ਸੰਯੁਕਤ ਰਾਸ਼ਟਰ ਮਹਿਲਾ ਕਮਿਸ਼ਨ (ਯੂਐਨ ਵਿਮੈਨ) ਵਿਚ ਭਾਰਤੀ ਮੂਲ ਦੀ ਚੋਟੀ ਦੀ ਅਧਿਕਾਰੀ ਅਨੀਤਾ ਭਾਟੀਆ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੇ ਮਹਿਲਾਵਾਂ ਦੀ ਆਮਦਨ, ਸਿਹਤ ਅਤੇ ਸੁਰੱਖਿਆ ਨੂੰ ਨਕਾਰਾਤਮਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਭਾਟੀਆ ਨੇ ਕਿਹਾ ਕਿ ਹੁਣ ਔਰਤਾਂ ਦੇ ਸਾਹਮਣੇ ਇਕ ਸਮੱਸਿਆ ਇਹ ਹੈ ਕਿ ਸਾਂਭ-ਸੰਭਾਲ ਦੀ ਵਧੀ ਜ਼ਿੰਮੇਵਾਰੀ ਕਾਰਨ ਹੁਣ ਉਨ੍ਹਾਂ ਨੂੰ ਕੰਮ ’ਤੇ ਪਰਤਣਾ ਸੰਭਵ ਨਹੀਂ ਲੱਗ ਰਿਹਾ। ਸੈਕਰਾਮੈਂਟੋ 1 ਮਾਰਚ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੇ ਕਿਹਾ ਹੈ ਕਿ ਵਿਵਾਦਾਂ ਵਿਚ ਘਿਰੇ ਗਵਰਨਰ ਐਂਡਰੀਊ ਕੂਮੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਨਾਂ ਮੈਂਬਰਾਂ ਨੇ ਕਿਹਾ ਹੈ ਕਿ ਆਪਣੇ ਉਪਰ ਲੱਗੇ ਦੋਸ਼ਾਂ ਦੇ ਮੱਦੇਨਜਰ ਗਵਰਨਰ ਨੂੰ ਘੱਟੋ ਘੱਟ ਅਸਤੀਫਾ ਦੇਣ ਬਾਰੇ ਵਿਚਾਰ ਜਰੂਰ ਕਰਨੀ ਚਾਹੀਦੀ ਹੈ। BREAKING NEWS
India

ਰਾਮਦੇਵ ਵੀ ਲਵਾਵੇਗਾ ਕੋਰੋਨਾ ਵੈਕਸੀਨ, ਐਲੋਪੇਥੀ ਨੂੰ ਸਹੀ ਕਰਾਰ ਦਿੱਤਾ

    June-15-2021

ਐਲੋਪੈਥੀ ਦੇ ਇਲਾਜ ਤੇ ਟਿੱਪਣੀ ਕਰਕੇ ਵਿਵਾਦਾਂ 'ਚ ਘਿਰੇ ਯੋਗਗੁਰੂ ਬਾਬਾ ਰਾਮਦੇਵ ਵੀ ਹੁਣ ਕੋਰੋਨਾ ਵੈਕਸੀਨ ਲਵਾਉਣਗੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 21 ਜੂਨ ਤੋਂ ਦੇਸ਼ ਭਰ 'ਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਮੁਪਤ ਵੈਕਸੀਨ ਮੁਹੱਈਆ ਕਰਾਉਣ ਦਾ ਐਲਾਨ ਕੀਤਾ। ਇਸ ਨੂੰ ਲੈਕੇ ਰਾਮਦੇਵ ਨੇ ਵੀ ਸਾਰਿਆਂ ਨੂੰ ਟੀਕਾ ਲਵਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਮੈਂ ਜਲਦ ਹੀ ਵੈਕਸੀਨ ਲਵਾਵਾਂਗਾ।


