ਸੰਯੁਕਤ ਰਾਸ਼ਟਰ ਮਹਿਲਾ ਕਮਿਸ਼ਨ (ਯੂਐਨ ਵਿਮੈਨ) ਵਿਚ ਭਾਰਤੀ ਮੂਲ ਦੀ ਚੋਟੀ ਦੀ ਅਧਿਕਾਰੀ ਅਨੀਤਾ ਭਾਟੀਆ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੇ ਮਹਿਲਾਵਾਂ ਦੀ ਆਮਦਨ, ਸਿਹਤ ਅਤੇ ਸੁਰੱਖਿਆ ਨੂੰ ਨਕਾਰਾਤਮਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਭਾਟੀਆ ਨੇ ਕਿਹਾ ਕਿ ਹੁਣ ਔਰਤਾਂ ਦੇ ਸਾਹਮਣੇ ਇਕ ਸਮੱਸਿਆ ਇਹ ਹੈ ਕਿ ਸਾਂਭ-ਸੰਭਾਲ ਦੀ ਵਧੀ ਜ਼ਿੰਮੇਵਾਰੀ ਕਾਰਨ ਹੁਣ ਉਨ੍ਹਾਂ ਨੂੰ ਕੰਮ ’ਤੇ ਪਰਤਣਾ ਸੰਭਵ ਨਹੀਂ ਲੱਗ ਰਿਹਾ। ਸੈਕਰਾਮੈਂਟੋ 1 ਮਾਰਚ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੇ ਕਿਹਾ ਹੈ ਕਿ ਵਿਵਾਦਾਂ ਵਿਚ ਘਿਰੇ ਗਵਰਨਰ ਐਂਡਰੀਊ ਕੂਮੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਨਾਂ ਮੈਂਬਰਾਂ ਨੇ ਕਿਹਾ ਹੈ ਕਿ ਆਪਣੇ ਉਪਰ ਲੱਗੇ ਦੋਸ਼ਾਂ ਦੇ ਮੱਦੇਨਜਰ ਗਵਰਨਰ ਨੂੰ ਘੱਟੋ ਘੱਟ ਅਸਤੀਫਾ ਦੇਣ ਬਾਰੇ ਵਿਚਾਰ ਜਰੂਰ ਕਰਨੀ ਚਾਹੀਦੀ ਹੈ। BREAKING NEWS
International News

ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਦੇ ਵਿਅਕਤੀ ਨੇ ਥੱਪੜ ਮਾਰਿਆ

    July-27-2021

ਫਰਾਂਸ ਦੇ ਰਾਸ਼ਟਰਪਤੀ ਇਮੈਨੂਐਲ ਮੈਕਰੋਂ ਦੇ ਇਕ ਵਿਅਕਤੀ ਨੇ ਅੱਜ ਥੱਪੜ ਮਾਰ ਦਿੱਤਾ। ਦੱਖਣੀ ਫਰਾਂਸ ਵਿਚ ਜਦ ਮੈਕਰੋਂ ਘੁੰਮ ਰਹੇ ਸਨ ਤਾਂ ਭੀੜ ਵਿਚੋਂ ਕਿਸੇ ਨੇ ਥੱਪੜ ਮਾਰ ਦਿੱਤਾ। ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਮੈਕਰੋਂ ਦੇ ਸੁਰੱਖਿਆ ਅਮਲੇ ਨੇ ਤੁਰੰਤ ਦਖ਼ਲ ਦੇ ਕੇ ਵਿਅਕਤੀ ਨੂੰ ਜ਼ਮੀਨ ਉਤੇ ਸੁੱਟ ਲਿਆ ਤੇ ਰਾਸ਼ਟਰਪਤੀ ਨੂੰ ਦੂਰ ਲੈ ਗਏ। ਇਸ ਘਟਨਾ ਦੇ ਸਬੰਧ ਵਿਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕਾਸਟੈਕਸ ਨੇ ਕਿਹਾ ਕਿ ਇਹ ਵਿਹਾਰ ਲੋਕਤੰਤਰ ਦਾ ਨਿਰਾਦਰ ਕਰਨ ਵਰਗਾ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦ ਮੈਕਰੋਂ ਡਰੋਮ ਖੇਤਰ ਵਿਚ ਸਨ। ਉੱਥੇ ਉਹ ਰੈਸਤਰਾਂ ਮਾਲਕਾਂ ਤੇ ਵਿਦਿਆਰਥੀਆਂ ਨੂੰ ਮਿਲ ਰਹੇ ਸਨ। ਉਹ ਉਨ੍ਹਾਂ ਨੂੰ ਮਹਾਮਾਰੀ ਬਾਰੇ ਪੁੱਛ ਰਹੇ ਸਨ ਕਿਉਂਕਿ ਫਰਾਂਸ ਵਿਚ ਸਥਿਤੀ ਆਮ ਵਾਂਗ ਹੋ ਰਹੀ ਹੈ। ਇਸੇ ਦੌਰਾਨ ਜਦ ਉਹ ਆਪਣੇ ਚਾਹੁਣ ਵਾਲਿਆਂ ਵੱਲ ਵਧੇ ਤਾਂ ਇਕ ਵਿਅਕਤੀ ਨੇ ‘ਡਾਊਨ ਵਿਦ ਮੈਕਰੋਨੀਆ’ ਚੀਕਦਿਆਂ ਰਾਸ਼ਟਰਪਤੀ ਨੂੰ ਥੱਪੜ ਮਾਰ ਦਿੱਤਾ। ਥੱਪੜ ਮਾਰਨ ਵਾਲੇ ਦੀ ਸ਼ਨਾਖ਼ਤ ਤੇ ਇਰਾਦਿਆਂ ਬਾਰੇ ਹਾਲੇ ਕੁਝ ਸਪੱਸ਼ਟ ਨਹੀਂ ਹੈ। ਹਾਲਾਂਕਿ ਉਸ ਨੇ ਇਸ ਦੌਰਾਨ ਇਕ ਨਾਅਰਾ ਮਾਰਿਆ ਜੋ ਫਰਾਂਸੀਸੀ ਫ਼ੌਜ ਰਾਜਾਸ਼ਾਹੀ ਵੇਲੇ ਜੰਗ ਦੌਰਾਨ ਲਾਉਂਦੀ ਸੀ। -ਏਜੰਸੀ

Related Posts