International

ਚੀਨ ਵਿਰੁੱਧ ਅਮਰੀਕਾ ਨੂੰ ਦੂਜਾ ਰਸਤਾ ਅਪਨਾਉਣਾ ਹੋਵੇਗਾ : ਪੋਂਪਿਓ

    07 July 2020

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਹੈ ਕਿ ਅਮਰੀਕਾ ਨੂੰ ਚੀਨ ਦੇ ਨਾਲ ਹੁਣ ਵੱਖਰੇ ਤਰੀਕੇ ਨਾਲ ਪੇਸ਼ ਆਉਣਾ ਹੋਵੇਗਾ। ਕਿਉਂਕਿ ਵਧੇਰੇ ਰਾਜਨੀਤਕ ਆਜ਼ਾਦੀ ਮਿਲਣ ਦੀ ਆਸ ਵਿਚ ਚੀਨ ਨੂੰ ਆਰਥਿਕ ਮੌਕਾ ਦੇਣ ਦੀ ਪੁਰਾਣੀ ਨੀਤੀ ਕੰਮ ਨਹੀਂ ਆਈ। ਪੋਂਪਿਓ ਨੇ 'ਵਾਸ਼ਿੰਗਟਨ ਵਾਚ' ਵਿਚ ਟੋਨੀ ਪਰਕੇਨਸ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,''ਇਹ ਸਿਧਾਂਤ ਕਿ ਵਧੇਰੇ ਆਰਥਿਕ ਮੌਕਾ ਪ੍ਰਦਾਨ ਕਰਨ ਨਾਲ ਚੀਨ ਦੇ ਲੋਕਾਂ ਨੂੰ ਵਧੇਰੇ ਰਾਜਨੀਤਕ ਆਜ਼ਾਦੀ ਅਤੇ ਵਧੇਰੇ ਮੌਲਿਕ ਆਧਿਕਾਰ ਮਿਲਣਗੇ, ਸਹੀ ਸਾਬਤ ਨਹੀਂ ਹੋਇਆ। ਇਹ ਕੰਮ ਨਹੀਂ ਆਇਆ। ਮੈਂ ਪੁਰਾਣੇ ਸ਼ਾਸਕਾਂ ਦੀ ਆਲੋਚਨਾ ਨਹੀਂ ਕਰ ਰਿਹਾ ਹਾਂ। ਅਸੀਂ ਸਪੱਸ਼ਟ ਰੂਪ ਨਾਲ ਦੇਖ ਸਕਦੇ ਹਾਂ ਕਿ ਇਹ ਸਫਲ ਨਹੀਂ ਹੋਇਆ ਹੈ। ਇਸ ਦਾ ਮਤਲਬ ਹੈ ਕਿ ਅਮਰੀਕਾ ਨੂੰ ਦੂਜਾ ਰਸਤਾ ਅਪਨਾਉਣਾ ਹੋਵੇਗਾ।''ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪਸ਼ੱਟ ਰੂਪ ਨਾਲ ਇਹ ਰਸਤਾ ਪੱਧਰਾ ਕੀਤਾ ਹੈ। ਪੋਂਪਿਓ ਨੇ ਕਿਹਾ,''ਉਹ ਅਜਿਹਾ ਕਰਨ ਵਾਲੇ ਪਹਿਲੇ ਰਾਸ਼ਟਰਪਤੀ ਹਨ ਅਤੇ ਇਹ ਪੱਖਪਾਤ ਭਰਪੂਰ ਨਹੀਂ ਹੈ। ਉਹਨਾਂ ਤੋਂ ਪਹਿਲਾਂ ਸਾਰੇ ਰੀਪਬਲਿਕਨ ਅਤੇ ਡੈਮੋਕ੍ਰੋਟ ਰਾਸ਼ਟਰਪਤੀਆਂ ਨੇ ਚੀਨ ਨੂੰ ਅਮਰੀਕਾ ਦੇ ਨਾਲ ਵਪਾਰ ਸੰਬੰਧ ਸਥਾਪਿਤ ਕਰਨ ਦਾ ਮੌਕਾ ਦਿੱਤਾ. ਜਿਸ ਦਾ ਭੁਗਤਾਨ ਪੂਰੇ ਅਮਰੀਕਾ ਵਿਚ ਮੱਧਮ ਵਰਗ, ਕੰਮਕਾਜੀ ਲੋਕਾਂ ਨੂੰ ਨੌਕਰੀ ਗਵਾ ਕੇ ਦੇਣਾ ਪਿਆ।'' ਉਹਨਾਂ ਨੇ ਕਿਹਾ,''ਹੁਣ ਅਸੀਂ ਦੇਖ ਸਕਦੇ ਹਾਂ ਕਿ ਇਸ ਨਾਲ ਨਾ ਸਿਰਫ ਅਮਰੀਕਾ ਨੂੰ ਆਰਥਿਕ ਨੁਕਸਾਨ ਹੋਇਆ ਹੈ ਸਗੋਂ ਚੀਨ ਦੇ ਅੰਦਰ ਵੀ ਲੋਕਾਂ ਦੇ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਾਂਦਾ।'' 

ਵਿਦੇਸ਼ ਮੰਤਰੀ ਨੇ ਦੋਸ਼ ਲਗਾਇਆ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਨੇ ਹਾਂਗਕਾਂਗ ਦੇ ਲੋਕਾਂ ਦੀ ਆਜ਼ਾਦੀ ਖੋਹ ਲਈ ਹੈ। ਪੋਂਪਿਓ ਨੇ ਕਿਹਾ,''ਤੁਸੀਂ ਚਾਹੁੰਦੇ ਹੋ ਕਿ ਚੀਨ ਦੇ ਲੋਕ ਸਫਲ ਹੋਣ, ਚੰਗਾ ਜੀਵਨ ਜਿਉਣ ਅਤੇ ਤੁਹਾਨੂੰ ਅਮਰੀਕਾ ਦੇ ਨਾਲ ਵੀ ਚੰਗੇ ਸੰਬੰਧ ਚਾਹੀਦੇ ਹਨ ਪਰ ਸਾਨੂੰ ਪਤਾ ਹੈ ਕਿ ਖੱਬੇ ਪੱਖੀ ਸ਼ਾਸਨ ਕੀ ਕਰਦਾ ਹੈ। ਸਾਨੂੰ ਪਤਾ ਹੈ ਕਿ ਸੱਤਾਵਾਦੀ ਸ਼ਾਸਕ ਆਪਣੇ ਲੋਕਾਂ ਦੇ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹਨ ਅਤੇ ਇਹੀ ਅੱਜ ਅਸੀਂ ਚੀਨ ਵਿਚ ਦੇਖ ਰਹੇ ਹਾਂ।'' ਉਹਨਾਂ ਨੇ ਕਿਹਾ ਕਿ ਧਾਰਮਿਕ ਅਤੇ ਨਸਲੀ ਘੱਟ ਗਿਣਤੀਆ ਦੇ ਵਿਰੁੱਧ ਚੀਨ ਦੀ ਕਾਰਵਾਈ ਸਿਰਫ ਵਧੀ ਹੈ। ਮੰਤਰੀ ਨੇ ਕਿਹਾ,''ਅਸੀਂ ਇਸ ਦੁਰਵਿਵਹਾਰ ਨੂੰ ਦੂਰ ਕਰਨ ਲਈ ਕੂਟਨੀਤਕ ਰੂਪ ਨਾਲ ਜੋ ਕਰ ਸਕਦੇ ਹਾਂ ਉਹੀ ਕਰਾਂਗੇ।''


Related Posts

0 Comments

    Be the one to post the comment

Leave a Comment