ਰਾਮਦੇਵ ਨੇ ਲੋਕਾਂ ਨੂੰ ਕਿਹਾ ਕਿ ਉਹ ਯੋਗ ਤੇ ਆਯੁਰਵੇਦ ਦਾ ਅਭਿਆਸ ਕਰਨ। ਯੋਗ ਬਿਮਾਰੀਆਂ ਖਿਲਾਫ ਇਕ ਢਾਲ ਦੇ ਰੂਪ 'ਚ ਕੰਮ ਕਰਦਾ ਹੈ ਤੇ ਕੋਰੋਨਾ ਨਾਲ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਬਚਾਉਂਦਾ ਹੈ।


ਡਾਕਟਰ ਇਸ ਧਰਤੀ 'ਤੇ ਭਗਵਾਨ ਵੱਲੋਂ ਭੇਜੇ ਦੂਤ- ਰਾਮਦੇਵ


ਡਰੱਗ ਮਾਫੀਆ 'ਤੇ ਟਿੱਪਣੀ ਕਰਦਿਆਂ ਰਾਮਦੇਵ ਨੇ ਕਿਹਾ 'ਸਾਡੀ ਕਿਸੇ ਸੰਗਠਨ ਨਾਲ ਦੁਸ਼ਮਨੀ ਨਹੀਂ ਹੈ ਤੇ ਸਾਰੇ ਚੰਗੇ ਡਾਕਟਰ ਇਸ ਧਰਤੀ 'ਤੇ ਰੱਬ ਵੱਲੋਂ ਭੇਜੇ ਦੂਤ ਹਨ। ਉਹ ਇਸ ਗ੍ਰਹਿ ਲਈ ਉਪਹਾਰ ਹਨ। ਸਾਡੀ ਲੜਾਈ ਦੇਸ਼ ਦੇ ਡਾਕਟਰਾਂ ਨਾਲ ਨਹੀਂ ਹੈ ਜੋ ਡਾਕਟਰ ਸਾਡਾ ਵਿਰੋਧ ਕਰ ਰਹੇ ਹਨ, ਉਹ ਕਿਸੇ ਸੰਸਥਾ ਜ਼ਰੀਏ ਨਹੀਂ ਕਰ ਰਹੇ।'


ਐਲੋਪੈਥੀ ਐਮਰਜੈਂਸੀ ਮਾਮਲਿਆਂ ਤੇ ਸਰਜਰੀ ਲਈ ਬਿਹਤਰ- ਰਾਮਦੇਵ


ਰਾਮਦੇਵ ਨੇ ਕਿਹਾ- 'ਅਸੀਂ ਚਾਹੁੰਦੇ ਹਾਂ ਦਵਾਈਆਂ ਦੇ ਨਾਂਅ 'ਤੇ ਕਿਸੇ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਤੇ ਲੋਕਾਂ ਨੂੰ ਗੈਰ ਜ਼ਰੂਰੀ ਦਵਾਈਆਂ ਤੋਂ ਬਚਣਾ ਚਾਹੀਦਾ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਐਲੋਪੈਥੀ ਐਮਰਜੈਂਸੀ ਮਾਮਲਿਆਂ ਤੇ ਸਰਜਰੀ ਲਈ ਬਿਹਤਰ ਹੈ।' ਉਨ੍ਹਾਂ ਕਿਹਾ 'ਪ੍ਰਧਾਨ ਮੰਤਰੀ ਜਨ ਔਸ਼ਧੀ ਸਟੋਰ ਖੋਲਣਾ ਪਿਆ ਕਿਉਂਕਿ ਡਰੱਗ ਮਾਫੀਆ ਨੇ ਫੈਂਸੀ ਦੁਕਾਨਾਂ ਖੋਲੀਆਂ ਹਨ। ਜਿੱਥੇ ਉਹ ਬੁਨਿਆਦੀ ਤੇ ਲੋੜੀਂਦੀਆਂ ਦਵਾਈਆਂ ਦੀ ਬਜਾਇ ਵੱਧ ਕੀਮਤਾਂ ਤੇ ਗੈਰ ਜ਼ਰੂਰੀ ਦਵਾਈਆਂ ਵੇਚ ਰਹੇ ਹਨ।'

Related Posts