International

ਜੋ ਬਾਈਡੇਨ ਨੇ ਗਠਨ ਕੀਤੀ ਨਵੀਂ ਕੈਬਨਿਟ

    12 January 2021

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਨੇ ਸੋਮਵਾਰ ਇਹ ਐਲਾਨ ਕੀਤਾ ਕਿ ਉਨ੍ਹਾਂ ਨੇ ਸੀਨੀਅਰ ਰਣਨੀਤੀਕਾਰ ਵਿਲੀਅਮ ਬਰਨਸ ਨੂੰ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀ.ਆਈ.ਏ.) ਦੇ ਨਿਰਦੇਸ਼ਕ ਦੇ ਅਹੁਦੇ ਲਈ ਚੁਣਿਆ ਹੈ। ਰੂਸ ਅਤੇ ਜਾਰਡਨ ਦੇ ਰਾਜਦੂਤ ਰਹਿ ਚੁੱਕੇ 64 ਸਾਲਾਂ ਬਰਨਸ ਦਾ ਵਿਦੇਸ਼ ਮੰਤਰਾਲਾ ਨਾਲ ਕੰਮ ਕਰਨ ਦਾ 33 ਸਾਲ ਦਾ ਤਜ਼ਰਬਾ ਹੈ।ਉਹ ਰਿਪਬਲਿਕਨ ਅਤੇ ਡੈਮੋਕ੍ਰਟਿਕ ਦੋਹਾਂ ਹੀ ਰਾਸ਼ਟਰਪਤੀਆਂ ਨਾਲ ਕੰਮ ਕਰ ਚੁੱਕੇ ਹਨ। ਬਰਨਸ 2014 ’ਚ ਰਿਟਾਇਰਡ ਹੋਣ ਤੋਂ ਪਹਿਲਾਂ ਉਪ-ਵਿਦੇਸ਼ ਮੰਤਰੀ ਵੀ ਰਹੇ ਸਨ। ਬਰਨਸ ਨੇ ਭਾਰਤੀ ਅਮਰੀਕੀ ਪ੍ਰਮਾਣੂ ਸੰਧੀ ਸਮਝੌਤੇ ’ਚ ਅਹਿਮ ਭੂਮਿਕਾ ਨਿਭਾਈ ਸੀ ਪਰ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਟੜ ਆਲੋਚਕ ਰਹੇ ਹਨ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ 'ਤੇ ਜੋ ਬਾਈਡੇਨ 20 ਜਨਵਰੀ ਨੂੰ ਸਹੁੰ ਚੁੱਕਣ ਜਾ ਰਹੇ ਹਨ।ਬਾਈਡੇਨ ਹੁਣ ਸੱਤਾ ਸੰਭਾਲਣ ਦੀਆਂ ਤਿਆਰੀਆਂ ਵਿਚ ਲੱਗ ਗਏ ਹਨ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਨਵੀਂ ਕੈਬਨਿਟ ਦਾ ਗਠਨ ਕਰ ਲਿਆ ਗਿਆ ਹੈ। ਜੋ ਬਾਈਡੇਨ ਨੇ ਕਿਹਾ ਕਿ ਮੈਨੂੰ ਦੱਸਦੇ ਹੋਏ ਕਾਫੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੀ ਕੈਬਨਿਟ ਦਾ ਗਠਨ ਕਰ ਲਿਆ ਹੈ। ਇਸ ਕੈਬਨਿਟ ਵਿਚ ਬੀਬੀਆਂ ਅਤੇ ਮਰਦ ਦੋਵੇਂ ਸ਼ਾਮਲ ਹਨ। ਇਹ ਪਹਿਲੀ ਅਜਿਹੀ ਕੈਬਨਿਟ ਹੋਵੇਗੀ ਜਿਸ ਵਿਚ ਬੀਬੀਅਂ ਅਤੇ ਮਰਦ ਦੋਹਾਂ ਦੀ ਬਰਾਬਰ ਦੀ ਭਾਗੀਦਾਰੀ ਹੋਵੇਗੀ। ਇਸ ਕੈਬਨਿਟ ਵਿਚ ਹਰ ਨਸਲ ਦੇ ਲੋਕ ਸ਼ਾਮਲ ਹੋਣਗੇ।Related Posts

0 Comments

    Be the one to post the comment

Leave a Comment