International

US ਦੇ ਤਾਇਵਾਨ ਬਾਰੇ ਫ਼ੈਸਲੇ 'ਤੇ ਭੜਕਿਆ ਚੀਨ, ਪੋਂਪਿਓ 'ਤੇ ਵਿੰਨ੍ਹਿਆ ਨਿਸ਼ਾਨਾ

    11 January 2021

ਅਮਰੀਕਾ ਵੱਲੋਂ ਤਾਇਵਾਨ 'ਤੇ ਲੱਗੀਆਂ ਕਈ ਪਾਬੰਦੀਆਂ ਨੂੰ ਹਟਾਉਣ ਦੇ ਫ਼ੈਸਲੇ ਦੇ ਬਾਅਦ ਚੀਨ ਭੜਕ ਗਿਆ ਹੈ। ਅਮਰੀਕੀ ਘੋਸ਼ਣਾ ਦੇ ਬਾਅਦ ਚੀਨ ਨੇ ਇਸ ਫ਼ੈਸਲੇ ਦੀ ਤਿੱਖੀ ਆਲੋਚਨਾ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਅਮਰੀਕਾ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਹੋਵੇਗੀ। ਚੀਨ ਦੇ ਸਰਕਾਰੀ ਮੀਡੀਆ ਨੇ ਵੀ ਅਮਰੀਕਾ ਦੇ ਇਸ ਫ਼ੈਸਲੇ 'ਤੇ ਸਖਤ ਪ੍ਰਤੀਕਿਰਿਆ ਦਿੱਤੀ। ਚੀਨੀ ਮੀਡੀਆ ਨੇ ਤਾਇਵਾਨ ਸੰਬੰਧੀ ਹਾਲ ਹੀ ਵਿਚ ਟਰੰਪ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾ ਬਾਰੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਉਹਨਾਂ ਦੇ ਫ਼ੈਸਲੇ ਨੂੰ ਚੀਨ-ਅਮਰੀਕਾ ਸੰਬੰਧਾਂ 'ਤੇ ਲੰਬੇ ਸਮੇਂ ਲਈ ਮਾੜਾ ਪ੍ਰਭਾਵ ਪਾਉਣ ਵਾਲਾ ਅਤੇ ਭੜਕਾਉਣ ਵਾਲਾ ਕਦਮ ਦੱਸਿਆ।ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਦੇਮੁਤਾਬਕ, ਚੀਨੀ ਮੀਡੀਆ ਨੇ ਲਿਖਿਆ ਕਿ ਅਮਰੀਕੀ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਉਹਨਾਂ ਦੇ ਤਾਇਵਾਨੀ ਹਮਰੁਤਬਿਆਂ ਦੇ ਵਿਚ ਸੰਪਰਕਾਂ ਦੇ ਬਾਰੇ ਲੰਬੇ ਸਮੇਂ ਤੋਂ ਲਾਗੂ ਪਾਬੰਦੀਆਂ ਨੂੰ ਹਟਾਇਆ ਜਾਣਾ ਇਹ ਦਰਸਾਉਂਦਾ ਹੈ ਕਿ ਪੋਂਪਿਓ ਸਿਰਫ ਗੈਰ ਕਾਨੂੰਨੀ ਟਕਰਾਵਾਂ ਨੂੰ ਭੜਕਾਉਣ ਵਿਚ ਦਿਲਚਸਪੀ ਰੱਖਦੇ ਹਨ ਅਤੇ ਗਲੋਬਲ ਸ਼ਾਂਤੀ ਵਿਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ। ਅਸਲ ਵਿਚ ਅਮਰੀਕਾ ਨੇ ਚੀਨ 'ਤੇ ਨਵਾਂ ਹਮਲਾ ਬੋਲਦਿਆਂ ਤਾਇਵਾਨ ਦੇ ਨਾਲ ਡਿਪਲੋਮੈਟਿਕ ਅਤੇ ਹੋਰ ਸੰਪਰਕ ਸਥਾਪਿਤ ਕਰਨ 'ਤੇ ਲੱਗੀਆਂ ਪਾਬੰਦੀਆਂ ਨੂੰ ਖਤਮ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਇਸ ਦੀ ਘੋਸ਼ਣਾ ਕਰਦਿਆਂ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦਾ ਇਹ ਫ਼ੈਸਲਾ ਚੀਨ ਨੂੰ ਦੁਖੀ ਕਰ ਸਕਦਾ ਹੈ। ਟਰੰਪ ਪ੍ਰਸ਼ਾਸਨ ਨੇ ਤਾਇਵਾਨ ਦੇ ਨਾਲ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਵੀ ਵਕਾਲਤ ਕੀਤੀ ਹੈ। ਟਰੰਪ ਪ੍ਰਸ਼ਾਸਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੰਯੁਕਤ ਰਾਸ਼ਟਰ ਵਿਚ ਦੂਤ ਕੇਲੀ ਕ੍ਰਾਫਟ ਤਾਇਵਾਨ ਜਾਵੇਗੀ। ਚੀਨ ਆਪਣੇ ਡਿਪਲੋਮੈਟਿਕ ਤਾਕਤ ਦੀ ਵਰਤੋਂ ਕਰ ਕੇ ਤਾਇਵਾਨ ਨੂੰ ਅਜਿਹੇ ਕਿਸੇ ਵੀ ਸੰਗਠਨ ਵਿਚ ਸ਼ਾਮਲ ਹੋਣ ਤੋਂ ਰੋਕਦਾ ਹੈ ਜਿਸ ਦੀ ਮੈਂਬਰਸ਼ਿਪ ਲਈ ਦੇਸ਼ ਦਾ ਦਰਜਾ ਹਾਸਲ ਹੋਣਾ ਜ਼ਰੂਰੀ ਹੈ।Related Posts

0 Comments

    Be the one to post the comment

Leave a Comment