International

ਸਰਦੀਆਂ 'ਚ ਬਣਾ ਕੇ ਪੀਓ ਬ੍ਰੋਕਲੀ ਸੂਪ, ਸਰੀਰ ਨੂੰ ਰੱਖੇਗਾ ਸਿਹਤਮੰਦ

    20 November 2020

ਬ੍ਰੋਕਲੀ 'ਚ ਵਿਟਾਮਿਨਸ, ਮਿਨਰਲਸ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਲੈਵਲ ਬੂਸਟ ਹੋਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਨਾਲ ਸਲਾਦ, ਸਬਜ਼ੀ ਜਾਂ ਸੂਪ ਬਣਾ ਕੇ ਖਾਧਾ ਜਾ ਸਕਦਾ ਹੈ। ਖ਼ਾਸ ਤੌਰ 'ਤੇ ਇਸ ਦਾ ਸੂਪ ਸਰਦੀਆਂ ਦੇ ਮੌਸਮ 'ਚ ਪੀਣਾ ਬੇਹੱਦ ਲਾਭਕਾਰੀ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਬ੍ਰੋਕਲੀ ਦਾ ਸੂਪ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਾਰੀਕਾ...
ਸੂਪ ਬਣਾਉਣ ਦੀ ਸਮੱਗਰੀ 
ਬ੍ਰੋਕਲੀ- 1 (ਕੱਟੀ ਹੋਈ)
ਪਿਆਜ਼-1 (ਕੱਟਿਆ ਹੋਇਆ)
ਮੱਖਣ-2 ਵੱਡੇ ਚਮਚ
ਲਸਣ ਦੀਆਂ ਕਲੀਆਂ- 2 
ਮੈਦਾ-1 ਚਮਚ
ਦੁੱਧ-1/5 ਕੱਪ
ਸਬਜ਼ੀ-ਸ਼ੋਰਬਾ-1/5 ਕੱਪ
ਨਮਕ ਲੋੜ ਅਨੁਸਾਰ
ਕਾਲੀ ਮਿਰਚ ਸੁਆਦ ਅਨੁਸਾਰ
ਬ੍ਰੋਕਲੀ ਸੂਪ ਬਣਾਉਣ ਦੀ ਵਿਧੀ...
1. ਇਕ ਪੈਨ 'ਚ ਪਾਣੀ, ਨਮਕ ਅਤੇ ਬ੍ਰੋਕਲੀ ਪਾ ਕੇ ਹੌਲੀ ਅੱਗ 'ਤੇ 6-8 ਮਿੰਟ ਤੱਕ ਉਬਾਲੋ।
2. ਹੁਣ ਵੱਖਰੇ ਪੈਨ 'ਚ ਮੱਖਣ ਪਿਘਲਾ ਕੇ ਲਸਣ ਭੁੰਨੋ।
3. ਇਸ 'ਚ ਪਿਆਜ਼ ਪਾ ਕੇ ਹੌਲੀ ਅੱਗ 'ਤੇ ਭੁੰਨੋ।
4. ਹੁਣ ਬ੍ਰੋਕਲੀ, ਸਬਜ਼ੀ ਸ਼ੋਰਬਾ ਪਾ ਕੇ ਪੈਨ ਨੂੰ ਢੱਕ ਦਿਓ। 
5. ਬ੍ਰੋਕਲੀ ਦੇ ਉਬਲਣ ਤੋਂ ਬਾਅਦ ਇਸ ਨੂੰ ਬਲੈਂਡਰ ਦੀ ਮਦਦ ਨਾਲ ਬਲੈਂਡ ਕਰੋ। 
6. ਹੁਣ ਇਕ ਪੈਨ 'ਚ ਬਲੈਂਡ ਪਿਊਰੀ, ਦੁੱਧ ਪਾਓ ਅਤੇ ਇਸ ਨੂੰ ਹਿਲਾਉਂਦੇ ਹੋਏ ਗੈਸ ਦੀ ਹੌਲੀ ਅੱਗ 'ਤੇ ਪਕਾਓ। 
7. ਇਸ ਨੂੰ ਸਰਵਿੰਗ ਬਾਊਲ 'ਚ ਕੱਢ ਕੇ ਕਾਲੀ ਮਿਰਚ ਨਾਲ ਗਾਰਨਿਸ਼ ਕਰੋ। 
8. ਲਓ ਜੀ ਤੁਹਾਡਾ ਬ੍ਰੋਕਲੀ ਸੂਪ ਬਣ ਕੇ ਤਿਆਰ ਹੈ। 

Related Posts

0 Comments

    Be the one to post the comment

Leave a Comment