ਸੰਯੁਕਤ ਰਾਸ਼ਟਰ ਮਹਿਲਾ ਕਮਿਸ਼ਨ (ਯੂਐਨ ਵਿਮੈਨ) ਵਿਚ ਭਾਰਤੀ ਮੂਲ ਦੀ ਚੋਟੀ ਦੀ ਅਧਿਕਾਰੀ ਅਨੀਤਾ ਭਾਟੀਆ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੇ ਮਹਿਲਾਵਾਂ ਦੀ ਆਮਦਨ, ਸਿਹਤ ਅਤੇ ਸੁਰੱਖਿਆ ਨੂੰ ਨਕਾਰਾਤਮਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਭਾਟੀਆ ਨੇ ਕਿਹਾ ਕਿ ਹੁਣ ਔਰਤਾਂ ਦੇ ਸਾਹਮਣੇ ਇਕ ਸਮੱਸਿਆ ਇਹ ਹੈ ਕਿ ਸਾਂਭ-ਸੰਭਾਲ ਦੀ ਵਧੀ ਜ਼ਿੰਮੇਵਾਰੀ ਕਾਰਨ ਹੁਣ ਉਨ੍ਹਾਂ ਨੂੰ ਕੰਮ ’ਤੇ ਪਰਤਣਾ ਸੰਭਵ ਨਹੀਂ ਲੱਗ ਰਿਹਾ। ਸੈਕਰਾਮੈਂਟੋ 1 ਮਾਰਚ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੇ ਕਿਹਾ ਹੈ ਕਿ ਵਿਵਾਦਾਂ ਵਿਚ ਘਿਰੇ ਗਵਰਨਰ ਐਂਡਰੀਊ ਕੂਮੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਨਾਂ ਮੈਂਬਰਾਂ ਨੇ ਕਿਹਾ ਹੈ ਕਿ ਆਪਣੇ ਉਪਰ ਲੱਗੇ ਦੋਸ਼ਾਂ ਦੇ ਮੱਦੇਨਜਰ ਗਵਰਨਰ ਨੂੰ ਘੱਟੋ ਘੱਟ ਅਸਤੀਫਾ ਦੇਣ ਬਾਰੇ ਵਿਚਾਰ ਜਰੂਰ ਕਰਨੀ ਚਾਹੀਦੀ ਹੈ। BREAKING NEWS
Life Style

ਵਾਲ਼ਾਂ ਅਤੇ ਚਮੜੀ ਲਈ ਬੇਹੱਦ ਲਾਹੇਵੰਦ ਹੈ ਸਰ੍ਹੋਂ ਦਾ ਤੇਲ

    June-15-2021

ਸਰੋਂ ਦਾ ਤੇਲ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ ਇਸ ਤੇਲ ਨਾਲ ਬਣਿਆ ਖਾਣਾ ਸਿਹਤ ਅਤੇ ਸੁਆਦ ਦੋਹਾਂ 'ਚ ਵਧੀਆ ਹੁੰਦਾ ਹੈ ਖਾਣੇ ਦੇ ਨਾਲ-ਨਾਲ ਸਰੋਂ ਦਾ ਤੇਲ ਵੀ ਕਾਫੀ ਫਾਇਦੇਮੰਦ ਹੁੰਦਾ ਹੈ ਇਸ 'ਚ ਮੋਜੂਦ ਐਂਟੀ ਫੰਗਲ ਅਤੇ ਐਂਟੀ-ਬੈਕਟੀਰੀਅਲ ਗੁਣ ਚਮੜੀ ਦੇ ਇੰਫੈਕਸ਼ਨ ਅਤੇ ਰੈਸ਼ੇਜ ਵਰਗੀਆਂ ਸਮੱਸਿਆਵਾਂ ਨਾਲ ਲੜਣ 'ਚ ਕਾਫੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਰੋਂ ਦੇ ਤੇਲ ਦਾ ਇਸਤੇਮਾਲ ਵਾਲ਼ਾਂ ਨੂੰ ਵੀ ਕਈ ਸਮੱਸਿਆਵਾਂ ਤੋਂ ਦੂਰ ਰੱਖਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...ਸਨਸਕਰੀਨ

