ਸੰਯੁਕਤ ਰਾਸ਼ਟਰ ਮਹਿਲਾ ਕਮਿਸ਼ਨ (ਯੂਐਨ ਵਿਮੈਨ) ਵਿਚ ਭਾਰਤੀ ਮੂਲ ਦੀ ਚੋਟੀ ਦੀ ਅਧਿਕਾਰੀ ਅਨੀਤਾ ਭਾਟੀਆ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੇ ਮਹਿਲਾਵਾਂ ਦੀ ਆਮਦਨ, ਸਿਹਤ ਅਤੇ ਸੁਰੱਖਿਆ ਨੂੰ ਨਕਾਰਾਤਮਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਭਾਟੀਆ ਨੇ ਕਿਹਾ ਕਿ ਹੁਣ ਔਰਤਾਂ ਦੇ ਸਾਹਮਣੇ ਇਕ ਸਮੱਸਿਆ ਇਹ ਹੈ ਕਿ ਸਾਂਭ-ਸੰਭਾਲ ਦੀ ਵਧੀ ਜ਼ਿੰਮੇਵਾਰੀ ਕਾਰਨ ਹੁਣ ਉਨ੍ਹਾਂ ਨੂੰ ਕੰਮ ’ਤੇ ਪਰਤਣਾ ਸੰਭਵ ਨਹੀਂ ਲੱਗ ਰਿਹਾ। ਸੈਕਰਾਮੈਂਟੋ 1 ਮਾਰਚ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੇ ਕਿਹਾ ਹੈ ਕਿ ਵਿਵਾਦਾਂ ਵਿਚ ਘਿਰੇ ਗਵਰਨਰ ਐਂਡਰੀਊ ਕੂਮੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਨਾਂ ਮੈਂਬਰਾਂ ਨੇ ਕਿਹਾ ਹੈ ਕਿ ਆਪਣੇ ਉਪਰ ਲੱਗੇ ਦੋਸ਼ਾਂ ਦੇ ਮੱਦੇਨਜਰ ਗਵਰਨਰ ਨੂੰ ਘੱਟੋ ਘੱਟ ਅਸਤੀਫਾ ਦੇਣ ਬਾਰੇ ਵਿਚਾਰ ਜਰੂਰ ਕਰਨੀ ਚਾਹੀਦੀ ਹੈ। BREAKING NEWS
International News

ਬਾਈਡੇਨ ਨੇ ਪਲਟਿਆ ਟਰੰਪ ਦਾ ਫੈਸਲਾ

    July-27-2021

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ TikTok ਸਮੇਤ ਕਈ ਚੀਨੀ ਐਪਸ ਨੂੰ ਬੈਨ ਕਰਣ ਦੇ ਫੈਸਲੇ 'ਤੇ ਬਾਈਡੇਨ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਿਆ ਹੈ। ਨਿਊਜ਼ ਏਜੰਸੀ ਏ.ਪੀ. ਦੀ ਰਿਪੋਰਟ ਮੁਤਾਬਕ, ਬਾਈਡੇਨ ਪ੍ਰਸ਼ਾਸਨ ਨੇ ਟਰੰਪ ਦੇ ਫੈਸਲੇ ਨੂੰ ਪਲਟ ਦਿੱਤਾ ਹੈ ਅਤੇ ਹੁਣ ਉਹ ਖੁਦ ਇਨ੍ਹਾਂ ਐਪਸ ਦੀ ਸਮੀਖਿਆ ਕਰੇਗੀ। ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਇੱਕ ਕਾਰਜਕਾਰੀ ਹੁਕਮ 'ਤੇ ਦਸਤਖ਼ਤ ਕੀਤੇ, ਜਿਸ ਵਿੱਚ ਟਿਕਟੌਕ ਅਤੇ WeChat ਸਮੇਤ ਕਈ ਚੀਨੀ ਐਪਸ 'ਤੇ ਟਰੰਪ ਦੁਆਰਾ ਲਗਾਈ ਗਈ ਪਾਬੰਦੀ ਨੂੰ ਰੱਦ ਕਰ ਦਿੱਤਾ ਗਿਆ। ਹੁਣ ਅਮਰੀਕਾ ਦੀ ਵਣਜ ਸਕੱਤਰ ਚੀਨੀ ਕੰਪਨੀਆਂ ਦੇ ਮਾਲਕੀ ਵਾਲੇ ਇਨ੍ਹਾਂ ਐਪਸ ਦੀ ਜਾਂਚ ਕਰਣਗੇ ਕਿ ਕੀ ਇਨ੍ਹਾਂ ਤੋਂ ਅਮਰੀਕੀ ਡਾਟਾ ਗੁਪਤ ਜਾਂ ਰਾਸ਼ਟਰੀ ਸੁਰੱਖਿਆ ਲਈ ਜ਼ੋਖਮ ਪੈਦਾ ਹੋ ਸਕਦਾ ਹੈ। ਦੱਸ ਦਈਏ ਕਿ ਅਮਰੀਕਾ ਦੇ ਪੂਰਵ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਹੁਕਮ ਦੇ ਜ਼ਰੀਏ ਦੇਸ਼ ਵਿੱਚ ਚੀਨੀ ਵੀਡੀਓ ਸ਼ੇਅਰਿੰਗ ਮੋਬਾਇਲ ਐਪ ਟਿਕਟੌਕ ਨੂੰ ਬੈਨ ਕਰਣ ਦਾ ਫੈਸਲਾ ਕੀਤਾ ਸੀ। ਇਸ ਦੇ ਨਾਲ ਹੀ ਕਈ ਹੋਰ ਚੀਨੀ ਐਪਸ 'ਤੇ ਵੀ ਰੋਕ ਲਗਾਉਣ ਲਈ ਕਾਰਜਕਾਰੀ ਹੁਕਮ ਜਾਰੀ ਕੀਤੇ ਸਨ। ਟਰੰਪ ਦੇ ਇਸ ਹੁਕਮ ਨੂੰ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਗਈ ਸੀ ਅਤੇ ਕਈ ਅਦਾਲਤਾਂ ਵਿੱਚ ਮਾਮਲੇ ਅਜੇ ਵੀ ਚੱਲ ਰਹੇ ਹਨ। ਹਾਲਾਂਕਿ ਬੁੱਧਵਾਰ ਨੂੰ ਆਏ ਬਾਈਡੇਨ ਪ੍ਰਸ਼ਾਸਨ ਦੇ ਕਾਰਜਕਾਰੀ ਹੁਕਮ ਜਾਰੀ ਹੋਣ ਤੋਂ ਬਾਅਦ ਟਰੰਪ ਦੇ ਹੁਕਮ ਬੇਅਸਰ ਹੋ ਜਾਣਗੇ। ਦੱਸ ਦਈਏ ਕਿ ਬਾਈਡੇਨ ਪ੍ਰਸ਼ਾਸਨ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਦੇ ਕਈ ਫੈਸਲੇ ਪਲਟੇ ਹਨ, ਜਿਨ੍ਹਾਂ ਵਿੱਚ ਇੱਕ ਪ੍ਰਮੁੱਖ ਫੈਸਲਾ ਇਹ ਵੀ ਹੈ। 


Related Posts