ਸੰਯੁਕਤ ਰਾਸ਼ਟਰ ਮਹਿਲਾ ਕਮਿਸ਼ਨ (ਯੂਐਨ ਵਿਮੈਨ) ਵਿਚ ਭਾਰਤੀ ਮੂਲ ਦੀ ਚੋਟੀ ਦੀ ਅਧਿਕਾਰੀ ਅਨੀਤਾ ਭਾਟੀਆ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨੇ ਮਹਿਲਾਵਾਂ ਦੀ ਆਮਦਨ, ਸਿਹਤ ਅਤੇ ਸੁਰੱਖਿਆ ਨੂੰ ਨਕਾਰਾਤਮਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ। 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਤੋਂ ਪਹਿਲਾਂ ਭਾਟੀਆ ਨੇ ਕਿਹਾ ਕਿ ਹੁਣ ਔਰਤਾਂ ਦੇ ਸਾਹਮਣੇ ਇਕ ਸਮੱਸਿਆ ਇਹ ਹੈ ਕਿ ਸਾਂਭ-ਸੰਭਾਲ ਦੀ ਵਧੀ ਜ਼ਿੰਮੇਵਾਰੀ ਕਾਰਨ ਹੁਣ ਉਨ੍ਹਾਂ ਨੂੰ ਕੰਮ ’ਤੇ ਪਰਤਣਾ ਸੰਭਵ ਨਹੀਂ ਲੱਗ ਰਿਹਾ। ਸੈਕਰਾਮੈਂਟੋ 1 ਮਾਰਚ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੇ ਕਿਹਾ ਹੈ ਕਿ ਵਿਵਾਦਾਂ ਵਿਚ ਘਿਰੇ ਗਵਰਨਰ ਐਂਡਰੀਊ ਕੂਮੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਨਾਂ ਮੈਂਬਰਾਂ ਨੇ ਕਿਹਾ ਹੈ ਕਿ ਆਪਣੇ ਉਪਰ ਲੱਗੇ ਦੋਸ਼ਾਂ ਦੇ ਮੱਦੇਨਜਰ ਗਵਰਨਰ ਨੂੰ ਘੱਟੋ ਘੱਟ ਅਸਤੀਫਾ ਦੇਣ ਬਾਰੇ ਵਿਚਾਰ ਜਰੂਰ ਕਰਨੀ ਚਾਹੀਦੀ ਹੈ। BREAKING NEWS
International News

