International

ਨਿਊ ਜਰਸੀ ਵਿਚ ਹਾਥਰਸ ਜਬਰ ਜਨਾਹ ਵਿਰੁੱਧ ਪ੍ਰਦਰਸ਼ਨ

    17 October 2020

ਸੈਕਰਾਮੈਂਟੋ, ਕੈਲੀਫੋਰਨੀਆ 17 ਅਕਤੂਬਰ (ਹੁਸਨ ਲੜੋਆ ਬੰਗਾ)— ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਨੇ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿਚ ਹਾਥਰਸ ਵਿਖੇ ਇਕ ਦਲਿਤ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਤੇ ਹੱਤਿਆ ਨੂੰ ਲੈ ਕੇ ਨਿਊਜਰਸੀ ਵਿਚ ਪ੍ਰਦਰਸ਼ਨ ਕੀਤਾ ਤੇ ਪੀੜਤ ਪਰਿਵਾਰ ਨੂੰ ਨਿਆਂ ਦੇਣ ਦੀ ਮੰਗ ਕੀਤੀ। ਪ੍ਰਦਰਸ਼ਨ ਦੌਰਾਨ ਜਾਰੀ ਇਕ ਬਿਆਨ ਵਿਚ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਨੇ ਕਿਹਾ ਕਿ ਪੁਲਿਸ ਵੱਲੋਂ ਕਾਹਲ ਤੇ ਧੱਕੇ ਨਾਲ ਰਾਤ ਵੇਲੇ ਕੀਤੇ ਗਏ ਸਸਕਾਰ ਨੇ ਨਾ ਕੇਵਲ ਭਾਰਤ ਬਲਕਿ ਪੂਰੇ ਵਿਸ਼ਵ ਵਿਚ ਡੂੰਘੇ ਦੁੱਖ ਦੀ ਲਹਿਰ ਪੈਦਾ ਹੋਈ ਹੈ। ਕੌਂਸਲ ਨੇ ਕਿਹਾ ਹੈ ਕਿ ਰਾਜ ਸਰਕਾਰ ਇਸ ਗੈਰਮਾਨਵੀ ਅਪਰਾਧ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ ਕਰ ਰਹੀ ਹੈ। ਇਸ ਪ੍ਰਦਰਸ਼ਨ ਦੀ ਸਿਵਲ ਸੋਸਾਇਟੀ ਦੇ ਹੋਰ ਗਰੁੱਪਾਂ ਜਿਵੇਂ ਹਿੰਦੂਜ਼ ਫਾਰ ਹਿਊਮਨ ਰਾਈਟਸ, ਇੰਡੀਆ ਸਿਵਲ ਵਾਚ ਸਾਧਨਾ, ਸਟੂਡੈਂਟ ਅੰਗੇਸਟ ਹਿੰਦੂਤਵਾ ਅਡੀਆਲੋਜੀ, ਮੁਸਲਿਮ ਫਾਰ ਪ੍ਰੋਗਰੈਸਿਵ ਵੈਲਯੂ, ਦਲਿਤ ਸੌਲੀਡਰਟੀ ਫੋਰਮ ਤੇ ਗਲੋਬਲ ਇੰਡੀਅਨ ਪ੍ਰੋਗਰੈਸਿਵ ਅਲਾਇੰਸ ਵਲੋਂ ਸਮਰਥਨ ਕੀਤਾ ਗਿਆ ਸੀ। ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਦੇ ਨਿਊ ਜਰਸੀ ਦੇ ਪ੍ਰਧਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੂ ਰਾਸ਼ਟਰਵਾਦੀ ਸਰਕਾਰ ਦਲਿਤ ਔਰਤਾਂ ਨਾਲ ਹੁੰਦੇ ਭਿਆਨਕ ਕਿਸਮ ਦੇ ਅਪਰਾਧਾਂ ਦੇ ਸਾਜਿਸ਼ਕਾਰਾਂ ਦੀ ਰਖਿਆ ਕਰਦੀ ਹੈ ਕਿਉਂਕਿ ਇਹ ਸਰਕਾਰ ਦਲਿਤਾਂ ਨੂੰ ਬਰਾਬਰ ਦੇ ਸ਼ਹਿਰੀ ਨਹੀਂ ਸਮਝਦੀ। ਇਕ ਹੋਰ ਬੁਲਾਰੇ ਜਾਵਦ ਖਾਨ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿਤਿਆ ਨਾਥ ਸਵਿਧਾਨ ਅਨੁਸਾਰ ਲੋਕਾਂ ਦੀ ਸੇਵਾ ਕਰਨ ਦੇ ਕਾਬਲ ਨਹੀਂ ਹਨ। ਉਹ ਅਸਫਲ ਮੁੱਖ ਮੰਤਰੀ ਹਨ। ਹਾਥਰਸ ਜਬਰ ਜਨਾਹ ਤੇ ਹੱਤਿਆ ਵਿਰੁੱਧ ਨਿਊਯਾਰਕ ਵਿਚ ਵੀ ਪ੍ਰਦਰਸ਼ਨ ਹੋਣ ਦੀ ਖ਼ਬਰ ਹੈ।
<!--[if !supportLineBreakNewLine]-->
<!--[endif]-->

Related Posts

0 Comments

    Be the one to post the comment

Leave a Comment