International

USA 'ਚ ਚੋਣ ਪ੍ਰਚਾਰ ਜ਼ੋਰਾਂ 'ਤੇ, ਬਾਈਡੇਨ ਭਾਰਤੀਆਂ ਨੂੰ ਦੇਣਗੇ ਵੀਜ਼ੇ 'ਤੇ ਰਾਹਤ!

    23 September 2020

ਨਵੰਬਰ ਮਹੀਨੇ ਅਮਰੀਕਾ ਵਿਚ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਰੀਪਬਲਿਕਨ ਪਾਰਟੀ ਵਲੋਂ ਅਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਈਡੇਨ ਡੈਮੋਕ੍ਰੇਟਿਕ ਪਾਰਟੀ ਵਲੋਂ ਚੋਣ ਮੈਦਾਨ ਵਿਚ ਹਨ। ਦੋਹਾਂ ਵਿਚਕਾਰ ਸਖ਼ਤ ਟੱਕਰ ਹੁੰਦੀ ਦਿਸ ਰਹੀ ਹੈ। ਦੋਵੇਂ ਉਮੀਦਵਾਰ ਭਾਰਤੀਆਂ ਨੂੰ ਰਿਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਬੀਤੇ ਦਿਨ ਚੋਣ ਪ੍ਰਚਾਰ ਦੌਰਾਨ ਬਾਈਡੇਨ ਨੇ ਭਾਰਤੀਆਂ ਨੂੰ ਵਾਅਦਾ ਦਿੱਤਾ ਕਿ ਜੇਕਰ ਉਹ ਚੋਣ ਜਿੱਤੇ ਤਾਂ ਉਹ ਵੀਜ਼ੇ 'ਤੇ ਰਾਹਤ ਦੇਣਗੇ।ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਨੇ ਕਿਹਾ ਕਿ ਭਾਰਤੀ-ਅਮਰੀਕੀਆਂ ਨੇ ਆਪਣੀ ਸਖਤ ਮਿਹਨਤ ਅਤੇ ਉੱਦਮ ਸਦਕਾ ਅਮਰੀਕਾ ਦੇ ਆਰਥਿਕ ਵਿਕਾਸ ਨੂੰ ਤੇਜ਼ ਕੀਤਾ ਹੈ ਅਤੇ ਦੇਸ਼ ਵਿਚ ਸੱਭਿਆਚਾਰਕ ਗਤੀਸ਼ੀਲਤਾ ਲਿਆਉਣ ਵਿਚ ਸਹਾਇਤਾ ਕੀਤੀ ਹੈ।

ਚੋਣ ਪ੍ਰਚਾਰ ਲਈ ਫੰਡ ਇਕੱਠੇ ਕਰਨ ਦੇ ਉਦੇਸ਼ ਨਾਲ ਇੱਕ ਡਿਜੀਟਲ ਪ੍ਰੋਗਰਾਮ ਵਿਚ, ਬਾਈਡੇਨ ਨੇ ਭਾਰਤੀ-ਅਮਰੀਕੀ ਮੈਂਬਰਾਂ ਅਤੇ ਫੰਡ ਦੇਣ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਉਹ ਐੱਚ-1 ਬੀ ਵੀਜ਼ਾ ਅਤੇ ਕਾਨੂੰਨੀ ਇਮੀਗ੍ਰੇਸ਼ਨ ਬਾਰੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕਰਨਗੇ। ਸਮਾਗਮ ਦਾ ਆਯੋਜਨ ਭਾਰਤੀ-ਅਮਰੀਕੀ ਭਾਈਚਾਰੇ ਨੇ ਕੀਤਾ ਸੀ।ਉਨ੍ਹਾਂ ਕਿਹਾ, ਸੋਚੋ, ਇਸ ਭਾਈਚਾਰੇ ਨੇ ਦੇਸ਼ ਲਈ ਕੀ ਕੀਤਾ ਹੈ। ਇਸ ਦੇ ਲਈ ਉੱਦਮੀ ਦੇਸ਼ ਭਰ ਅਤੇ ਦੁਨੀਆ ਵਿਚ ਕਾਰੋਬਾਰ ਚਲਾ ਰਹੇਹਨ। ਕਈ ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੀ ਅਗਵਾਈ ਕਰਦੇ ਹਨ। ਉਨ੍ਹਾਂ ਟਰੰਪ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਐੱਚ-1ਬੀ ਵੀਜ਼ਾ, ਨਸਲੀ ਅਨਿਆਂ ਜਾਂ ਜਲਵਾਯੂ ਸੰਕਟ ਨੂੰ ਲੈ ਕੇ ਨੁਕਸਾਨਦਾਇਕ ਕਦਮ ਸਾਰਿਆਂ ਲਈ ਖਤਰਾ ਹੈ। ਉਨ੍ਹਾਂ ਨੇ ਇਸ ਨੂੰ ਠੀਕ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਹਰ ਚੀਜ਼ ਨੂੰ ਬਿਲਕੁਲ਼ ਠੀਕ ਕਰਾਂਗਾ ਤਾਂ ਕਿ ਭਾਰਤੀ ਹੀ ਨਹੀਂ ਪੂਰੇ ਅਮਰੀਕਾ ਦੇ ਲੋਕ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਵਿਚ ਨਾ ਰਹਿਣ। Related Posts

0 Comments

    Be the one to post the comment

Leave a Comment