International

ਸਰੀਰ ਲਈ ਬੇਹੱਦ ਲਾਭਕਾਰੀ ਹੈ ਮੂਲੀ, ਇਨ੍ਹਾਂ ਬੀਮਾਰੀਆਂ ਨੂੰ ਕਰਦੀ ਹੈ ਦੂਰ

    14 October 2020

ਸਰਦ ਰੁੱਤ ਸ਼ੁਰੂ ਹੋ ਚੁੱਕੀ ਹੈ। ਜਿਸ ਕਰਕੇ ਵੱਡੀ ਮਾਤਰਾ 'ਚ ਹਰੀਆਂ ਸਬਜ਼ੀਆਂ ਬਜ਼ਾਰਾਂ 'ਚ ਪਾਈਆਂ ਜਾਂਦੀਆਂ ਹਨ। ਜਿਸ ਕਰਕੇ ਮੂਲੀ ਅਤੇ ਗਾਜਰ ਭਰਪੂਰ ਮਾਤਰਾ 'ਚ ਪਾਈ ਜਾਂਦੀ ਹੈ ।
ਮੂਲੀ ਇਨੀਂ ਦਿਨੀ ਆਮ ਪਾਈ ਜਾਂਦੀ ਹੈ। ਇਸ ਦੀ ਵਰਤੋਂ ਹਰ ਘਰ 'ਚ ਸਲਾਦ, ਸਬਜ਼ੀ ਜਾਂ ਪਰੌਂਠੇ ਬਣਾਉਣ ਲਈ ਕੀਤੀ ਜਾਂਦੀ ਹੈ। ਬੇਸ਼ੱਕ ਖਾਣ 'ਚ ਇਹ ਥੋੜ੍ਹੀ ਤਿੱਖੀ ਹੋਵੇ ਪਰ ਸਿਹਤ ਲਈ ਇਹ ਕਿਸੇ ਔਸ਼ਧੀ (ਦਵਾਈ) ਤੋਂ ਘੱਟ ਨਹੀਂ ਹੈ। ਇੰਨਾ ਹੀ ਨਹੀਂ ਇਸ ਦੀ ਵਰਤੋਂ ਹੋਰ ਵੀ ਕਈ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੀ ਹੈ।
ਜਾਣੋ ਮੂਲੀ ਖਾਣ ਦੇ ਫ਼ਾਇਦੇ...
ਪੱਥਰੀ ਤੋਂ ਛੁਟਕਾਰਾ—ਮੂਲੀ ਸਾਡੇ ਸਰੀਰ ਲਈ ਬਹੁਤ ਗੁਣਕਾਰੀ ਹੈ। ਜੇਕਰ ਅੱਧਾ ਕਿਲੋ ਪਾਣੀ 'ਚ 35-40 ਗ੍ਰਾਮ ਮੂਲੀ ਦੇ ਬੀਜ ਉਬਾਲ ਕੇ ਪਾਣੀ ਅੱਧਾ ਰਹਿ ਜਾਣ ਤੋਂ ਬਾਅਦ ਪੁਣ ਕੇ ਪੀਤਾ ਜਾਵੇ ਤਾਂ ਦੋ ਹਫ਼ਤੇ 'ਚ ਗੁਰਦੇ ਦੀ ਪੱਥਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਮੂਲੀ ਦਾ ਰਸ ਪਿੱਤੇ ਦੀ ਪੱਥਰੀ ਬਣਨ ਤੋਂ ਵੀ ਰੋਕਦਾ ਹੈ।ਗਠੀਏ ਤੋਂ ਬਚਾਅ—ਮੂਲੀ ਦੇ ਇਕ ਕੱਪ ਰਸ 'ਚ 15-20 ਬੂੰਦਾਂ ਅਦਰਕ ਦਾ ਰਸ ਪਾ ਕੇ ਇਕ ਹਫਤੇ ਸਵੇਰੇ-ਸ਼ਾਮ ਪੀਣ ਦੇ ਨਾਲ ਫ਼ਾਇਦਾ ਹੁੰਦਾ ਹੈ। ਇਕ ਹਫਤਾ ਹਰ ਰੋਜ਼ ਮੂਲੀ ਦੇ ਬੀਜ ਪੀਸ ਕੇ ਇਨ੍ਹਾਂ ਨੂੰ ਤਿਲਾਂ ਦੇ ਤੇਲ 'ਚ ਭੁੰਨ੍ਹ ਕੇ ਇਸ ਨੂੰ ਗਠੀਏ ਤੋਂ ਪੀੜਤ ਅੰਗਾਂ 'ਤੇ ਲੇਪ ਕਰਕੇ ਉੱਪਰ ਪੱਟੀ ਬੰਨ੍ਹ ਲਵੋ। ਇਸ ਨਾਲ ਰਾਹਤ ਮਹਿਸੂਸ ਹੋਵੇਗੀ।

ਚਿਹਰੇ ਦੇ ਦਾਗ ਅਤੇ ਛਾਈਆਂ ਹੁੰਦੀਆਂ ਹਨ ਦੂਰ—ਬਹੁਤ ਸਾਰੇ ਲੋਕ ਜ਼ਿਆਦਾਤਰ ਔਰਤਾਂ ਛਾਈਆਂ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਇਕ ਹਫਤਾ ਰੋਜ਼ਾਨਾ ਇਕ ਕੱਪ ਮੂਲੀ ਅਤੇ ਉਸ ਦੇ ਪੱਤਿਆਂ ਦਾ ਰਸ ਪੀਣ ਨਾਲ ਚਿਹਰੇ ਦੇ ਦਾਗ ਅਤੇ ਛਾਈਆਂ ਮਿਟ ਜਾਂਦੀਆਂ ਹਨ ਅਤੇ ਚਿਹਰਾ ਨਿਖਰ ਆ ਜਾਂਦਾ ਹੈ।

ਵਾਲ ਝੜਨੇ ਹੋ ਜਾਂਦੇ ਹਨ ਬੰਦ—ਜੇ ਤੁਸੀਂ ਵੀ ਵਾਲ ਝੜਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਮੂਲੀ ਦੀ ਸਹਾਇਤਾ ਦੇ ਨਾਲ ਇਸ ਰੋਗ ਤੋਂ ਛੁਟਕਾਰਾ ਪਾ ਸਕਦੇ ਹੋ। ਬਿਨ੍ਹਾਂ ਛਿੱਲੇ ਮੂਲੀ ਅਤੇ ਉਸ ਦੇ ਨਰਮ ਪੱਤਿਆਂ ਨੂੰ ਖਾਂਦੇ ਰਹਿਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ।


Related Posts

0 Comments

    Be the one to post the comment

Leave a Comment