International

ਦਿਨੇਸ਼ ਕਾਰਤਿਕ ਨੇ ਛੱਡੀ ਕੋਲਕਾਤਾ ਨਾਈਟ ਰਾਈਡਰਜ਼ ਦੀ ਕਪਤਾਨੀ

    16 October 2020

ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦੇ ਕਪਤਾਨ ਦੇ ਅਹੁਦੇ ਤੋਂ ਹੱਟ ਗਏ। ਆਈ.ਪੀ.ਐਲ. ਤੇ 13ਵੇਂ ਸੀਜ਼ਨ ਵਿਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਕਪਤਾਨੀ 'ਤੇ ਉਠ ਰਹੇ ਸਵਾਲਾਂ ਦੌਰਾਨ ਦਿਨੇਸ਼ ਕਾਰਤਿਕ ਨੇ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੀ ਜਗ੍ਹਾ ਇੰਗਲੈਂਡ ਦੇ ਵਿਸ਼ਵ ਕੱਪ ਜੇਤੂ ਕਪਤਾਨ ਅਤੇ ਇੰਡੀਅਨ ਪ੍ਰੀਮੀਅਰ ਲੀਗ ਦੀ ਇਸ ਫਰੈਂਚਾਇਜ਼ੀ ਵਿਚ ਹੁਣ ਤੱਕ ਉਪ ਕਪਤਾਨ ਦੀ ਭੂਮਿਕਾ ਨਿਭਾ ਰਹੇ ਇਓਨ ਮੋਰਗਨ ਨੂੰ ਕਮਾਨ ਸੌਂਪੀ ਗਈ ਹੈ।ਕਾਰਤਿਕ ਨੇ ਕੇ.ਕੇ.ਆਰ. ਪ੍ਰਬੰਧਨ ਨੂੰ ਕਿਹਾ ਕਿ ਉਹ ਆਪਣੀ ਬੱਲੇਬਾਜ਼ੀ 'ਤੇ ਧਿਆਨ ਕੇਂਦਰਿਤ ਕਰਣਾ ਚਾਹੁੰਦੇ ਹਨ ਅਤੇ ਟੀਮ ਲਈ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਦੇਣਾ ਚਾਹੁੰਦੇ ਹਨ। ਮੁੰਬਈ ਇੰਡੀਅਨਜ਼ ਖ਼ਿਲਾਫ਼ ਹੋਣ ਵਾਲੇ ਮੈਚ ਵਿਚ ਮੋਰਗਨ ਹੀ ਟੀਮ ਦੀ ਅਗਵਾਈ ਕਰਣਗੇ। ਕੇ.ਕੇ.ਆਰ. ਦੇ ਸੀ.ਈ.ਓ. ਵੇਂਕੀ ਮੈਸੂਰ ਨੇ ਬਿਆਨ ਵਿਚ ਕਿਹਾ, 'ਅਸੀਂ ਖ਼ੁਸ਼ਕਿਸਮਤ ਸੀ ਕਿ ਸਾਡੇ ਕੋਲ ਦਿਨੇਸ਼ ਕਾਰਤਿਕ ਵਰਗੇ ਕਪਤਾਨ ਹਨ, ਜਿਨ੍ਹਾਂ ਨੇ ਹਮੇਸ਼ਾ ਟੀਮ ਨੂੰ ਸਰਵਉਚ ਰੱਖਿਆ। ਉਨ੍ਹਾਂ ਦੇ ਵਰਗੇ ਵਿਅਕਤੀ ਲਈ ਇਸ ਤਰ੍ਹਾਂ ਦਾ ਫੈਸਲਾ ਕਰਣ ਲਈ ਕਾਫ਼ੀ ਸਾਹਸ ਚਾਹੀਦਾ ਹੈ।' ਉਨ੍ਹਾਂ ਕਿਹਾ, 'ਅਸੀਂ ਜਿੱਥੇ ਉਨ੍ਹਾਂ ਦੇ ਫ਼ੈਸਲੇ ਤੋਂ ਹੈਰਾਨ ਹਾਂ ਉਥੇ ਹੀ ਅਸੀਂ ਉਨ੍ਹਾਂ ਦੀ ਇੱਛਾ ਦਾ ਸਨਮਾਨ ਵੀ ਕਰਦੇ ਹਾਂ।'ਕੇ.ਕੇ.ਆਰ. ਨੇ ਹੁਣ ਤੱਕ ਜੋ 7 ਮੈਚ ਖੇਡੇ ਹਨ, ਉਨ੍ਹਾਂ ਵਿਚੋਂ 4 ਵਿਚ ਉਸ ਨੂੰ ਜਿੱਤ ਮਿਲੀ ਅਤੇ 3 ਵਿਚ ਹਾਰ। ਉਸ ਦੀ ਟੀਮ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਹੈ। ਮੈਸੂਰ ਨੇ ਕਿਹਾ, 'ਕਾਰਤਿਕ ਅਤੇ ਇਓਨ ਨੇ ਇਸ ਟੂਰਨਾਮੈਂਟ ਦੌਰਾਨ ਮਿਲ ਕੇ ਬਹੁਤ ਚੰਗਾ ਕੰਮ ਕੀਤਾ। ਹੁਣ ਭਾਵੇਂ ਹੀ ਇਓਨ ਕਪਤਾਨੀ ਸੰਭਾਲ ਰਹੇ ਹਨ ਪਰ ਇਹ ਇਕ ਤਰ੍ਹਾਂ ਨਾਲ ਭੂਮਿਕਾਵਾਂ ਦੀ ਅਦਲਾ-ਬਦਲੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਬਦਲਾਅ ਸੁਚਾਰੂ ਕੰਮ ਕਰੇਗਾ।' ਉਨ੍ਹਾਂ ਕਿਹਾ, 'ਕੋਲਕਾਤਾ ਨਾਈਟ ਰਾਈਡਰਜ਼ ਨਾਲ ਜੁੜੇ ਹਰ ਇਕ ਵਿਅਕਤੀ  ਵੱਲੋਂ ਅਸੀਂ ਦਿਨੇਸ਼ ਕਾਰਤਿਕ ਦਾ ਪਿਛਲੇ ਢਾਈ ਸਾਲਾਂ ਵਿਚ ਕਪਤਾਨ ਦੇ ਰੂਪ ਵਿਚ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕਰਦੇ ਹਾਂ ਅਤੇ ਇਓਨ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ।' ਟੀਮ ਦੇ ਹੁਣ ਤੱਕ ਦੇ ਲੱਚਰ ਪ੍ਰਦਰਸ਼ਨ ਕਾਰਨ ਕਾਰਤਿਕ ਦੀ ਕਪਤਾਨੀ ਦੀ ਆਲੋਚਨਾ ਹੋ ਰਹੀ ਸੀ।Related Posts

0 Comments

    Be the one to post the comment

Leave a Comment