋਇਆ ਹੈ, ਜਦਕਿ ਭਾਰਤ ਨੂੰ ਨੁਕਸਾਨ ਹੋਇਆ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਫਿਲਹਾਲ 4 ਸੀਰੀਜ਼ 'ਚ 360 ਪੁਆਇੰਟ ਹਨ ਤੇ ਉਹ ਇਸ ਬਦਲੇ ਨਿਯਮ ਤੋਂ ਪਹਿਲਾਂ ਪੁਆਇੰਟ ਟੇਬਲ 'ਚ ਟਾਪ 'ਤੇ ਸੀ। ਆਸਟਰੇਲੀਆ ਦੇ 3 ਸੀਰੀਜ਼ 'ਚ 296 ਅੰਕ ਸਨ ਤੇ ਉਹ ਦੂਜੇ ਨੰਬਰ 'ਤੇ ਸੀ। ਭਾਰਤ ਤੋਂ ਬਾਅਦ ਇੰਗਲੈਂਡ ਦਾ ਨੰਬਰ ਆਉਂਦਾ ਹੈ, ਜਿਸ ਦੇ 60.8% ਹੈ।ਹੁਣ ਭਾਰਤ ਨੂੰ ਆਸਟਰੇਲੀਆ ਦੌਰੇ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ ਕਿਉਂਕਿ ਹੋਰ ਟੀਮਾਂ ਦੇ ਕੋਲ ਵੀ ਹੁਣ ਉੱਪਰ ਜਾਣ ਦਾ ਮੌਕਾ ਹੈ। ਭਾਰਤ ਵਿਰੁੱਧ ਘਰੇਲੂ ਸੀਰੀਜ਼ ਹੈ ਤਾਂ ਆਸਟਰੇਲੀਆ ਨੂੰ ਆਪਣੀ ਧਰਤੀ 'ਤੇ ਫਾਇਦਾ ਮਿਲੇਗਾ।


Related Posts

0 Comments

    Be the one to post the comment

Leave a Comment