ਦਵਾਈਆਂ ਦੀ ਓਵਰਡੋਜ਼ ਨਾਲ ਅਮਰੀਕਾ 'ਚ 93 ਹਜ਼ਾਰ ਮੌਤਾਂ

    July-27-2021

 ਗਲੋਬਲ ਪੱਧਰ 'ਤੇ ਇਕ ਪਾਸੇ ਜਿੱਥੇ ਕੋਰੋਨਾ ਮਹਾਮਾਰੀ ਨਾਲ ਮੌਤਾਂ ਦੀ ਗਿਣਤੀ ਵੱਧ ਰਹੀ ਹੈ ਉੱਥੇ ਦੂਜੇ ਕਾਰਨਾਂ ਹੋਣ ਵਾਲੀਆਂ ਮੌਤਾਂ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅਮਰੀਕੀ ਸਿਹਤ ਸੰਸਥਾ ਸੈਂਟਰ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀ.ਡੀ.ਸੀ.) ਨੇ ਦੱਸਿਆ ਹੈ ਕਿ ਸਾਲ 2020 ਵਿਚ ਦਵਾਈਆਂ ਦੀ ਓਵਰਡੋਜ਼ ਕਾਰਨ 93 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਇਸ ਮੁਤਾਬਕ 2020 ਦਵਾਈਆਂ ਦੇ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਲਈ ਸਭ ਤੋਂ ਜਾਨਲੇਵਾ ਸਾਲ ਰਿਹਾ ਹੈ।ਨੈਸ਼ਨਲ ਸੈਂਟਰ ਫੌਰ ਹੈਲਥ ਸਟੈਟਿਸਟਿਕਸ (NCHS) ਮੁਤਾਬਕ ਦਵਾਈਆਂ ਦੀ ਡੋਜ਼ ਦੇ ਮਾਮਲਿਆਂ ਵਿਚ 1999 ਦੇ ਬਾਅਦ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਸਾਲ 2019 ਵਿਚ ਦਵਾਈਆਂ ਦੀ ਓਵਰਡੋਜ਼ ਨਾਲ 70,630 ਲੋਕਾਂ ਦੀ ਮੌਤ ਹੋਈ ਸੀ। 2020 ਵਿਚ ਓਵਰਡੋਜ਼ ਨਾਲ ਮੌਤਾਂ ਵਿਚ 30 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਜਾਨ ਹਾਪਕਿਨਜ਼ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਪ੍ਰੈਕਟਿਸ ਦੇ ਡੀਨ ਡਾਕਟਰ ਜੋਸ਼ੁਆ ਸਾਰਫਸਟੇਨ ਦੱਸਦੇ ਹਨ ਕਿ ਇ ਹਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ। ਉਹ ਦੱਸਦੇ ਹਨ ਕਿ ਮਹਾਮਾਰੀ ਵਿਚ ਓਵਰਡੋਜ਼ ਨਾਲ ਮੌਤਾਂ ਦੇ ਮਾਮਲੇ ਵਧੇ ਹਨ।

ਡਾਕਟਰ ਜੋਸ਼ੁਆ ਦਾ ਕਹਿਣਾ ਹੈ ਕਿ ਲੋਕ ਰਾਹਤ ਲਈ ਦਵਾਈਆਂ ਦਾ ਸਹਾਰਾ ਲੈ ਰਹੇ ਹਨ। ਥੋੜ੍ਹੇ ਆਰਾਮ ਲਈ ਉਹ ਦਵਾਈ ਦੀ ਜ਼ਿਆਦਾ ਡੋਜ਼ ਲੈ ਰਹੇ ਹਨ। ਇਹੀ ਓਵਰਡੋਜ਼ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ। ਮਹਾਮਾਰੀ ਵਿਚ ਬਿਨਾਂ ਡਾਕਟਰਾਂ ਦੀ ਸਲਾਹ ਦੇ ਦਵਾਈਆਂ ਦੀ ਵਰਤੋਂ ਵਧੀ ਹੈ। ਮਾਹਰਾਂ ਮੁਤਾਬਕ ਕਿਸੇ ਬੀਮਾਰੀ ਦੀ ਦਵਾਈ ਦੀ ਓਵਰਡੋਜ਼ ਲਏ ਜਾਣ 'ਤੇ ਉਸ ਦਾ ਉਲਟਾ ਅਸਰ ਹੋ ਸਕਦਾ ਹੈ। ਜਿਵੇਂ ਡਾਈਬੀਟੀਜ਼ ਦੀ ਦਵਾਈ ਦੀ ਜ਼ਿਆਦਾ ਡੋਜ਼ ਲੈਣ 'ਤੇ ਸਰੀਰ ਵਿਚ ਸ਼ੂਗਰ ਦਾ ਪੱਧਰ ਬਹੁਤ ਘੱਟ ਜਾਂਦਾ ਹੈ, ਜਿਸ ਨਾਲ ਜ਼ਿਆਦਾ ਪਸੀਨਾ, ਕਮਜ਼ੋਰੀ, ਬਹੁਤ ਜ਼ਿਆਦਾ ਭੁੱਖ-ਪਿਆਸ ਜਿਹੇ ਲੱਛਣ ਦਿਖਾਈ ਦੇ ਸਕਦੇ ਹਨ। ਮਰੀਜ਼ ਨੂੰ ਲਗੱਦਾ ਹੈ ਜਿਵੇਂ ਉਸ ਦੀ ਸਰੀਰ ਵਿਚ ਜਾਨ ਹੀ ਨਹੀਂ ਹੈ।


Related Posts