International

ਭਾਰਤੀ ਟੀਮ ਦੀ ਤੇਜ਼ ਗੇਂਦਬਾਜ਼ ਮਾਨਸੀ ਜੋਸ਼ੀ ਨੂੰ ਹੋਇਆ ਕੋਰੋਨਾ

    17 October 2020

 ਭਾਰਤੀ ਬੀਬੀ ਟੀਮ ਦੀ ਤੇਜ਼ ਗੇਂਦਬਾਜ਼ ਮਾਨਸੀ ਜੋਸ਼ੀ ਕੋਵਿਡ​-19 ਜਾਂਚ ਵਿਚ ਪਾਜ਼ੇਟਿਵ ਆਈ ਹੈ ਅਤੇ ਉਹ ਅਗਲੇ ਮਹੀਨੇ ਯੂ.ਏ.ਈ. ਵਿਚ ਖੇਡੀ ਜਾਣ ਵਾਲੀ ਬੀਬੀ ਟੀ20 ਚੈਲੇਂਜਰ ਦਾ ਹਿੱਸਾ ਨਹੀਂ ਹੋਵੇਗੀ।'ਈ.ਐਸ.ਪੀ.ਐਨ ਕ੍ਰਿਕਇੰਫੋ' ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 27 ਸਾਲਾ ਮਾਨਸੀ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਆਉਣ ਦੇ ਬਾਅਦ ਦੇਹਰਾਦੂਨ ਵਿਚ ਇਕਾਂਤਵਾਸ ਵਿਚ ਹੈ। ਉਹ ਮੁੰਬਈ ਨਹੀਂ ਗਈ ਹੈ, ਜਿੱਥੇ ਟੀ20 ਚੈਲੇਂਜਰ ਵਿਚ ਹਿੱਸਾ ਲੈਣ ਵਾਲੀ ਹੋਰ ਭਾਰਤੀ ਖਿਡਾਰੀ 13 ਅਕਤੂਬਰ ਨੂੰ ਪਹੁੰਚ ਗਏ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਾਨਸੀ ਦੀ ਜਗ੍ਹਾ ਮਿਤਾਲੀ ਰਾਜ ਦੀ ਅਗਵਾਈ ਵਿਚ ਵੇਲੋਸਿਟੀ ਟੀਮ ਵਿਚ 26 ਸਾਲ ਦੀ ਤੇਜ਼ ਗੇਂਦਬਾਜ ਮੇਘਨਾ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਮਾਨਸੀ ਨੇ 2016 ਵਿਚ ਸ਼ੁਰੂਆਤ ਕਰਣ ਦੇ ਬਾਅਦ ਭਾਰਤ ਲਈ 11 ਵਨਡੇ ਅਤੇ 8 ਟੀ20 ਵਿਚ ਦੇਸ਼ ਦੀ ਨੁਮਾਇੰਦਗੀ ਕੀਤੀ ਹੈ।


Related Posts

0 Comments

    Be the one to post the comment

Leave a Comment