International

ਟੈਸਟ ਕ੍ਰਿਕਟ ’ਚ 6000 ਦੌੜਾਂ ਪੂਰੀਆਂ ਕਰਣ ਵਾਲੇ 11ਵੇਂ ਭਾਰਤੀ ਬਣੇ ਪੁਜਾਰਾ

    11 January 2021

 ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਸੋਮਵਾਰ ਨੂੰ ਟੈਸਟ ਕ੍ਰਿਕਟ ਵਿਚ 6000 ਦੌੜਾਂ ਪੂਰੀਆਂ ਕਰਣ ਵਾਲੇ 11ਵੇਂ ਭਾਰਤੀ ਬਣੇ। ਆਪਣਾ 80ਵਾਂ ਮੈਚ ਖੇਡ ਰਹੇ ਪੁਜਾਰਾ ਨੇ ਆਸਟਰੇਲੀਆ ਖ਼ਿਲਾਫ਼ ਸਿਡਨੀ ਕ੍ਰਿਕਟ ਮੈਦਾਨ ’ਤੇ ਤੀਜੇ ਟੈਸਟ ਦੇ 5ਵੇਂ ਅਤੇ ਆਖ਼ਰੀ ਦਿਨ ਇਹ ਉਪਲੱਬਧੀ ਹਾਸਲ ਕੀਤੀ।ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਇਸ ਦੇ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਆਈ.ਸੀ.ਸੀ. ਨੇ ਲਿਖਿਆ, ‘ਚੇਤੇਸ਼ਵਰ ਪੁਜਾਰਾ ਟੈਸਟ ਕ੍ਰਿਕਟ ਵਿਚ 6000 ਦੌੜਾਂ ਪੂਰੀਆਂ ਕਰਣ ਵਾਲੇ 11ਵੇਂ ਭਾਰਤੀ ਬੱਲੇਬਾਜ਼ ਬਣੇ। ਕਿੰਨੇ ਸ਼ਾਨਦਾਰ ਬੱਲੇਬਾਜ਼ ਹਨ ਉਹ।’ ਪੁਜਾਰਾ ਤੋਂ ਪਹਿਲਾਂ ਭਾਰਤੀ ਬੱਲੇਬਾਜ਼ਾਂ ਵਿਚ ਸਚਿਨ ਤੇਂਦੁਲਕਰ (15921), ਰਾਹੁਲ ਦਰਵਿੜ (13265), ਸੁਨੀਲ ਗਾਵਸਕਰ (10122), ਵੀ.ਵੀ.ਐਸ. ਲਕਸ਼ਮਣ (8781), ਵੀਰੇਂਦਰ ਸਹਿਵਾਗ (8503), ਵਿਰਾਟ ਕੋਹਲੀ (7318), ਸੌਰਵ ਗਾਂਗੁਲੀ (7212), ਦਲੀਪ ਵੇਂਗਸਰਕਰ (6868), ਮੁਹੰਮਦ ਅਜਹਰੂਦੀਨ (6215) ਅਤੇ ਗੁੰਡੱਪਾ ਵਿਸ਼ਵਨਾਥ ਟੈਸਟ ਕ੍ਰਿਕਟ ਵਿਚ 6000 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ।


Related Posts

0 Comments

    Be the one to post the comment

Leave a Comment