International

ਭੱਜ ਦੌੜ ਭਰੀ ਇਸ ਜ਼ਿੰਦਗੀ ’ਚ ਕਰੋ ‘ਵੱਡੀ ਇਲਾਇਚੀ’ ਦਾ ਸੇਵਨ

    16 October 2020

1. ਸਿਰ ਦਰਦ
ਅਕਸਰ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਵਧਦਾ ਜਾਂਦਾ ਹੈ। ਕਾਲੀ ਇਲਾਇਚੀ ਦੇ ਸੇਵਨ ਨਾਲ ਸਿਰ ਦਰਦ ਦੇ ਨਾਲ ਹੀ ਥਕਾਵਟ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।

2. ਬਲੱਡ ਪ੍ਰੈਸ਼ਰ
ਵੱਧਦੀ ਉਮਰ ਦੇ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਹੋ ਜਾਂਦੀ ਹੈ। ਕਾਲੀ ਇਲਾਚੀ ਦੇ ਸੇਵਨ ਨਾਲ ਇਸ ਸਮੱਸਿਆ ਤੋਂ ਵੀ ਸੌਖ ਨਾਲ ਨਿਜਾਤ ਪਾਈ ਜਾ ਸਕਦੀ ਹੈ। ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਰਹਿਣ ਵਾਲੇ ਲੋਕਾਂ ਨੂੰ ਇਸ ਤੋਂ ਛੁਟਕਾਰਾ ਪਾਉਣ ਲਈ ਰੋਜ ਕਾਲੀ ਇਲਾਚੀ ਦਾ ਸੇਵਨ ਕਰਨਾ ਚਾਹੀਦਾ ਹੈ।

3. ਚਮੜੀ
ਕਾਲੀ ਇਲਾਇਚੀ ਦੇ ਸੇਵਨ ਨਾਲ ਚਮੜੀ ਨੂੰ ਵੀ ਕਾਫ਼ੀ ਫਾਇਦਾ ਮਿਲਦਾ ਹੈ। ਜੇਕਰ ਆਪਣੀ ਚਮੜੀ ਵਿੱਚ ਨਿਖਾਰ ਲਿਆਉਣਾ ਹੈ ਤਾਂ ਕਾਲੀ ਇਲਾਇਚੀ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਚਮੜੀ ਦਾ ਰੰਗ ਨਿਖਰਦਾ ਹੈ।

4. ਕੈਂਸਰ
ਕਾਲੀ ਇਲਾਇਚੀ ਵਿੱਚ ਕੈਂਸਰ ਨਾਲ ਲੜਨ ਦਾ ਗੁਣ ਮੌਜੂਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਇਹ ਕੈਂਸਰ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ।

5. ਮੂੰਹ ਦੇ ਛਾਲੇ ਦੂਰ
ਮੂੰਹ ਦੇ ਛਾਲੇ ਦੂਰ ਕਰਨ ਲਈ ਜੀਰਾ ਅਤੇ ਵੱਡੀ ਇਲਾਇਚੀ ਨੂੰ ਬਰਾਬਰ ਮਾਤਰਾ 'ਚ ਪੀਸ ਲਵੋ। ਇਸ ਮਿਸ਼ਰਣ ਦੇ ਦਿਨ 'ਚ ਇਕ-ਦੋ ਚਮਚ ਖਾਣ ਨਾਲ ਮੂੰਹ ਦੇ ਛਾਲੇ ਦੂਰ ਹੋ ਜਾਂਦੇ ਹਨ। 

Related Posts

0 Comments

    Be the one to post the comment

Leave a Comment