International

ਨਰਸਿੰਗ ਹੋਮਜ਼ ਨੂੰ ਕੋਵਿਡ-19 ਵੈਕਸੀਨ ਮੁਫ਼ਤ ਦਿੱਤੀ ਜਾਵੇਗੀ-ਟਰੰਪ ਪ੍ਰਸ਼ਾਸ਼ਨ

    17 October 2020

ਸੈਕਰਾਮੈਂਟੋ,ਕੈਲੀਫੋਰਨੀਆ 17 ਅਕਤੂਬਰ (ਹੁਸਨ ਲੜੋਆ ਬੰਗਾ)—ਟਰੰਪ ਪ੍ਰਸ਼ਾਸ਼ਨ ਨੇ ਐਲਾਨ ਕੀਤਾ ਹੈ ਕਿ ਨਰਸਿੰਗ ਹੋਮਜ਼ ਤੇ ਅਸਿਸਟਡ ਕੇਅਰ ਲਿਵਿੰਗ ਸੈਂਟਰਾਂ ਸਮੇਤ ਸਿਹਤ ਸੰਭਾਲ ਨਾਲ ਜੁੜੇ ਸਾਰੇ ਅਮਰੀਕਨਾਂ ਤੇ ਵਰਕਰਾਂ ਨੂੰ ਕੋਵਿਡ-19 ਵੈਕਸੀਨ ਮੁਫ਼ਤ ਦਿੱਤੀ ਜਾਵੇਗੀ। ਪ੍ਰਸ਼ਾਸ਼ਨ ਨੇ ਵੈਕਸੀਨ ਮੁਹੱਈਆ ਕਰਵਾਉਣ ਤੇ ਲਾਉਣ ਲਈ ਦੇਸ਼ ਦੇ ਦੋ ਵੱਡੇ ਦਵਾਈ ਸਟੋਰ ਚੇਨਜ਼ ਸੀ ਵੀ ਐਸ ਤੇ ਵਾਲਗਰੀਨਜ਼ ਨਾਲ ਭਾਈਵਾਲੀ ਪਾਈ ਹੈ। ਇਨਾਂ ਡਰੱਗ ਸਟੋਰਾਂ ਵੱਲੋਂ ਬਿਨਾਂ ਕੋਈ ਪੈਸਾ ਲਿਆਂ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ। ਇਸ ਸਮਝੌਤੇ ਦੀ ਡਰੱਗ ਸਟੋਰਾਂ ਦੇ ਅਧਿਕਾਰੀਆਂ ਨੇ ਇਕ ਵੱਖਰੇ ਬਿਆਨ ਵਿਚ ਪੁਸ਼ਟੀ ਕੀਤੀ ਹੈ। ਸਿਹਤ ਤੇ ਮਨੁੱਖੀ ਸੇਵਾਵਾਂ ਬਾਰੇ ਸਕੱਤਰ ਅਲੈਕਸ ਅਜ਼ਾਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ  ਟਰੰਪ ਪ੍ਰਸ਼ਾਸ਼ਨ ਵੱਲੋਂ ਜਿਨਾਂ ਲੋਕਾਂ ਨੂੰ ਪਹਿਲੇ ਦੇ ਆਧਾਰ 'ਤੇ ਸੁਰੱਖਿਅਤ ਕਰਨ ਦੀ ਲੋੜ ਹੈ, ਉਨਾਂ ਨੂੰ ਵੈਕਸੀਨ ਦੇਣ ਲਈ ਤਰਜੀਹ ਦਿੱਤੀ ਜਾਵੇਗੀ। ਜਦੋਂ ਤੱਕ ਹਰ ਅਮਰੀਕੀ ਲਈ ਵੈਕਸੀਨ ਉਪਲਬੱਧ ਨਹੀਂ ਹੋ ਜਾਂਦੀ, ਓਦੋਂ ਤੱਕ ਤਰਜੀਹੀ ਗਰੁੱਪ ਬਣਾਕੇ ਵੈਕਸੀਨ ਦਿੱਤੀ ਜਾਵੇਗੀ। ਟਰੰਪ ਪ੍ਰਸ਼ਾਸ਼ਨ ਚਹੁੰਦਾ ਹੈ ਕਿ ਹਰ ਇਕ ਨੂੰ ਸੁਰੱਖਿਅਤ ਤੇ ਪ੍ਰਭਾਵੀ ਵੈਕਸੀਨ ਮਿਲੇ। ਵੈਕਸੀਨ ਮਾਹਿਰਾਂ ਦਾ ਕਹਿਣਾ ਹੈ ਕਿ ਬਜ਼ੁਰਗ ਅਮਰੀਕਨ ਉਨਾਂ ਲੋਕਾਂ ਵਿਚ ਸ਼ਾਮਿਲ ਹੋਣਗੇ ਜਿਨਾਂ ਨੂੰ ਸਭ ਤੋਂ ਪਹਿਲਾਂ ਵੈਕਸੀਨ ਦਿੱਤੀ ਜਾਣੀ ਹੈ ਕਿਉਂਕਿ ਬਿਮਾਰੀ ਦੀ ਭਿਆਨਕਤਾ ਦੇ ਮੱਦੇਨਜਰ ਬਜ਼ੁਰਗਾਂ ਨੂੰ ਜਿਆਦਾ ਖਤਰਾ ਹੈ। ਐਸੋਸੀਏਸ਼ਨ ਆਫ ਇਮਿਊਨੀਜੇਸ਼ਨ ਮੈਨਜਰਜ਼ ਦੇ ਕਾਰਜਕਾਰੀ ਡਾਇਰੈਕਟਰ ਕਲੇਰ ਹਨਨ ਨੇ ਕਿਹਾ ਹੈ ਕਿ ਨਰਸਿੰਗ ਹੋਮਜ਼ , ਲੌਂਗ ਟਰਮ ਫਸੀਲਿਟੀ ਰੈਜੀਡੈਂਸ ਤੇ ਵਰਕਰਾਂ ਨੂੰ ਵੈਕਸੀਨ ਦੇਣ ਲਈ ਸਰਕਾਰੀ ਤੇ ਨਿੱਜੀ ਖੇਤਰ ਦੀ ਭਾਈਵਾਲੀ ਵਾਲਾ ਇਹ ਇਕ ਬਹੁਤ ਵੱਡਾ ਕਦਮ ਹੈ।
<!--[if !supportLineBreakNewLine]-->
<!--[endif]-->

Related Posts

0 Comments

    Be the one to post the comment

Leave a Comment