International

ਪੁਕੋਵਸਕੀ ਦੇ ਮੋਢੇ ’ਤੇ ਲੱਗੀ ਸੱਟ, ਅਗਲੇ ਮੈਚ 'ਚ ਖੇਡਣਾ ਸ਼ੱਕੀ

    12 January 2021

 ਆਸਟਰੇਲੀਆ ਦੇ ਨਵੇਂ ਬੱਲੇਬਾਜ਼ ਵਿਲ ਪੁਕੋਵਸਕੀ ਦੇ ਮੋਢੇ ਵਿਚ ਸੋਮਵਾਰ ਨੂੰ ਭਾਰਤ ਵਿਰੁੱਧ ਡਰਾਅ ਰਹੇ ਤੀਜੇ ਟੈਸਟ ਦੌਰਾਨ ਸੱਟ ਲੱਗ ਗਈ ਤੇ ਉਸ ਨੂੰ ਸਕੈਨ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਕੋਵਸਕੀ ਦੇ ਸੱਜੇ ਮੋਢੇ ਵਿਚ ਸੱਟ ਲੱਗ ਗਈ ਜਦੋਂ ਭਾਰਤੀ ਪਾਰੀ ਦੇ 86ਵੇਂ ਓਵਰ ਵਿਚ ਉਸ ਨੇ ਗੇਂਦ ਨੂੰ ਡਾਈਵ ਲਾ ਕੇ ਰੋਕਿਆ। ਇਸ ਤੋਂ ਬਾਅਦ ਕੁਝ ਦੇਰ ਮੋਢਾ ਫੜੀ ਉਹ ਬੈਠ ਗਿਆ। ਆਸਟਰੇਲੀਆ ਦੇ ਬਾਕੀ ਖਿਡਾਰੀ ਉਸਦੀ ਮਦਦ ਨੂੰ ਆਏ ਤੇ ਓਵਰ ਦੇ ਆਖਿਰ ਵਿਚ ਉਹ ਮੈਦਾਨ ਤੋਂ ਚਲਾ ਗਿਆ। ਹੁਣ ਪੁਕੋਵਸਕੀ ਦੀ ਫਿਟਨੈੱਸ ਦੇ ਵਾਰੇ 'ਚ ਕੋਈ ਅਪਡੇਟ ਨਹੀਂ ਆਇਆ ਹੈ। ਟੈਸਟ ਕ੍ਰਿਕਟ 'ਚ ਡੈਬਿਊ ਕਰਨ ਵਾਲੇ ਪੁਕੋਵਸਕੀ ਨੇ ਪਹਿਲੀ ਪਾਰੀ 'ਚ 62 ਦੌੜਾਂ ਬਣਾਈਆਂ ਪਰ ਦੂਜੀ ਪਾਰੀ 'ਚ 10 ਦੌੜਾਂ 'ਤੇ ਆਊਟ ਹੋ ਗਏ। ਪਿਛਲੇ ਮਹੀਨੇ ਅਭਿਆਸ ਮੈਚ ਦੌਰਾਨ ਉਹ ਕਨਕਸ਼ਨ (ਸਿਰ ਦੀ ਸੱਟ) ਦਾ ਸ਼ਿਕਾਰ ਹੋ ਗਏ ਸਨ।

Related Posts

0 Comments

    Be the one to post the comment

Leave a Comment