ਸਮੱਗਰੀ :
ਰਾਜਮਾਂਹ - ਡੇਢ ਕਪ
ਗੰਢੇ - 1 ਬਰੀਕ ਕਟੀ ਹੋਈ
ਹਿੰਗ ਪਾਊਡਰ - 1/8 ਚਮਚ
ਜੀਰਾ - 1ਚਮਚ
ਅਦਰਕ ਪਾਊਡਰ - 1 ਚਮਚ
ਅਦਰਕ ਪੇਸਟ - 1 ਚਮਚ
ਕਸ਼ਮੀਰੀ ਮਿਰਚ ਪਾਊਡਰ - 1 ਚਮਚ
ਧਨੀਆ ਪਾਊਡਰ - 2 ਚਮਚ
ਕਸ਼ਮੀਰੀ ਗਰਮ ਮਸਾਲਾ - 1 ਚਮਚ
ਦਹੀ - 1/2 ਕਪ
ਲੂਣ - ਸਵਾਦਾਨੁਸਾਰ
ਤੇਲ - 1 ਚਮਚ
ਗਰਮ ਮਸਾਲੇ ਲਈ ਸਮੱਗਰੀ : ਵੱਡੀ ਇਲਾਇਚੀ - 3, ਛੋਟੀ ਇਲਾਇਚੀ - 3, ਦਾਲਚੀਨੀ - 3 ਪੀਸੀ, ਲੌਂਗ - 2-3, ਕਾਲੀ ਮਿਰਚ ਦੇ ਦਾਣੇ - 1/2 ਚਮਚ । ਇਸ ਸਾਰੇ ਮਸਾਲਿਆਂ ਨੂੰ ਪੀਸ ਕੇ ਪਾਊਡਰ ਬਣਾ ਲਓ।
ਕਸ਼ਮੀਰੀ ਰਾਜਮਾਂਹ ਬਣਾਉਣ ਦੀ ਵਿਧੀ :
ਰਾਜਮਾਂਹ ਨੂੰ ਰਾਤ ਨੂੰ ਭਿਉਂ ਕੇ ਰੱਖ ਦਿਓ। ਸਵੇਰੇ ਸਾਫ ਪਾਣੀ ਨਾਲ ਧੋ ਕੇ ਰਾਜਮਾਂਹ ਨੂੰ ਕੁਕਰ ਵਿਚ ਪਾਣੀ ਪਾ ਕੇ 3 ਸੀਟੀ ਆਉਣ ਤੱਕ ਤੇਜ਼ ਅੱਗ ਉਤੇ ਪਕਾਓ। ਉਸ ਤੋਂ ਬਾਅਦ ਗੈਸ ਨੂੰ ਘੱਟ ਅੱਗ ’ਤੇ ਕਰਕੇ 30 ਮਿੰਟ ਤੱਕ ਪਕਾਓ। ਫਿਰ ਪ੍ਰੇਸ਼ਰ ਨਿਕਲ ਜਾਣ ਤੋਂ ਬਾਅਦ ਪਾਣੀ ਅਤੇ ਰਾਜਮਾਂਹ ਨੂੰ ਵੱਖ-ਵੱਖ ਕੱਢ ਕੇ ਰੱਖ ਦਿਉ।
ਇਕ ਕੜਾਹੀ ਵਿਚ ਤੇਲ ਜਾਂ ਬਟਰ ਪਾ ਕੇ ਗਰਮ ਕਰੋ, ਫਿਰ ਉਸ ਵਿਚ ਹਿੰਗ ਅਤੇ ਜੀਰਾ ਪਾਓ। ਕੁਝ ਦੇਰ ਤੋਂ ਬਾਅਦ ਇਸ ਵਿਚ ਕਟੀ ਗੰਢੇ ਪਾ ਕੇ ਹਲਕਾ ਭੂਰਾ ਹੋਣ ਤਕ ਉਸ ਨੂੰ ਭੁੰਨੋ। ਉਸ ਤੋਂ ਬਾਅਦ ਇਸ ਵਿਚ ਅਦਰਕ ਪੇਸਟ, ਅਦਰਕ ਪਾਊਡਰ ਅਤੇ ਫੇਂਟੀ ਹੋਈ ਦਹੀ ਮਿਲਾਓ। ਇਸ ਨੂੰ ਲਗਾਤਾਰ ਚਲਾਉਂਦੇ ਰਹੋ, ਨਹੀਂ ਤਾਂ ਦਹੀ ਫਟ ਸਕਦਾ ਹੈ। ਜਦੋਂ ਤੇਲ ਵੱਖ ਹੋਣ ਲੱਗੇ ਤੱਦ ਇਸ ਵਿਚ ਲਾਲ ਮਿਰਚ ਪਾਊਡਰ, ਹਰੀ ਮਿਰਚ, ਲੂਣ ਅਤੇ ਰਾਜਮਾਂਹ ਮਿਕਸ ਕਰੋ।
ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨੋ ਫਿਰ ਲਗਭਗ ਡੇਢ ਕਪ ਪਾਣੀ ਮਿਲਾਓ। ਇਸ ਨੂੰ ਉਬਾਲੋ ਅਤੇ ਮੱਧਮ ਅੱਗ ਤੇ 20-25 ਮਿੰਟ ਤੱਕ ਪਕਾਓ। ਜਦੋਂ ਗਰੇਵੀ ਗਾੜੀ ਹੋਣ ਲੱਗੇ ਅਤੇ ਰਾਜਮਾਂਹ ਪਕ ਜਾਣ ਤਾਂ ਇਸ ਵਿਚ ਧਨੀਆ ਪਾਊਡਰ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਉਤੋਂ ਦੀ ਬਟਰ ਪਾਉ ਅਤੇ ਗਰਮਾ ਗਰਮ ਚਾਵਲ ਦੇ ਨਾਲ ਇਸ ਨੂੰ ਸਰਵ ਕਰੋ।
0 Comments
Be the one to post the comment
Leave a Comment