ਸੰਯੁਕਤ ਰਾਸ਼ਟਰ ਮਹਿਲਾ ਕਮਿਸ਼ਨ (ਯੂਐਨ ਵਿਮੈਨ) ਵਿਚ ਭਾਰਤੀ ਮੂਲ ਦੀ ਚੋਟੀ ਦੀ ਅਧਿਕਾਰੀ ਅਨੀਤਾ ਭਾਟੀਆ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੇ ਮਹਿਲਾਵਾਂ ਦੀ ਆਮਦਨ, ਸਿਹਤ ਅਤੇ ਸੁਰੱਖਿਆ ਨੂੰ ਨਕਾਰਾਤਮਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਭਾਟੀਆ ਨੇ ਕਿਹਾ ਕਿ ਹੁਣ ਔਰਤਾਂ ਦੇ ਸਾਹਮਣੇ ਇਕ ਸਮੱਸਿਆ ਇਹ ਹੈ ਕਿ ਸਾਂਭ-ਸੰਭਾਲ ਦੀ ਵਧੀ ਜ਼ਿੰਮੇਵਾਰੀ ਕਾਰਨ ਹੁਣ ਉਨ੍ਹਾਂ ਨੂੰ ਕੰਮ ’ਤੇ ਪਰਤਣਾ ਸੰਭਵ ਨਹੀਂ ਲੱਗ ਰਿਹਾ। ਸੈਕਰਾਮੈਂਟੋ 1 ਮਾਰਚ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੇ ਕਿਹਾ ਹੈ ਕਿ ਵਿਵਾਦਾਂ ਵਿਚ ਘਿਰੇ ਗਵਰਨਰ ਐਂਡਰੀਊ ਕੂਮੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਨਾਂ ਮੈਂਬਰਾਂ ਨੇ ਕਿਹਾ ਹੈ ਕਿ ਆਪਣੇ ਉਪਰ ਲੱਗੇ ਦੋਸ਼ਾਂ ਦੇ ਮੱਦੇਨਜਰ ਗਵਰਨਰ ਨੂੰ ਘੱਟੋ ਘੱਟ ਅਸਤੀਫਾ ਦੇਣ ਬਾਰੇ ਵਿਚਾਰ ਜਰੂਰ ਕਰਨੀ ਚਾਹੀਦੀ ਹੈ। BREAKING NEWS
India

ਬਿਹਾਰ ਵਿੱਚ ਮਦਰੱਸੇ ’ਚ ਧਮਾਕਾ

    June-15-2021

ਦੱਖਣੀ ਬਿਹਾਰ ਦੇ ਬਾਂਕਾ ਜ਼ਿਲ੍ਹੇ ਵਿੱਚ ਇੱਕ ਮਸੀਤ ਵਿੱਚ ਬੰਦ ਪਿਆ ਮਦਰੱਸਾ ਅੱਜ ਵੱਡੇ ਧਮਾਕੇ ਮਗਰੋਂ ਢਹਿ-ਢੇਰੀ ਹੋ ਗਿਆ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਬਾਂਕਾ ਦੇ ਐੱਸਪੀ ਅਰਵਿੰਦ ਕੁਮਾਰ ਗੁਪਤਾ ਮੁਤਾਬਕ, ਨੌਟੋਲੀਆ ਵਿੱਚ ਸਥਿਤ ਮਦਰੱਸੇ ਵਿੱਚ ਸਵੇਰੇ 8.00 ਵਜੇ ਦੇ ਲਗਪਗ ਧਮਾਕਾ ਹੋਣ ਕਾਰਨ ਇਸ ਦਾ ਵੱਡਾ ਹਿੱਸਾ ਡਿੱਗ ਗਿਆ। ਉਨ੍ਹਾਂ ਦੱਸਿਆ, ‘‘ਜਦੋਂ ਪੁਲੀਸ ਘਟਨਾ ਸਥਾਨ ’ਤੇ ਪਹੁੰਚੀ, ਮਸੀਤ ਵਿੱਚ ਨਾ ਤਾਂ ਇਮਾਮ ਸੀ ਅਤੇ ਨਾ ਹੀ ਕੋਈ ਹੋਰ।’’ ਐੱਸਪੀ ਨੇ ਕਿਹਾ, ‘‘ਅਸੀਂ ਗੁਆਂਢ ਵਿੱਚ ਰਹਿੰਦੇ ਲੋਕਾਂ ਤੋਂ ਵੇਰਵੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਘਟਨਾ ਦੀ ਜਾਂਚ ਲਈ ਫੋਰੈਂਸਿਕ ਮਾਹਿਰਾਂ ਦੀ ਇੱਕ ਟੀਮ ਨੂੰ ਬੁਲਾਇਆ ਗਿਆ ਹੈ। ਇਹ ਟੀਮ ਜਾਂਚ ਕਰੇਗੀ ਕਿ ਧਮਾਕੇ ਦੌਰਾਨ ਕਿਸ ਤਰ੍ਹਾਂ ਦੀ ਸਮੱਗਰੀ ਵਰਤੀ ਗਈ ਹੈ।’’ ਇਹ ਪੁੱਛਣ ’ਤੇ ਕਿ ਧਮਾਕੇ ਦੌਰਾਨ ਇਮਾਰਤ ਡਿੱਗਣ ਕਾਰਨ ਕੋਈ ਜ਼ਖ਼ਮੀ ਹੋਇਆ ਹੈ ਜਾਂ ਧਮਾਕੇ ਵਾਲੀ ਥਾਂ ਤੋਂ ਖ਼ੂਨ ਦੇ ਛਿੱਟੇ ਮਿਲੇ ਹਨ ਤਾਂ ਐੱਸਪੀ ਗੁਪਤਾ ਨੇ ‘ਨਾ’ ਵਿੱਚ ਉਤਰ ਦਿੱਤਾ। ਕਰੋਨਾ ਦੇ ਮੱਦੇਨਜ਼ਰ ਸੂਬੇ ਵਿੱਚ ਤਾਲਾਬੰਦੀ ਕਾਰਨ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਸਿੱਖਿਆ ਸੰਸਥਾਵਾਂ ਬੰਦ ਹਨ। ਇਸ ਲਈ ਇਹ ਮਦਰੱਸਾ ਵੀ ਬੰਦ ਪਿਆ ਸੀ। 

Related Posts