ਧੁੱਪ 'ਚ ਬਾਹਰ ਨਿਕਲਣ ਤੋਂ ਪਹਿਲਾਂ ਲੋਕ ਚਮੜੀ 'ਤੇ ਸਨਸਕਰੀਨ ਲੋਸ਼ਨ ਦਾ ਇਸਤੇਮਾਲ ਕਰਦੇ ਹਨ। ਇਸ ਦਾ ਬਜਾਏ ਸਰੋਂ ਦੇ ਤੇਲ ਨਾਲ ਵੀ ਚਮੜੀ ਨੂੰ ਧੁੱਪ ਤੋਂ ਬਚਾਇਆ ਜਾ ਸਕਦਾ ਹੈ। ਇਸ 'ਚ ਕਾਫੀ ਮਾਤਰਾ 'ਚ ਵਿਟਾਮਿਨ ਈ ਹੁੰਦਾ ਹੈ। ਜੋ ਕੁਦਰਤੀ ਰੁਪ ਨਾਲ ਚਮੜੀ ਨੂੰ ਸੁਰੱਖਿਆ ਦਿੰਦਾ ਹੈ। ਇਸ ਤੋਂ ਇਲਾਵਾ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸਰੋਂ ਦਾ ਤੇਲ ਲਗਾਉਣ ਨਾਲ ਚਮੜੀ ਨੂੰ ਨੁਕਸਾਨ ਹੋਣ ਤੋਂ ਬਚਾ ਰਹਿੰਦਾ ਹੈ। ਇਹ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਝੁਰੜੀਆਂ ਨੂੰ ਵੀ ਰੋਕਦਾ ਹੈ।
ਵਾਲ਼ਾਂ ਨੂੰ ਕਾਲਾ ਕਰੇ
ਤਣਾਅ ਦੀ ਵਜ੍ਹਾ ਨਾਲ ਅੱਜ-ਕਲ ਕਈ ਲੋਕਾਂ ਦੇ ਸਮੇਂ ਤੋਂ ਪਹਿਲਾਂ ਹੀ ਵਾਲ ਸਫੇਦ ਹੋ ਜਾਂਦੇ ਹਨ ਅਜਿਹੇ 'ਚ ਹਫਤੇ 'ਚ 1 ਵਾਰ ਸਰੋਂ ਦੇ ਤੇਲ ਨਾਲ ਸਕੈਲਪ ਨਾਲ ਮਸਾਜ਼ ਕਰੋ ਅਤੇ ਅੱਧੇ ਘੰਟੇ ਬਾਅਦ ਸ਼ੈਂਪੂ ਨਾਲ ਸਿਰ ਧੋ ਲਓ। ਇਸ ਨਾਲ ਵਾਲ਼ਾਂ ਦਾ ਸਫੇਦ ਹੋਣਾ ਘੱਟ ਹੋਵੇਗਾ ਅਤੇ ਵਾਲ਼ ਚਮਕਦਾਰ ਵੀ ਬਣਾ ਰਹਿਣਗੇ।

ਗੋਰੀ ਰੰਗਤ
ਚਮੜੀ ਦੀ ਰੰਗਤ ਨੂੰ ਨਿਖਾਰਣ ਦੇ ਲਈ ਔਰਤਾਂ ਕਈ ਤਰ੍ਹਾਂ ਦੀ ਕਰੀਮਾਂ ਦਾ ਇਸਤੇਮਾਲ ਕਰਦੀਆਂ ਹਨ ਪਰ ਇਸ ਨਾਲ ਚਮੜੀ ਨੂੰ ਕਈ ਨੁਕਸਾਨ ਹੁੰਦੇ ਹਨ ਅਜਿਹੇ 'ਚ ਸਰੋਂ ਦਾ ਤੇਲ ਲਗਾਉਣ ਨਾਲ ਟੈਨਿੰਗ, ਡਾਰਕ ਸਰਕਲ ਵਰਗੀਆਂ ਸਮੱਸਿਆਵਾਂ ਦੂਰ ਹੋਣਗੀਆਂ। ਇਸ ਤੋਂ ਇਲਾਵਾ ਵੇਸਣ 'ਚ ਨਿੰਬੂ ਅਤੇ ਸਰੋਂ ਦਾ ਤੇਲ ਮਿਲਾਕੇ ਲਗਾਉਣ ਨਾਲ ਚਿਹਰੇ 'ਤੇ ਲਗਾ ਸਕਦੇ ਹੋ।

ਸਿੱਰਕੀ ਨੂੰ ਕਰੇ ਦੂਰ
ਸਰੋਂ ਦੇ ਤੇਲ 'ਚ ਮੋਜੂਦ ਐਂਟੀ-ਬੈਕਟੀਰੀਅਲ ਗੁਣ ਵਾਲਾਂ ਨੂੰ ਕਾਫੀ ਫਾਇਦਾ ਦਿੰਦੇ ਹਨ ਸਿਕਰੀ ਦੀ ਸਮੱਸਿਆ ਹੋਣ 'ਤੇ ਹਲਕੇ ਹੱਥਾਂ ਨਾਲ ਤੇਲ ਨਾਲ ਸਿਰ ਦੀ ਸਕੈਲਪ ਦੀ ਮਸਾਜ਼ ਕਰੋ। ਇਸ ਤੋਂ ਇਲਾਵਾ ਸਰੋਂ ਦੇ ਤੇਲ 'ਚ ਨਾਰੀਅਲ ਤੇਲ ਅਤੇ ਜੈਤੂਨ ਦਾ ਤੇਲ ਨੂੰ ਮਿਲਾ ਕੇ ਗਰਮ ਕਰੋ ਅਤੇ ਇਸ ਨਾਲ ਸਿਰ ਦੀ ਚੰਗੀ ਤਰ੍ਹਾਂ ਨਾਲ ਮਸਾਜ਼ ਕਰੋ। ਇਸ ਤੋਂ ਬਾਅਦ ਤੋਲਿਏ ਨਾਲ ਵਾਲਾਂ ਨੂੰ ਢੱਕ ਲਓ ਅਤੇ 10 ਮਿੰਟ ਦੇ ਬਾਅਦ ਪਾਣੀ ਨਾਲ ਧੋ ਲਓ। ਇਸ ਨਾਲ ਸਿਰ ਨੂੰ ਗਰਮੀ ਮਿਲੇਗੀ ਅਤੇ ਸਿੱਕਰੀ ਦੀ ਸਮੱਸਿਆ ਵੀ ਦੂਰ ਹੋਵੇਗੀ।

Related Posts