International

Johnson&Johnson ਨੂੰ ਇਕ ਹੋਰ ਝਟਕਾ : ਕੰਪਨੀ 'ਤੇ ਲੱਗਾ 120 ਮਿਲੀਅਨ ਡਾਲਰ ਦਾ ਜੁਰਮਾਨਾ

    21 November 2020

ਨਿਊਯਾਰਕ ਦੀ ਇਕ ਅਦਾਲਤ ਨੇ ਦਿੱਗਜ ਕੰਪਨੀ ਜਾਨਸਨ ਐਂਡ ਜਾਨਸਨ 'ਤੇ 120 ਮਿਲੀਅਨ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ। ਦਰਅਸਲ ਇਕ ਬਰੁਕਲਿਨ ਬੀਬੀ ਅਤੇ ਉਸਦੇ ਪਤੀ ਨੇ ਕੰਪਨੀ ਦੇ ਟੈਲਕਮ ਪਾਊਡਰ ਨਾਲ ਉਸ ਨੂੰ ਕੈਂਸਰ ਹੋਣ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਅਦਾਲਤ ਨੇ ਜਾਨਸਨ ਐਂਡ ਜਾਨਸਨ ਨੂੰ 120 ਮਿਲੀਅਨ ਡਾਲਰ ਦਾ ਜੁਰਮਾਨਾ ਦੇਣ ਦਾ ਆਦੇਸ਼ ਦਿੱਤਾ ਹੈ।ਪੀੜਤ ਬੀਬੀ ਨੇ ਦੋਸ਼ ਲਗਾਇਆ ਹੈ ਕਿ ਉਹ ਜਾਨਸਨ ਐਂਡ ਜਾਨਸਨ ਪਾਊਡਰ ਦਾ ਇਸਤੇਮਾਲ ਕਰਦੀ ਆ ਰਹੀ ਹੈ, ਜਿਸ ਕਾਰਨ ਉਸ ਦੀ ਸਿਹਤ ਨੂੰ ਨੁਕਸਾਨ ਹੋਇਆ ਹੈ। ਪੀੜਤ ਬੀਬੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਕੰਪਨੀ ਦੇ ਦਸਤਾਵੇਜ਼ਾਂ ਤੋਂ ਪਤਾ ਲਗਦਾ ਹੈ ਕਿ ਕੰਪਨੀ ਨੂੰ 1970 ਦੇ ਦਹਾਕੇ ਤੋਂ ਹੀ ਜਾਣਕਾਰੀ ਸੀ ਕਿ ਟੈਲਕਮ ਪਾਊਡਰ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਪਰ ਇਸ ਨੂੰ ਗੁਪਤ ਰੱਖਿਆ ਗਿਆ। ਕੋਰਟ ਨੇ ਬੀਬੀ ਦੇ ਦਾਅਵਾ ਨੂੰ ਸਹੀ ਮੰਨਿਆ ਅਤੇ ਕੰਪਨੀ 'ਤੇ 120 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਹੈ।

ਜਾਨਸਨ ਐਂਡ ਜਾਨਸਨ ਦੇ ਖਿਲਾਫ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਮਰੀਕੀ ਅਦਾਲਤ ਨੇ ਫਰਵਰੀ ਵਿਚ ਵੀ ਕੰਪਨੀ 'ਤੇ 475 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਹ ਮਾਮਲਾ ਵੀ ਓਵੇਰਿਅਨ ਕੈਂਸਰ ਨਾਲ ਸੰਬੰਧਿਤ ਸੀ ਅਤੇ ਇਸ ਵਿਚ ਜੈਕਲੀਨ ਫਾਕਸ ਨਾਮ ਦੀ ਬੀਬੀ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਕੰਪਨੀ ਲੰਮੇਂ ਸਮੇਂ ਤੋਂ ਇਸ ਦੋਸ਼ ਦਾ ਸਾਹਮਣਾ ਕਰ ਰਹੀ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਜੁਰਮਾਨੇ ਦਾ ਭੁਗਤਾਨ ਵੀ ਕਰ ਚੁੱਕੀ ਹੈ। ਕੰਪਨੀ 'ਤੇ ਦੋਸ਼ ਹੈ ਕਿ ਉਸ ਦੇ ਬੇਬੀ ਪਾਊਡਰ 'ਚ ਕੈਂਸਰ ਕਾਰਕ ਤੱਤ ਮੌਜੂਦ ਹਨ। ਕੰਪਨੀ 'ਤੇ 15 ਹਜ਼ਾਰ ਤੋਂ ਜ਼ਿਆਦਾ ਕੇਸ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਬੇਬੀ ਪਾਊਡਰ ਦੇ ਕਾਰਨ ਮੇਸੋਥਲਿਓਮਾ ਹੋ ਗਿਆ ਜੋ ਕਿ ਭਿਆਨਕ ਕੈਂਸਰ ਹੈ। ਇਸ ਲਈ ਪਾਊਡਰ 'ਚ ਮਿਲਾਇਆ ਗਿਆ ਐਸਬੇਸਟਸ ਜ਼ਿੰਮੇਦਾਰ ਹੈ।


Related Posts

0 Comments

    Be the one to post the comment

Leave a Comment