International

ਸਰਦੀਆਂ ’ਚ ਹੋਣ ਵਾਲੀਆਂ ਇਨ੍ਹਾਂ ਸਮੱਸਿਆ ਦਾ ਜੜ੍ਹ ਤੋਂ ਇਲਾਜ ਕਰਦੈ ‘ਅਦਰਕ’

    08 January 2021

ਜ਼ੁਕਾਮ
ਮੌਸਮ ਬਦਲਣ ਕਰਕੇ ਅਕਸਰ ਸਰੀਰ ਗਰਮ ਸਰਦ ਹੋ ਜਾਂਦਾ ਹੈ, ਜਿਸ ਕਰਕੇ ਜ਼ੁਕਾਮ ਹੋ ਜਾਂਦਾ ਹੈ। ਜ਼ੁਕਾਮ ਹੋਣ ‘ਤੇ 1 ਚੱਮਚ ਸ਼ੁੱਧ ਦੇਸੀ ਘਿਉ ‘ਚ ਥੋੜ੍ਹਾ ਜਿਹਾ ਅਦਰਕ ਪਾ ਕੇ ਭੁੰਨ ਲਓ। ਫਿਰ ਇਸ ‘ਚ ਪੀਸੇ ਹੋਏ 4 ਦਾਣੇ ਕਾਲੀ ਮਿਰਚ ਅਤੇ 1 ਲੌਂਗ ਪਾ ਦਿਓ। ਚੁਟਕੀ ਭਰ ਲੂਣ ਮਿਲਾ ਕੇ ਰਾਤ ਨੂੰ ਸੌਂਣ ਤੋਂ ਪਹਿਲਾ ਇਸ ਦੀ ਵਰਤੋਂ ਕਰੋ ਅਤੇ ਬਾਅਦ ‘ਚ ਗਰਮ ਦੁੱਧ ਪੀ ਲਓ। ਇਸ ਦੀ ਵਰਤੋਂ ਕਰਨ ਦੇ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਅਦਰਕ ਵਾਲੀ ਚਾਹ ਦਾ ਸੇਵਨ ਕਰਨ ਨਾਲ ਜ਼ੁਕਾਮ ‘ਚ ਰਾਹਤ ਮਿਲਦੀ ਹੈ ।

ਮੂੰਹ ਦੀ ਬਦਬੂ
ਬਹੁਤ ਸਾਰੇ ਲੋਕ ਮੂੰਹ ਦੀ ਬਦਬੂ ਤੋਂ ਬਹੁਤ ਤੰਗ ਹੁੰਦੇ ਨੇ, ਜਿਸ ਕਰਕੇ ਉਨ੍ਹਾਂ ਨੂੰ ਕਈ ਵਾਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਮੂੰਹ ਦੀ ਬਦਬੂ ਨੂੰ ਦੂਰ ਕਰਨ ਲਈ 1 ਚਮਚ ਅਦਰਕ ਦਾ ਰਸ, 1 ਕੱਪ ਗਰਮ ਪਾਣੀ ‘ਚ ਪਾ ਕੇ ਮਿਕਸ ਕਰ ਲਓ। ਇਸ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।

ਢਿੱਡ ਦੀ ਗੈਸ
ਬਹੁਤ ਸਾਰੇ ਲੋਕ ਗਲਤ ਖਾਣ-ਪੀਣ ਕਰਕੇ ਢਿੱਡ ‘ਚ ਗੈਸ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਨੇ। ਇਸ ਲਈ 125 ਗ੍ਰਾਮ ਸੁੰਢ ਅਤੇ 250 ਗ੍ਰਾਮ ਤਿਲ ਦੇ ਲੱਡੂ ਬਣਾ ਲਓ। ਰੋਜ਼ਾਨਾ ਇਕ ਲੱਡੂ ਦੀ ਵਰਤੋਂ ਗਰਮ ਦੁੱਧ ਨਾਲ ਕਰਨ ਨਾਲ ਢਿੱਡ ਨਾਲ ਜੁੜੀਆਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ।

ਢਿੱਡ ਦੇ ਕੀੜੇ
ਛੋਟੇ ਬੱਚੇ ਅਕਸਰ ਢਿੱਡ ਦੇ ਕੀੜਿਆਂ ਤੋਂ ਤੰਗ ਰਹਿੰਦੇ ਨੇ। ਅੱਧਾ ਚਮਚ ਅਦਰਕ ਦਾ ਰਸ, 1 ਕੱਪ ਗਰਮ ਪਾਣੀ ਨਾਲ ਮਿਲਾ ਕੇ ਸਵੇਰੇ ਖਾਲੀ ਢਿੱਡ ਪੀਣ ਨਾਲ ਢਿੱਡ ਦੇ ਕੀੜੇ ਮਰ ਜਾਂਦੇ ਹਨ।

ਕਫ ਜਾਂ ਖਾਂਸੀ
ਅਕਸਰ ਮੌਸਮ ਦੇ ਬਦਲਾਅ ਕਰਕੇ ਜ਼ੁਕਾਮ ਤੇ ਖਾਂਸੀ ਹੋ ਜਾਂਦੀ ਹੈ। ਸਰਦੀ ਕਾਰਨ ਜਮ੍ਹਾ ਕਫ਼ ਜਾਂ ਖਾਂਸੀ ਤੋਂ ਰਾਹਤ ਪਾਉਣ ਲਈ 1 ਸੁੰਢ ਅਤੇ ਸ਼ਹਿਦ ਮਿਲਾ ਕੇ ਦਿਨ ‘ਚ ਦੋ ਵਾਰ ਇਸ ਦਾ ਸੇਵਨ ਕਰੋ। ਇਸ ਤਰ੍ਹਾਂ ਖਾਂਸੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।

ਪਾਚਨ ਵਿਚ ਮਦਦਗਾਰ 
ਅਦਰਕ ਵਾਲਾ ਪਾਣੀ ਸਰੀਰ ਵਿਚ ਡਾਈਜੇਸਟਿਵ ਜੂਸ ਨੂੰ ਵਧਾਉਂਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਵਿਚ ਸੁਧਾਰ ਆਉਂਦਾ ਹੈ ਅਤੇ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ। 

Related Posts

0 Comments

    Be the one to post the comment

Leave a Comment