ਸੰਯੁਕਤ ਰਾਸ਼ਟਰ ਮਹਿਲਾ ਕਮਿਸ਼ਨ (ਯੂਐਨ ਵਿਮੈਨ) ਵਿਚ ਭਾਰਤੀ ਮੂਲ ਦੀ ਚੋਟੀ ਦੀ ਅਧਿਕਾਰੀ ਅਨੀਤਾ ਭਾਟੀਆ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੇ ਮਹਿਲਾਵਾਂ ਦੀ ਆਮਦਨ, ਸਿਹਤ ਅਤੇ ਸੁਰੱਖਿਆ ਨੂੰ ਨਕਾਰਾਤਮਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਭਾਟੀਆ ਨੇ ਕਿਹਾ ਕਿ ਹੁਣ ਔਰਤਾਂ ਦੇ ਸਾਹਮਣੇ ਇਕ ਸਮੱਸਿਆ ਇਹ ਹੈ ਕਿ ਸਾਂਭ-ਸੰਭਾਲ ਦੀ ਵਧੀ ਜ਼ਿੰਮੇਵਾਰੀ ਕਾਰਨ ਹੁਣ ਉਨ੍ਹਾਂ ਨੂੰ ਕੰਮ ’ਤੇ ਪਰਤਣਾ ਸੰਭਵ ਨਹੀਂ ਲੱਗ ਰਿਹਾ। ਸੈਕਰਾਮੈਂਟੋ 1 ਮਾਰਚ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੇ ਕਿਹਾ ਹੈ ਕਿ ਵਿਵਾਦਾਂ ਵਿਚ ਘਿਰੇ ਗਵਰਨਰ ਐਂਡਰੀਊ ਕੂਮੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਨਾਂ ਮੈਂਬਰਾਂ ਨੇ ਕਿਹਾ ਹੈ ਕਿ ਆਪਣੇ ਉਪਰ ਲੱਗੇ ਦੋਸ਼ਾਂ ਦੇ ਮੱਦੇਨਜਰ ਗਵਰਨਰ ਨੂੰ ਘੱਟੋ ਘੱਟ ਅਸਤੀਫਾ ਦੇਣ ਬਾਰੇ ਵਿਚਾਰ ਜਰੂਰ ਕਰਨੀ ਚਾਹੀਦੀ ਹੈ। BREAKING NEWS
Punjab

ਦੋਆਬੇ ਦੇ ਪਿੰਡਾਂ ਵਿੱਚ ਝੋਨੇ ਦੀ ਲੁਆਈ ਸ਼ੁਰੂ

    June-15-2021

ਪੰਜਾਬ ਸਰਕਾਰ ਨੇ ਝੋਨਾ ਲਗਾਉਣ ਲਈ 10 ਜੂਨ ਦਾ ਦਿਨ ਤੈਅ ਕੀਤਾ ਹੋਇਆ ਹੈ ਪਰ ਦੋਆਬੇ ਦੇ ਕਈ ਪਿੰਡਾਂ ਵਿੱਚ ਕਿਸਾਨਾਂ ਨੇ ਇੱਕ ਦਿਨ ਪਹਿਲਾਂ ਹੀ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਕਰੋਨਾ ਕਰਕੇ ਪਰਵਾਸੀ ਮਜ਼ਦੂਰਾਂ ਵੱਲੋਂ ਆਪਣੇ ਪਿੱਤਰੀ ਸੂਬਿਆਂ ਨੂੰ ਪਰਤਣ ਕਾਰਨ ਲੇਬਰ ਦਾ ਸੰਕਟ ਖੜ੍ਹਾ ਹੋ ਗਿਆ ਹੈ। ਸਾਲ 2020 ਵਿੱਚ ਕਰੋਨਾ ਦੀ ਲਾਗ ਫੈਲਣੀ ਸ਼ੁਰੂ ਹੋਈ ਸੀ। ਕਰੋਨਾ ਕਾਲ ਦੌਰਾਨ ਹੀ ਝੋਨੇ ਦੀ ਦੂਜੀ ਫਸਲ ਲੱਗ ਰਹੀ ਹੈ।

ਕਈ ਵੱਡੇ ਕਿਸਾਨਾਂ ਨੇ ਲੇਬਰ ਦੇ ਸੰਕਟ ਤੋਂ ਨਿਜ਼ਾਤ ਪਾਉਣ ਲਈ ਮਸ਼ੀਨਾਂ ਨਾਲ ਝੋਨਾ ਲਗਵਾਉਣ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ। ਮਜ਼ਦੂਰਾਂ ਦੀਆਂ ਟੋਲੀਆਂ ਪਿੰਡਾਂ ਵਿੱਚ ਨਜ਼ਰ ਵੀ ਆਉਣ ਲੱਗ ਪਈਆਂ ਹਨ ਪਰ ਇਹ ਸਾਰਾ ਕੁਝ ਹੁਣ ਪਹਿਲਾਂ ਵਾਂਗ ਨਹੀਂ ਰਿਹਾ। ਵੱਡੇ ਕਿਸਾਨਾਂ ਨੇ ਆਪੋ-ਆਪਣੀਆਂ ਮੋਟਰਾਂ ’ਤੇ ਲੇਬਰਾਂ ਦੇ ਡੇਰੇ ਲਗਵਾ ਦਿੱਤੇ ਹਨ। ਝੋਨਾ ਲਗਾਉਣ ਵਿੱਚ ਕਾਹਲੀ ਕਰ ਰਹੇ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਦਿੱਲੀ ਚੱਲ ਰਹੇ ਮੋਰਚੇ ਵਿੱਚ ਵੀ ਡਟਣਾ ਹੈ।

ਪਿੰਡ ਸੰਧੂ ਚੱਠਾ ਦੇ ਖੇਤਾਂ ਵਿੱਚ ਝੋਨਾ ਲਾ ਰਹੇ ਮਜ਼ਦੂਰਾਂ ਦਾ ਕਹਿਣਾ ਸੀ ਕਿ ਭਾਵੇਂ ਪਿਛਲੇ ਸਾਲ ਉਨ੍ਹਾਂ ਨੇ ਪੰਜ ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨਾ ਲਗਾਇਆ ਸੀ ਪਰ ਇਸ ਬਾਰੇ ਅਜੇ ਰੇਟ ਤੈਅ ਨਹੀਂ ਕੀਤਾ ਕਿਉਂਕਿ ਉਹ ਲੰਘੀ ਰਾਤ ਹੀ ਬਿਹਾਰ ਤੋਂ ਆਏ ਹਨ। ਖੇਤਾਂ ਵਿੱਚ 12 ਮਜ਼ਦੂਰਾਂ ਦੀ ਟੋਲੀ ਝੋਨਾ ਲਗਾ ਰਹੀ ਸੀ। ਜਲੰਧਰ ਜ਼ਿਲ੍ਹੇ ਦੇ ਪਿੰਡ ਚੱਕ ਚੇਲਾ ਦੇ ਸਰਪੰਚ ਜੋਗਾ ਸਿੰਘ ਦਾ ਕਹਿਣਾ ਸੀ ਕਿ ਉਹ 450 ਏਕੜ ਦੇ ਕਰੀਬ ਝੋਨਾ ਲਗਾਉਂਦੇ ਹਨ। ਬਹੁਤਾ ਝੋਨਾ ਤਾਂ ਮਸ਼ੀਨ ਨਾਲ ਲਗਾਇਆ ਜਾਂਦਾ ਹੈ। ਥੋੜ੍ਹਾ ਬਹੁਤਾ ਲੇਬਰ ਕੋਲੋਂ ਵੀ ਲਗਵਾਇਆ ਜਾਂਦਾ ਹੈ।

ਇਸੇ ਤਰ੍ਹਾਂ ਡੱਲਾ ਸਾਹਿਬ ਤੋਂ ਸੁਲਤਾਨਪੁਰ ਜਾਣ ਵਾਲੀ ਸੜਕ ’ਤੇ ਵੀ ਕਈ ਥਾਵਾਂ ’ਤੇ ਝੋਨਾ ਲੱਗਾ ਹੋਇਆ ਸੀ। ਕਿਸਾਨ ਫੁੰਮਣ ਸਿੰਘ ਦਾ ਕਹਿਣਾ ਸੀ ਕਿ ਪਿਛਲੀ ਵਾਰ ਦਾ ਰੇਟ ਤਾਂ 3500 ਤੋਂ 3800 ਰੁਪਏ ਤੱਕ ਸੀ ਇਸ ਵਾਰ ਇਹ ਵੱਧ ਤੋਂ ਵੱਧ 4500 ਰੁਪਏ ਪ੍ਰਤੀ ਏਕੜ ਤੱਕ ਰਹਿਣ ਦੀ ਸੰਭਾਵਨਾ ਹੈ।

Related Posts